ਅੱਜ-ਨਾਮਾ
ਆਉਂਦਾ ਕਾਬੂ ਨਾ ਅਜੇ ਤੱਕ ਗੰਨ ਕਲਚਰ,
ਹੁੰਦੇ ਈ ਫਾਇਰ ਜਾਂ ਕੇਸ ਵੀ ਦਰਜ ਮੀਆਂ।
ਵਿਆਹ ਨੂੰ ਜਾਂਦੇ ਬੰਦੂਕਾਂ ਕਈ ਚੁੱਕ ਤੁਰਦੇ,
ਵਿੰਹਦੇ ਈ ਲੋਕ ਤਾਂ ਹੋਣ ਅਸਚਰਜ ਮੀਆਂ।
ਠਾਹ-ਠੂਹ ਕਰਨ ਦਾ ਜਿਨ੍ਹਾਂ ਨੂੰ ਸ਼ੌਕ ਖਾਸਾ,
ਸਕਦਾ ਕੋਈ ਨਹੀਂ ਉਨ੍ਹਾਂ ਨੂੰ ਵਰਜ ਮੀਆਂ।
ਪਾਉਂਦਾ ਅਸਰ ਨਾ ਕੋਈ ਇਲਾਜ ਕਰਿਆ,
ਵਧਦਾ ਹੋਰ ਵੀ ਜਾਂਦਾ ਪਿਆ ਮਰਜ਼ ਮੀਆਂ।
ਐਧਰ ਕੱਲ੍ਹ ਮਰਿਆ, ਔਧਰ ਅੱਜ ਮਰਿਆ,
ਮਰ ਜਾਊ ਭਲਕ ਨੂੰ ਕਿਸੇ ਥਾਂ ਹੋਰ ਮੀਆਂ।
ਖੌਰੂ ਪਾਉਂਦੇ ਜਿਉਂ ਚਾਂਭਲੇ ਫਿਰਨ ਸ਼ੋਹਦੇ,
ਖਿੱਚਦਾ ਕੋਈ ਨਹੀਂ ਉਨ੍ਹਾਂ ਦੀ ਡੋਰ ਮੀਆਂ।
-ਤੀਸ ਮਾਰ ਖਾਂ
ਮਾਰਚ 14, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ