30.1 C
Delhi
Saturday, April 27, 2024
spot_img
spot_img

ਇਨਕਲਾਬੀ ਕੇਂਦਰ ਪੰਜਾਬ ਦੇ ਕਾਫ਼ਲੇ 23 ਮਾਰਚ ਦੀ ਸ਼ਹੀਦੀ ਕਾਨਫਰੰਸ ਲਈ ਹੁਸੈਨੀਵਾਲਾ ਵੱਲ ਕਰਨਗੇ ਕੂਚ: ਨਰਾਇਣ ਦੱਤ

ਬਰਨਾਲਾ, 18 ਮਾਰਚ, 2022 (ਦਲਜੀਤ ਕੌਰ ਭਵਾਨੀਗੜ੍ਹ)
ਇਨਕਲਾਬ ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ ਦੇ ਨਾਹਰੇ ਨੂੰ ਸਾਕਾਰ ਕਰਨ ਅਤੇ ਭਾਰਤ ਦੀ ਕੌੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 92ਵੇਂ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੂੰ ਸਿਜਦਾ ਕਰਨ ਲਈ ਭਾਕਿਯੂ ਏਕਤਾ ਡਕੌਂਦਾ ਦੇ ਨੌਜਵਾਨਾਂ ਵੱਲੋਂ 23 ਮਾਰਚ 2022 ਨੂੰ ਹੁਸੈਨੀਵਾਲਾ ਵਿਖੇ ਵਿਸ਼ਾਲ ਸ਼ਹੀਦੀ ਕਾਨਫਰੰਸ ਵਿੱਚ ਇਨਕਲਾਬੀ ਕੇਂਦਰ, ਪੰਜਾਬ ਦੇ ਕਾਫ਼ਲੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।

ਅੱਜ ਇਨਕਲਾਬੀ ਕੇਂਦਰ, ਪੰਜਾਬ ਡਾ ਰਜਿੰਦਰ ਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਉਹੋ ਦਿਨ ਹੈ ਜਿਸ ਦਿਨ ਅੰਗਰੇਜ਼ੀ ਬਸਤੀਵਾਦੀਆਂ ਵੱਲੋਂ ਸਾਡੇ ਉਨ੍ਹਾਂ ਸ਼ਹੀਦਾਂ ਨੂੂੰ ਰਾਤ ਦੇ ਹਨੇਰੇ ਵਿੱਚ ਹੁਸੈਨੀਵਾਲੇ ਦਫ਼ਨ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਨੇ ਮੁਲਕ ਵਿੱਚੋਂ ਅੰਗਰੇਜ਼ੀ ਸਾਮਰਾਜ ਦਾ ਸੂਰਜ ਅਸਤ ਕਰਨ ਦਾ, ਲੁੱਟ ਤੇ ਦਾਬੇ ਤੋਂ ਮੁਕਤ ਨਵਾਂ-ਨਰੋਆ ਸਿਰਜਣ ਦਾ ਸੁਪਨਾ ਲਿਆ ਸੀ, ਸੁਪਨਾ ਪੂਰਾ ਕਰਨ ਲਈ ਜੱਦੋਜਹਿਦ ਕੀਤੀ ਸੀ।

ਇੱਕ ਸਮਝੌਤੇ ਅਧੀਨ 15 ਅਗਸਤ, 1947 ਨੂੂੰ ਸੱਤ੍ਹਾ ਗੋਰੇ ਅੰਗਰੇਜ਼ਾਂ ਹੱਥੋਂ, ਕਾਲ਼ੇ ਹਾਕਮਾਂ ਦੇ ਹੱਥ ਤਾਂ ਆ ਗਈ ਪਰ ਅਸਲ ਆਜ਼ਾਦੀ ਨਾ ਆਈ। ਆਪਣੇ 75 ਵੇਂ ਸਾਲ ਤੱਕ ਪਹੁੰਚਦਿਆਂ ਹਾਕਮਾਂ ਲਈ ਆਜ਼ਾਦੀ ਅਮ੍ਰਿਤ ਅਤੇ ਲੋਕਾਂ ਲਈ ਵਿਸ਼ (ਜ਼ਹਿਰ) ਬਣ ਗਈ ਹੈ। ਜਿਸਦਾ ਖਮਿਆਜਾ ਅਸੀਂ ਭੁਗਤ ਰਹੇ ਹਾਂ।

ਆਪਣੀ ਗੱਲ ਜਾਰੀ ਰੱਖਦਿਆਂ ਉਨ੍ਹਾਂ ਕਿਹਾ ਕਿ ਸ਼ਹਾਦਤ ਦਿਵਸ ‘ਤੇ ਪ੍ਰਣ ਕਰਦੇ ਹੋਏ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੇ ਵਿਰੋਧ ਕਰਨ, ਮੁਲਕ ਦੇ ਜਲ, ਜੰਗਲ, ਜ਼ਮੀਨ ਵਰਗੇ ਕੁਦਰਤੀ ਸੋਮਿਆਂ ਦੀ ਰਾਖਵਾਲੀ ਲਈ, ਜਨਤਕ ਖੇਤਰ ਦੇ ਅਦਾਰਿਆਂ ਨੂੂੰ ਨਿੱਜੀਕਰਨ ਤੋਂ ਬਚਾਉਣ, ਖੇਤੀ ਖੇਤਰ ‘ਤੇ ਮੰਡਰਾਉਂਦੀਆਂ ਸਾਮਰਾਜੀ ਗਿਰਝਾਂ ਦੇ ਖੰਭ ਝਾੜ ਕੇ ਕਿਸਾਨਾਂ-ਮਜ਼ਦੂਰਾਂ ਦੇ ਵਿਆਪਕ ਉਜਾੜੇ ਨੂੂੰ ਠੱਲ ਪਾਉਣ, ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੂੰ ਬਾਹਰ ਲਿਆਉਣ, ਦੇਸ਼ ਨੂੂੰ ਫਿਰਕੂ-ਫ਼ਾਸ਼ੀ ਤਾਕਤਾਂ ਦੇ ਲਗਾਤਾਰ ਵਧ ਰਹੇ ਖ਼ਤਰੇ ਤੋਂ ਬਚਾਉਣ, ਪੰਜਾਬ ਸਮੇਤ ਸਭਨਾਂ ਰਾਜਾਂ ਦੇ ਅਧਿਕਾਰਾਂ ‘ਤੇ ਮੋਦੀ ਸਰਕਾਰ ਵੱਲੋਂ ਮਾਰੇ ਜਾ ਰਹੇ ਧਾੜਿਆਂ ਖਿਲਾਫ਼ ਡਟਣ ਦਾ ਵਿਸ਼ਾਲ ਏਕਤਾ-ਲੰਮੇ ਘੋਲਾਂ ਦੀ ਲੋੜ ਹੈ।

ਇਸ ਸਮੇਂ ਆਗੂਆਂ ਸੁਖਵਿੰਦਰ ਸਿੰਘ, ਹਰਚਰਨ ਚੰਨਾ, ਵਿੰਦਰ ਠੀਕਰੀਵਾਲਾ, ਬਲਦੇਵ ਮੰਡੇਰ, ਖੁਸ਼ਮੰਦਰ ਪਾਲ, ਗੁਰਮੀਤ ਸੁਖਪੁਰਾ ਨੇ ਕਿਹਾ ਕਿ ਇਨਕਲਾਬੀ ਕੇਂਦਰ, ਪੰਜਾਬ ਵੱਲੋਂ 23 ਮਾਰਚ ਨੂੂੰ ਸਵੇਰ 11 ਵਜੇ ਹੁਸੈਨੀਵਾਲਾ ਵਿਖੇ ਕੀਤੀ ਜਾ ਰਹੀ ਸ਼ਹੀਦੀ ਕਾਨਫਰੰਸ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਣਗੇ। ਉਸ ਤੋਂ ਪਿੰਡਾਂ ਅੰਦਰ ਨੁੱਕੜ ਨਾਟਕਾਂ/ਵੱਡੀਆਂ ਮੀਟਿੰਗਾਂ ਰਾਹੀਂ ਲੋਕਾਈ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION