29.1 C
Delhi
Sunday, April 28, 2024
spot_img
spot_img

ਉਮਰ ਸਿਰਫ ਇੱਕ ਨੰਬਰ ਹੈ, ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਸਾਬਿਤ ਕਰਨਗੇ ਫਿਲਮ ‘ਕੋਕਾ’ ਵਿੱਚ

ਯੈੱਸ ਪੰਜਾਬ
ਚੰਡੀਗੜ੍ਹ, ਮਈ 17, 2022:
ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਟੌਪਨੋਚ ਸਟੂਡੀਓਜ਼ ਯੂਕੇ, ਪੰਜਾਬੀ ਸਿਨੇਮਾ ਦੀ ਬਹੁਤ ਹੀ ਖੂਬਸੂਰਤ ਅਤੇ ਮਨਮੋਹਕ ਨੀਰੂ ਬਾਜਵਾ ਅਤੇ ਸਿਨੇਮਾ ਦਾ ਕਿਊਟ ਮੁੰਡਾ ਗੁਰਨਾਮ ਭੁੱਲਰ ਦੇ ਨਾਲ ਆਪਣੀ ਆਉਣ ਵਾਲੀ ਫਿਲਮ ਕੋਕਾ ਨੂੰ ਪੇਸ਼ ਕਰਨ ਲਈ ਤਿਆਰ ਹਨ। ਫਿਲਮ ਰੁਪਿੰਦਰ ਇੰਦਰਜੀਤ ਦੁਆਰਾ ਲਿਖੀ ਗਈ ਹੈ ਅਤੇ ਸੰਤੋਸ਼ ਸੁਭਾਸ਼ ਥੀਟੇ ਅਤੇ ਭਾਨੂ ਠਾਕੁਰ ਦੁਆਰਾ ਨਿਰਦੇਸ਼ਤ ਹੈ।

ਫਿਲਮ ਇੱਕ ਔਰਤ, ਅਜੂਨੀ ਦੀ ਕਹਾਣੀ ਨੂੰ ਉਜਾਗਰ ਕਰਦੀ ਹੈ, ਜੋ ਕਿ ਸੁਤੰਤਰ ਅਤੇ ਸਫਲ ਹੈ, ਜਿਸਦੀ ਉਮਰ 40 ਦੀ ਹੋ ਗਈ ਹੈ ਅਤੇ ਹਾਲੇ ਤੱਕ ਕੁਆਰੀ ਹੈ, ਸਿਰਫ ਇਸ ਲਈ ਕਿਉਕਿ ਉਹ ਵਿਆਹ ਲਈ ਯੋਗ ਅਤੇ ਆਦਰਸ਼ ਜੀਵਨ ਸਾਥੀ ਦੀ ਭਾਲ ਕਰ ਰਹੀ ਹੈ ਅਤੇ ਉਸਦੀ ਭਾਲ ਆਪਣੀ ਉਮਰ ਦੇ ਛੋਟੇ ਮੁੰਡੇ, ਅਕਾਲ ਤੇ ਆ ਕੇ ਮੁੱਕਦੀ ਹੈ, ਜੋ ਆਪ ਵੀ ਸੰਪੂਰਨ ਮੈਚ ਦੀ ਤਲਾਸ਼ ਕਰ ਰਿਹਾ ਹੈ, ਅਤੇ ਫਿਰ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਜਾਂਦੇ ਹਨ।

ਨੀਰੂ ਬਾਜਵਾ ਵੀ ਕੋਕਾ ਦੀ ਰਿਲੀਜ਼ ਤੋਂ ਉਤਸ਼ਾਹਿਤ ਹੈ, “ਮੈਂ ਹਰ ਰੋਜ਼ ਦੇਖ ਸਕਦੀ ਹਾਂ ਕਿ ਪ੍ਰਸ਼ੰਸਕ ਫਿਲਮ ਦੇ ਗੀਤਾਂ ‘ਤੇ ਬਹੁਤ ਸਾਰੀਆਂ ਰੀਲਾਂ ਬਣਾ ਰਹੇ ਹਨ ਅਤੇ ਇਹ ਮੈਨੂੰ ਖੁਸ਼ ਕਰਦਾ ਹੈ। ਇੱਕ40 ਸਾਲਾ ਔਰਤ ਜੋ ਆਪਣੇ ਤੋਂ ਛੋਟੇ ਮੁੰਡੇ ਨਾਲ ਪਿਆਰ ਵਿੱਚ ਪੈ ਜਾਂਦੀ ਹੈ, ਇਹ ਇੱਕ ਵੱਖਰਾ ਸੰਕਲਪ ਸੀ ਪਰ ਮੈਂ ਭੂਮਿਕਾ ਨਿਭਾਉਣ ਵਿੱਚ ਖੁਸ਼ ਸੀ। ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਫਿਲਮ ਨੂੰ ਵੀ ਭਰਵਾਂ ਹੁੰਗਾਰਾ ਮਿਲੇ।”

ਗੁਰਨਾਮ ਭੁੱਲਰ ਨੇ ਆਪਣਾ ਉਤਸ਼ਾਹ ਸਾਂਝਾ ਕੀਤਾ, “ਸਾਨੂੰ ਪਹਿਲਾਂ ਹੀ ਦਰਸ਼ਕਾਂ ਵੱਲੋਂ ਟ੍ਰੇਲਰ ਅਤੇ ਗੀਤਾਂ ਲਈ ਬਹੁਤ ਪਿਆਰ ਮਿਲ ਰਿਹਾ ਹੈ। ਮੈਂ ਬਹੁਤ ਖੁਸ਼ ਹਾਂ ਕਿ ਪੰਜਾਬੀ ਇੰਡਸਟਰੀ ਵਿੱਚ ਇਸ ਨਵੇਂ ਯੁੱਗ ਦੇ ਸੰਕਲਪ ਨੂੰ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਦਰਸ਼ਕ ਇਸ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨ।”

ਇਸ ਕਹਾਣੀ ਵਿੱਚ ਕੁਝ ਅਜਿਹੇ ਮੋੜ ਆਉਣਗੇ ਜੋ ਦਰਸ਼ਕਾਂ ਨੂੰ ਹੈਰਾਨ ਕਰ ਦੇਣਗੇ। ਕੀ ਇਹ ਉਹਨਾਂ ਦੀ ਉਮਰ ਦਾ ਅੰਤਰ ਹੈ ਜੋ ਉਹਨਾਂ ਦੇ ਵੱਖ ਹੋਣ ਦਾ ਕਾਰਨ ਬਣਦਾ ਹੈ, ਜਾਂ ਕੁਝ ਹੋਰ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਉਦੋਂ ਮਿਲ ਜਾਣਗੇ ਜਦੋਂ ਫਿਲਮ 20 ਮਈ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION