30.1 C
Delhi
Saturday, April 27, 2024
spot_img
spot_img

ਆਡਿਟ ਰਿਪੋਰਟਾਂ ਪਹਿਲਾਂ ਹੀ ਜਨਤਕ, ਸਰਨਾ ਭਰਾ ਝੂਠ ਬੋਲ ਕੇ ਦਿੱਲੀ ਕਮੇਟੀ ਚੋਣਾਂ ਰੋਕਣ ਲਈ ਪੱਬਾਂ ਭਾਰ : ਮਨਜਿੰਦਰ ਸਿੰਘ ਸਿਰਸਾ

ਯੈੱਸ ਪੰਜਾਬ
ਨਵੀਂ ਦਿੱਲੀ , 14 ਅਗਸਤ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕਮੇਟੀ ਦੀਆਂ ਸਾਲਾਨਾ ਆਡਿਟ ਰਿਪੋਰਟਾਂ ਪਹਿਲਾਂ ਹੀ ਜਨਤਕ ਹਨ ਤੇ ਚੋਣਾਂ ਰੁਕਵਾਉਣ ਲਈ ਪਰਮਜੀਤ ਸਿੰਘ ਸਰਨਾ ਝੂਠ ਬੋਲ ਕੇ ਕਮੇਟੀ ਚੋਣਾਂ ਰੁਕਵਾਉਣ ਦਾ ਯਤਨ ਕਰ ਰਹੇ ਹਨ ਜੋ ਉਹਨਾਂ ਦੀ ਬੁਖਲਾਹਟ ਦੀ ਨਿਸ਼ਾਨੀ ਹੈ।

ਇਥੇ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਨਾਲ ਰਲ ਕੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਆਡਿਟ ਰਿਪੋਰਟਾਂ ਦਾ ਬਹਾਨਾ ਬਣਾ ਕੇ ਪਰਮਜੀਤ ਸਿੰਘ ਸਰਨਾ ਇਕ ਵਾਰ ਫਿਰ ਤੋਂ ਅਦਾਲਤ ਪਹੁੰਚ ਗਏ ਤੇ ਚੋਣਾਂ ਰੋਕਣ ਦੀ ਮੰਗ ਕਰ ਰਹੇ ਹਨ।

ਉਹਨਾਂ ਕਿਹਾ ਕਿ ਸਰਨਾ ਦੀ ਪਾਰਟੀ ਦੇਆਗੂ ਕਰਤਾਰ ਸਿੰਘ ਵਿੱਕੀ ਗੁਜਰਾਲ ਵੱਲੋਂ ਪਾਏ ਕੇਸ 2016, 2017 ਅਤੇ 2018 ਦੀਆਂ ਆਡਿਟ ਰਿਪੋਰਟਾਂ ਅਖ਼ਬਾਰਾਂ ਵਿਚ ਨਾ ਛਾਪੇ ਜਾਣ ਦੀ ਦਲੀਲ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਕਾਰਜਕਾਲ ਮਨਜੀਤ ਸਿੰਘ ਜੀ ਕੇ ਦੀਪ੍ਰਧਾਨਗੀ ਦਾ ਕਾਰਜਕਾਲ ਸੀ।

ਉਹਨਾਂ ਕਿਹਾ ਕਿ ਅਸੀਂ ਸਿਰਫ ਇਹ ਤਿੰਨ ਸਾਲ ਹੀ ਨਹੀਂ ਬਲਕਿ 2019 ਅਤੇ 2020 ਦੀਆਂ ਰਿਪੋਰਟਾਂ ਵੀ ਪਹਿਲਾਂ ਹੀ ਜਨਤਕ ਹਨ ਤੇ ਅਸੀਂ ਹੁਣ ਇਹਨਾਂ ਦੀਆਂ ਕਾਪੀਆਂ ਪਰਮਜੀਤ ਸਿੰਘ ਸਰਨਾ ਦੇ ਘਰ ਵੀ ਭੇਜ ਰਹੇ ਹਾਂ ਤੇ ਅਦਾਲਤ ਵਿਚ ਵੀ ਪੇਸ਼ ਕਰਾਂਗੇ। ਉਹਨਾਂ ਮੀਡੀਆ ਨੂੰ ਵੀ ਆਡਿਟ ਰਿਪੋਰਟਾਂ ਦੀਆਂ ਕਾਪੀਆਂ ਵੰਡੀਆਂ।

ਉਹਨਾਂ ਕਿਹਾ ਕਿ ਸਰਨਾ ਚਾਹੁਣ ਤਾਂ ਇਹ ਆਡਿਟ ਰਿਪੋਰਟਾਂ ਫਰੇਮ ਕਰਵਾ ਕੇ ਆਪਣੇ ਘਰ ਰੱਖਦੇ ਹਨ ਪਰ ਉਹਨਾਂ ਨੂੰ ਇਹਨਾਂ ਦਾ ਬਹਾਨਾ ਬਣਾ ਕੇ ਚੋਣਾਂ ਰੁਕਵਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ।

ਸਰਦਾਰ ਸਿਰਸਾ ਨੇ ਕਿਹਾ ਕਿ ਜੋ ਸਰਨਾ ਕਰਰਹੇ ਹਨ, ਉਸ ਨਾਲ ਗੁਰੂਘਰਾਂ ਦੇ ਪ੍ਰਬੰਧਾਂ ਦਾ ਨੁਕਸਾਨ ਹੋ ਰਿਹਾ ਹੈ, ਹਸਪਤਾਲ ਸ਼ੁਰੂ ਨਾ ਹੋਣ ਨਾਲ ਸੰਗਤ ਦਾ ਨੁਕਸਾਨ ਹੋ ਰਿਹਾ ਹੈ, ਰਾਗੀ, ਢਾਡੀ, ਕੀਰਤਨੀਏ ਤੇ ਗ੍ਰੰਥੀ ਸਿੰਘਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਕਸ਼ਮੀਰੀ ਬੱਚੀ ਤੇ ਉਸਦੇ ਪਤੀ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਸ੍ਰੀ ਸਰਨਾ ਨੇ ਅਦਾਲਤ ਤੋਂ ਸਟੇਅ ਲਈ ਹੋਈ ਹੈ।

ਉਹਨਾਂ ਨੇ ਮੀਡੀਆ ਰਾਹੀਂ ਸਰਨਾ ਨੁੰ ਅਪੀਲ ਕੀਤੀ ਕਿ ਉਹ ਆਨੇ ਬਹਾਨੇ ਚੋਣਾਂ ਰੋਕਣ ਦਾ ਯਤਨ ਕਰਨ ਤੇ ਜੇਕਰ ਉਹਨਾ ਨੁੰ ਇੰਨਾ ਹੀ ਡਰ ਹੈ ਤਾਂ ਅਦਾਲਤ ਵਿਚ ਸਪਸ਼ਟ ਕਹਿ ਦੇਣ ਕਿ ਜਦੋਂ ਤੱਕ ਮੇਰੇ ਜਿੱਤਣ ਦੇ ਹਾਲਾਤ ਨਹੀਂ ਬਣਦੇ , ਮੈਂ ਚੋਣਾਂ ਨਹੀਂ ਹੋਣ ਦੇਣੀਆਂ।

ਉਹਨਾਂ ਨੇ ਇਕ ਵਾਰ ਫਿਰ ਤੋਂ ਸਿੰਘ ਸਭਾਵਾਂ ਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਰਨਾ ਨੂੰ ਸਮਝਾਉਣ ਤੇ ਦਿੱਲੀ ਕਮੇਟੀ ਚੋਣਾਂ 22 ਤਾਰੀਕ ਨੁੰ ਹੋਣ ਦਿੱਤੀਆਂ ਜਾਣ। ਉਹਨਾਂ ਆਸ ਪ੍ਰਗਟਾਈ ਕਿ ਅਦਾਲਤ ਵੀ 22 ਤਾਰੀਕ ਨੁੰ ਚੋਣਾਂ ਯਕੀਨੀ ਬਣਾਏਗੀ।

ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਹਨਾਂ ਕਿਹਾ ਕਿ ਇਹ ਤੀਜੀ ਵਾਰ ਹੈ ਜਦੋਂ ਸਰਨਾ ਨੇ ਚੋਣਾਂ ਰੋਕਣ ਦਾ ਯਤਨ ਕੀਤਾ ਹੈ।

ਉਹਨਾਂ ਦੱਸਿਆ ਕਿ ਪਹਿਲੀ ਵਾਰ ਵੋਟਾਂ ਨਾ ਬਣੀਆਂ ਹੋਣ ਦਾ ਬਹਾਨਾ ਬਣਾ ਕੇ ਚੋਣਾਂ ਲਟਕਾਉਣ ਦਾ ਯਤਨ ਕੀਤਾ ਗਿਆ, ਇਸ ਮਗਰੋਂ ਕੋਰੋਨਾ ਦਾ ਬਹਾਨਾ ਬਣਾ ਕੇ ਚੋਣਾਂ ਟਾਲਣ ਦਾ ਯਤਨ ਕੀਤਾ ਗਿਆ ਤੇ ਹੁਣ ਆਡਿਟ ਰਿਪੋਰਟਾਂ ਦੇ ਬਹਾਨੇ ਚੋਣਾਂ ਰੁਕਵਾਉਣ ਦਾ ਯਤਨ ਕੀਤਾਜਾ ਰਿਹਾ ਹੈ ਕਿਉਂਕਿ ਇਹਨਾਂ ਨੇ ਵੇਖ ਲਿਆ ਹੈ ਕਿ ਸੰਗਤ ਇਹਨਾਂ ਨੁੰ ਪੂਰੀ ਤਰ੍ਹਾਂ ਨਕਾਰ ਚੁੱਕੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION