32.1 C
Delhi
Wednesday, May 22, 2024
spot_img
spot_img

ਇਕ ਅਸਲਾ ਲਾਇਸੰਸ ’ਤੇ 2 ਤੋਂ ਵੱਧ ਹਥਿਆਰ ਰੱਖਣ ’ਤੇ ਲਾਇਸੰਸ ਹੋ ਸਕਦਾ ਹੈ ਰੱਦ: ਏ.ਡੀ.ਸੀ. ਰਾਜਦੀਪ ਕੌਰ

ਯੈੱਸ ਪੰਜਾਬ
ਫਿਰੋਜ਼ਪੁਰ, 13 ਅਕਤੂਬਰ 2020:
ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ v-11026/42/2019-Arms ਮਿਤੀ 08/01/2020 ਅਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਪੱਤਰ ਨੰਬਰ 11/38/2019-2H2/290, ਮਿਤੀ 24-01-2020 ਦੇ ਮੁਤਾਬਕ ਆਰਮਜ ਐਕਟ 1959 ਦੀ ਸੋਧ ਨੂੰ ਦੇਖਦੇ ਹੋਏ ਕੋਈ ਵੀ ਅਸਲਾ ਲਾਇਸੰਸਧਾਰੀ ਆਪਣੇ ਲਾਇਸੰਸ ਤੇ ਵੱਧ ਤੋਂ ਵੱਧ 02 ਹੀ ਅਸਲੇ ਰੱਖ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਦੱਸਿਆ ਕਿ ਉਕਤ ਨੋਟਿਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਜ਼ਿਲ੍ਹੇ ਦੇ ਕਈ ਅਸਲਾ ਲਾਇਸੰਸ ਧਾਰਕਾਂ ਕੋਲ ਇੱਕ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਰੱਖੇ ਹੋਏ ਹਨ, ਜਦਕਿ ਕੋਈ ਵੀ ਅਸਲਾ ਧਾਰਕ ਇੱਕ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਲਾਇਸੰਸ ਧਾਰਕਾਂ ਕੋੱਲ ਇੱਕ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਹਨ ਉਹ ਆਪਣਾ ਤੀਸਰਾ ਅਸਲਾ ਨਜਦੀਕੀ ਥਾਣੇ/ਯੂਨਿਟ ਵਿੱਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਪਾਸ ਤੁਰੰਤ ਜਮ੍ਹਾਂ ਕਰਵਾਉਣ ਅਤੇ 13 ਦਸੰਬਰ 2020 ਤੋਂ ਪਹਿਲਾਂ ਪਹਿਲਾਂ ਤੀਸਰੇ ਵਾਧੂ ਅਸਲੇ ਨੂੰ ਆਪਣੇ ਅਸਲੇ ਲਾਇਸੰਸ ਤੋਂ ਡਿਲੀਟ ਵੀ ਕਰਵਾਉਣ।

ਉਨ੍ਹਾਂ ਕਿਹਾ ਕਿ ਅਸਲਾ ਵੇਚਣ/ਟਰਾਂਸਫਰ ਕਰਨ ਦੀ ਕਾਰਵਾਈ ਲਈ ਆਪਣੇ ਨਜਦੀਕੀ ਸੇਵਾ ਕੇਂਦਰ ਵਿੱਚ ਐਨਓਸੀ ਫਾਰ ਸੇਲ ਲੈ ਕੇ ਆਪਣੇ ਲਾਇੰਸਸ ਤੋਂ ਤੀਸਰਾ ਅਸਲਾ ਡਿਲੀਟ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਅਸਲਾ ਲਾਇਸੰਸ ਧਾਰਕ ਆਪਣਾ ਤੀਸਰਾ ਵਾਧੂ ਅਸਲਾ ਤੁਰੰਤ ਜਮ੍ਹਾਂ ਕਰਵਾ ਕੇ 13 ਦਸੰਬਰ 2020 ਤੋਂ ਪਹਿਲਾਂ ਆਪਣੇ ਲਾਇਸੰਸ ਤੋਂ ਡਿਲੀਟ ਨਹੀਂ ਕਰਵਾਉਂਦਾ ਤਾਂ ਉਸਦਾ ਤੀਸਰਾ ਵਾਧੂ ਅਸਲਾ ਨਜਾਇਜ ਮੰਨਿਆ ਜਾਵੇਗਾ ਅਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦਾ ਲਾਇਸੰਸ ਰੱਦ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਰਮੀ ਪਰਸਨਜ ਆਪਣਾ ਤੀਸਰਾ ਵਾਧੂ ਅਸਲਾ ਆਪਣੀ ਆਰਮੀ ਯੂਨਿਟ ਵਿਖੇ ਵੀ ਜਮ੍ਹਾਂ ਕਰਵਾ ਸਕਦੇ ਹਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION