37.1 C
Delhi
Saturday, April 27, 2024
spot_img
spot_img

ਉਤਲੀ ਅਦਾਲਤੋਂ ਆ ਗਿਆ ਹੁਕਮ ਵੱਡਾ, ਗਈ ਗਵਰਨਰ ਦੀ ਕੱਟੀ ਆ ਗੱਲ ਮੀਆਂ

ਅੱਜ-ਨਾਮਾ

ਉਤਲੀ ਅਦਾਲਤੋਂ ਆ ਗਿਆ ਹੁਕਮ ਵੱਡਾ,
ਗਈ ਗਵਰਨਰ ਦੀ ਕੱਟੀ ਆ ਗੱਲ ਮੀਆਂ।

ਪੁਚਾਵੇ ਸਰਕਾਰ ਸਭ ਚਾਹੀਦੀ ਜਾਣਕਾਰੀ,
ਘੱਲਣੀ ਚਿੱਠੀ ਤਾਂ ਦੋਵੇਂ ਲੈਣ ਘੱਲ ਮੀਆਂ।

ਬੱਜਟ ਸੈਸ਼ਨ ਦੇ ਮੂਹਰੇ ਨਾ ਰੋਕ ਲਾਉਣੀ,
ਬੱਜਟ ਬਾਝ ਨਹੀਂ ਹੋਰ ਕੋਈ ਹੱਲ ਮੀਆਂ।

ਕਰਦੀ ਅੜੀਆਂ ਸਰਕਾਰ ਨਹੀਂ ਰਹੇ ਵਾਧੂ,
ਕੋਈ ਨਹੀਂ ਲਾਹੇਗਾ ਵਾਲ਼ ਦੀ ਖੱਲ ਮੀਆਂ।

ਝਟਕਾ ਤਕੜਾ ਗਵਰਨਰ ਨੂੰ ਬਹੁਤ ਲੱਗਾ,
ਖਿੱਚੀ ਸਰਕਾਰ ਦੀ ਗਈ ਆ ਵਾਗ ਮੀਆਂ।

ਚਾਹੁੰਦੇ ਈ ਲੋਕੀਂ ਪੰਜਾਬ ਦੇ ਹੱਲ ਮਸਲਾ,
ਭਾਂਡੇ ਖੜਕਣ ਦੇ ਚਾਹੁਣ ਨਾ ਰਾਗ ਮੀਆਂ।

-ਤੀਸ ਮਾਰ ਖਾਂ
ਮਾਰਚ 1, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION