29.1 C
Delhi
Saturday, April 27, 2024
spot_img
spot_img

‘ਇਨਵੈਸਟ ਪੰਜਾਬ’ ਸੰਮੇਲਨ ’ਚ ਆਟੋਮੋਬਾਇਲ ਖੇਤਰ ਦੀਆਂ ਨਾਮੀ ਕੰਪਨੀਆਂ ਵਲੋਂ ਕੀਤੀ ਜਾਵੇਗੀ ਸ਼ਿਰਕਤ

ਜਲੰਧਰ, 01 ਦਸੰਬਰ, 2019:

ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਨਿਵੇਸ਼ਕ ਪੱਖੀ ਮਾਹੌਲ ਸਿਰਜਣ ਪਿਛੋਂ ਨਿਵੇਸ਼ਕਾਂ ਨੂੰ ਨਿਵੇਸ਼ ਦੀਆਂ ਅਸੀਮ ਸੰਭਾਵਨਾਵਾਂ ਤਲਾਸ਼ਣ ਲਈ ਸਾਂਝਾ ਪਲੇਟਫਾਰਮ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੋਹਾਲੀ ਵਿਖੇ ਕਰਵਾਏ ਜਾ ਰਹੇ ‘‘ਇਨਵੈਸਟ ਪੰਜਾਬ ਸੰਮੇਲਨ’’ ਵਿੱਚ ਆਟੋਮੋਬਾਇਲ ਖੇਤਰ ਲਈ ਵਿਸ਼ੇਸ਼ ‘‘ ਨਿਊ ਮੋਬਿਲਟੀ ਸ਼ੈਸਨ’’ ਕਰਵਾਇਆ ਜਾ ਰਿਹਾ ਹੈ ।

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਰਤਮਾਨ ਸਮੇਂ ਦੇਸ਼ ਅੰਦਰ ਆਟੋ ਮੋਬਾਇਲ ਖੇਤਰ ਦੀ ਭੂਮਿਕਾ ਬਹੁਤ ਅਹਿਮ ਹੈ ਕਿਉਂਕਿ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਮੱਧ ਵਰਗ ਦੇ ਲੋਕਾਂ ਵਲੋਂ ਅਪਣੀਆਂ ਜਰੂਰਤਾਂ ਅਨੁਸਾਰ ਆਟੋਮੋਬਾਇਲ ਖੇਤਰ ਲਈ ਵੱਡੇ ਹੁੰਗਾਰੇ ਦੀ ਸੰਭਾਵਨਾ ਹੈ।

ਉਨ੍ਹਾਂ ਦੱਸਿਆ ਕਿ ਆਟੋਮੋਬਾਇਲ ਖੇਤਰ ਦੀ ਕਾਇਆ ਕਲਪ ਬਾਰੇ ਸਾਰੀਆਂ ਸਬੰਧਿਤ ਧਿਰਾਂ ਨੂੰ ਇਕੋ ਪਲੇਟ ਫਾਰਮ ’ਤੇ ਲਿਆ ਕੇ ਉਸਾਰੂ ਵਿਚਾਰ ਵਟਾਂਦਰਾ ਯਕੀਨੀ ਬਣਾਉਣ ਲਈ ‘ਨਿਊ ਮੋਬਿਲਟੀ ਸ਼ੈਸਨ’’ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ੈਸਨ ਦਾ ਵਿਸ਼ਾ ‘ ਪੰਜਾਬ ਵਿੱਚ ਆਟੋ ਮੋਬਾਇਲ ਦਾ ਭਵਿੱਖ-ਚੁਣੌਤੀਆਂ ਅਤੇ ਮੌਕੇ’’ ਹੈ । ਉਨ੍ਹਾਂ ਦੱਸਿਆ ਕਿ ਵਿਚਾਰ ਵਟਾਂਦਰੇ ਦੌਰਾਨ ਸੂਬੇ ਵਿੱਚ ਆਟੋ ਮੋਬਾਇਲ ਖੇਤਰ ਨੂੰ ਹੋਰ ਹੁਲਾਰਾ ਦੇਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੈਸਨ ਦੌਰਾਨ ਆਟੋ ਮੋਬਾਇਲ ਖੇਤਰ ਦੇ ਨਾਮੀ ਉਦਯੋਗਪਤੀਆਂ , ਖੇਤਰ ਦੇ ਮਾਹਿਰਾਂ ਵਲੋਂ ‘‘ਪੰਜਾਬ ਵਿੱਚ ਆਟੋ ਮੋਬਾਇਲ ਦਾ ਭਵਿੱਖ-ਚੁਣੌਤੀਆਂ ਅਤੇ ਮੌਕੇ’’ ਵਿਸ਼ੇ ਉਪਰ ਵਿਚਾਰ ਚਰਚਾ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਵਿਚਾਰ ਚਰਚਾ ਵਾਲੇ ਪੈਨਲ ਵਿੱਚ ਮੁੱਖ ਤੌਰ ’ਤੇ ਵੋਲਵੋ ਗਰੁੱਪ ਦੇ ਐਮ.ਡੀ. ਕਮਲ ਬਾਲੀ, ਵਰਜ਼ਿਨ ਹਾਈਪਰਲੂਪ ਵਨ ਗਰੁੱਪ ਦੇ ਐਮ.ਡੀ.ਹਰਜਿੰਦਰ ਧਾਲੀਵਾਲ, ਐਸ.ਐਮ.ਐਲ.ਇਸੂਯੁ ਗਰੁੱਪ ਦੇ ਸੀ.ਐਫ.ਓ.ਗੋਪਾਲ ਬਾਂਸਲ,ਮਹਿੰਦਰਾ ਇਲੈਕਟ੍ਰਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਹੇਸ਼ ਬਾਬੂ, ਹੀਰੋ ਇਲੈਕਟ੍ਰਿਕ ਵਹੀਕਲ ਪ੍ਰਾਈਵੇਟ ਲਿਮਟਿਡ ਦੇ ਐਮ.ਡੀ.ਨਵੀਨ ਮੁੰਜਾਲ, ਹੈਲਾ ਇੰਡੀਆ ਲਾਈਟਿੰਗਜ਼ ਦੇ ਐਮ.ਡੀ.ਰਾਮਾ ਸ਼ੰਕਰ ਪਾਂਡੇ ਤੇ ਹੋਰ ਨਾਮੀ ਉਦਯੋਗਪਤੀ ਸ਼ਾਮਿਲ ਹਨ।

ਉਨ੍ਹਾਂ ਕਿਹਾ ਕਿ ਵਿਚਾਰ ਵਟਾਂਦਰੇ ਦੌਰਾਨ ਸੂਬੇ ਵਿੱਚ ਇਸ ਖੇਤਰ ਨੂੰ ਦਰਪੇਸ਼ ਚੁਣੌਤੀਆਂ , ਉਨਾਂ ਦੇ ਹੱਲ ,ਭਵਿੱਖੀ ਸੰਭਾਵਨਾਵਾਂ ਅਤੇ ਆਟੋਮੋਬਾਇਲ ਖੇਤਰ ਨੂੰ ਪ੍ਰਫੁਲਿਤ ਕਰਨ ਲਈ ਚੁਕੇ ਜਾਣ ਵਾਲੇ ਕਦਮਾਂ ਦਾ ਖਰੜਾ ਉਲੀਕਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਟੋਮੋਬਾਇਲ ਖੇਤਰ ਨੂੰ ਇਕ ਸਾਂਝਾ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ । ਉਨ੍ਹਾਂ ਇਹ ਵੀ ਕਿਹਾ ਕਿ ਆਟੋਮੋਬਾਇਲ ਖੇਤਰ ਨਾਲ ਸਬੰਧਿਤ ਵਿਸ਼ੇਸ਼ ਸ਼ੈਸਨ ਦੌਰਾਨ ਈਂਧਨ ਦੇ ਬਦਲਵੇਂ ਸਰੋਤਾਂ ਜੋ ਕਿ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਵੀ ਸਹਾਈ ਹੁੰਦੇ ਹਨ ਬਾਰੇ ਵੀ ਵਿਸ਼ੇਸ਼ ਤੌਰ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION