29.1 C
Delhi
Sunday, April 28, 2024
spot_img
spot_img

ਆਈ.ਕੇ.ਜੀ ਪੀ.ਟੀ.ਯੂ ਵੱਲੋਂ ਏ.ਆਈ.ਸੀ.ਟੀ.ਈ ਦੇ ਸਹਿਯੋਗ ਨਾਲ 12 ਦਿਨਾਂ ਦੇ ਪੀ.ਡੀ.ਪੀ ਦੀ ਸ਼ੁਰੂਆਤ

ਯੈੱਸ ਪੰਜਾਬ
ਜਲੰਧਰ/ਕਪੂਰਥਲਾ/ਚੰਡੀਗੜ੍ਹ, 23 ਅਗਸਤ, 2022:
ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਵੱਲੋਂ ਅਧਿਕਾਰੀਆਂ, ਕਰਮਚਾਰੀਆਂ ਅਤੇ ਸਟਾਫ਼ ਲਈ ਇੱਕ ਪੇਸ਼ੇਵਰ ਵਿਕਾਸ ਪ੍ਰੋਗਰਾਮ (ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ – ਪੀ.ਡੀ.ਪੀ) ਦੀ ਸ਼ੁਰੂਆਤ ਕੀਤੀ ਗਈ ਹੈ। ਇਸਦਾ ਉਦੇਸ਼ ਸਕਿਲਡ ਸਟਾਫ ਨਿਰਮਾਣ, ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਅਤੇ ਤਕਨੀਕੀ ਵਿਦਿਅਕ ਸੰਸਥਾਵਾਂ ਵਿੱਚ ਵਧੀਆ ਮਾਹੌਲ ਵਿਕਸਿਤ ਕਰਨਾ ਹੈ! ਯੂਨੀਵਰਸਿਟੀ ਵੱਲੋਂ ਇਹ ਪਹਿਲਾ ਪੀ.ਡੀ.ਪੀ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ) ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ।

ਇਸ ਪ੍ਰੋਗਰਾਮ ਦਾ ਉਦੇਸ਼ ਅਗਲੇ ਪੜਾਅ ਵਿੱਚ ਪੰਜਾਬ ਭਰ ਦੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਪ੍ਰਭਾਵਸ਼ਾਲੀ ਲੀਡਰਸ਼ਿਪ ਅਭਿਆਸ ਵਿਸ਼ੇ ਉਪਰ ਵਰਕਸ਼ਾਪਾਂ ਦਾ ਆਯੋਜਨ ਕਰਨਾ ਵੀ ਹੈ। ਯੂਨੀਵਰਸਿਟੀ ਵੱਲੋਂ ਉਲੀਕੇ ਗਏ ਇਸ ਪ੍ਰੋਗਰਾਮ ਵਿਚ ਬਿਹਤਰ ਪ੍ਰਬੰਧਨ ਅਤੇ ਸੰਚਾਰ, ਡੇਟਾ ਹੈਂਡਲਿੰਗ, ਖਰੀਦ ਅਤੇ ਬਜਟ ਦੇ ਮੁੱਦਿਆਂ ਨੂੰ ਸੰਭਾਲਣਾ, ਸਵੈ-ਵਿਸ਼ਲੇਸ਼ਣ ਤੇ ਕੈਰੀਅਰ, ਸੰਪੂਰਨ ਈ-ਲਰਨਿੰਗ, ਈ-ਆਫਿਸ ਆਦਿ ਵਿਸ਼ੇ ਪੜ੍ਹਾਏ ਜਾਣਗੇ! ਪਹਿਲਾ ਪੀ.ਡੀ.ਪੀ 12 ਦਿਨਾਂ ਤੱਕ ਯੂਨੀਵਰਸਿਟੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਵਾਸਤੇ ਸ਼ੁਰੂ ਕੀਤਾ ਗਿਆ ਹੈ!

ਆਪਣੀ ਕਿਸਮ ਦੇ ਇਸ ਪਹਿਲੇ ਪੀ.ਡੀ.ਪੀ ਦਾ ਉਦਘਾਟਨ ਸ਼੍ਰੀ ਰਾਹੁਲ ਭੰਡਾਰੀ, ਆਈ.ਏ.ਐਸ., ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਵੱਲੋਂ ਯੂਨੀਵਰਸਿਟੀ ਮੁੱਖ ਕੈਂਪਸ ਜਲੰਧਰ-ਕਪੂਰਥਲਾ ਹਾਈਵੇ ‘ਤੇ ਕੀਤਾ ਗਿਆ! ਉਦਘਾਟਨੀ ਸੱਤਰ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ਼੍ਰੀ ਭੰਡਾਰੀ ਨੇ ਕਿਹਾ ਕਿ ਬੌਧਿਕ ਵਿਕਾਸ, ਕਾਰਜ ਕੁਸ਼ਲਤਾ ਨੂੰ ਵਧਾਉਣ ਅਤੇ ਤਸੱਲੀਬਖਸ਼ ਸੇਵਾਵਾਂ ਪ੍ਰਦਾਨ ਕਰਨ ਲਈ ਪੇਸ਼ੇਵਰ ਵਿਕਾਸ ਪ੍ਰੋਗਰਾਮ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਯੂਨੀਵਰਸਿਟੀਆਂ ਸਮੇਤ ਸੂਬੇ ਦੀਆਂ ਵੱਖ-ਵੱਖ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਚਲਾਉਣ ਦੀ ਹਿਮਾਇਤ ਕੀਤੀ ਤੇ ਇਸਦੀ ਮੁੱਢਲੀ ਜਿੰਮੇਦਾਰੀ ਯੂਨੀਵਰਸਿਟੀ ਅਧਿਕਾਰੀਆਂ ਨਾਲ ਸਾਂਝੀ ਕੀਤੀ!

ਸ਼੍ਰੀ ਰਾਹੁਲ ਭੰਡਾਰੀ ਨੇ ਕਿਹਾ, ‘ਪੰਜਾਬ ਦੀਆਂ ਸਰਕਾਰੀ ਤਕਨੀਕੀ ਵਿਦਿਅਕ ਸੰਸਥਾਵਾਂ, ਖਾਸ ਤੌਰ ‘ਤੇ ਰਾਜ ਦੀਆਂ ਦੋ ਤਕਨੀਕੀ ਯੂਨੀਵਰਸਿਟੀਆਂ ਆਈ.ਕੇ.ਜੀ.ਪੀ.ਟੀ.ਯੂ. ਜਲੰਧਰ-ਕਪੂਰਥਲਾ ਅਤੇ ਐਮ.ਆਰ.ਐਸ.ਪੀ.ਟੀ.ਯੂ. ਬਠਿੰਡਾ ਦੇਸ਼ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਬਹੁਤ ਵਧੀਆ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ, ਕਿਉਂਕਿ ਇਹ ਅਕਾਦਮਿਕ ਇੰਸਟੀਟਿਊਟ ਪੇਸ਼ੇਵਰ ਸਿੱਖਿਆ ਪ੍ਰਦਾਨ ਕਰਨ ਵਿੱਚ ਮੋਹਰੀ ਹਨ, ਇਸ ਲਈ ਇਹਨਾਂ ਸੰਸਥਾਨ ਦੇ ਸਟਾਫ਼ ਦਾ ਪੇਸ਼ੇਵਰ ਵਿਕਾਸ ਅਤੇ ਸਿਖਲਾਈ ਭਵਿੱਖ ਵਿੱਚ ਉਹਨਾਂ ਦੇ ਹੋਰ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ !”

ਆਈ.ਏ.ਐਸ ਰਾਹੁਲ ਭੰਡਾਰੀ ਨੇ ਇਸ ਪੀ.ਡੀ.ਪੀ ਦੇ ਪ੍ਰਬੰਧਕੀ ਸਿਖਲਾਈ ਵਿਸ਼ਿਆਂ ਦਾ ਸ਼ੈਡਿਊਲ ਵੀ ਜਾਰੀ ਕੀਤਾ। ਇਸ਼ਦੇ ਪ੍ਰਮੁੱਖ ਵਿਸ਼ੇ ਆਰ.ਟੀ.ਆਈ. ਹੈਂਡਲਿੰਗ, ਸਟੋਰ ਅਤੇ ਖਰੀਦ, ਲੀਡਰਸ਼ਿਪ ਉਭਰਦੇ ਮਾਪ, ਈ-ਆਫਿਸ, ਭਾਵਨਾਤਮਕ ਨਜ਼ਰੀਆ ਤੇ ਪੇਸ਼ੇਵਰ ਸਟੈਪ, ਸਵੈ-ਜਾਗਰੂਕਤਾ, ਸਰੀਰਕ ਅਤੇ ਮਾਨਸਿਕ ਸਿਹਤ, ਲਿੰਗ ਸੰਵੇਦਨਸ਼ੀਲਤਾ ਅਤੇ ਜਿਨਸੀ ਪਰੇਸ਼ਾਨੀ, ਸਵੈ-ਵਿਸ਼ਲੇਸ਼ਣ ਅਤੇ ਕਰੀਅਰ ਵਿਕਾਸ ਸਿਖਲਾਈ ਪ੍ਰਮੁੱਖ ਹਨ। ਫਾਇਨਾਂਸ ਮੈਨੇਜਮੈਂਟ ਅਤੇ ਰਾਸ਼ਟਰੀ ਸਿੱਖਿਆ ਨੀਤੀ ਵਰਗੇ ਵਿਸ਼ਿਆਂ ‘ਤੇ ਮਾਹਿਰ ਲੈਕਚਰ ਵੀ ਇਸ ਪੀ.ਡੀ.ਪੀ ਦੌਰਾਨ ਦਿੱਤੇ ਜਾਣਗੇ।

ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐਸ. ਕੇ ਮਿਸ਼ਰਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਦੱਸਿਆ ਕਿ ਯੂਨੀਵਰਸਿਟੀ ਪ੍ਰਬੰਧਨ ਵਿਭਾਗ, ਏ.ਆਈ.ਸੀ.ਟੀ.ਈ ਕੋਆਰਡੀਨੇਟਰ ਅਤੇ ਰਜਿਸਟਰਾਰ ਦਫ਼ਤਰ ਇਸ ਪੀਡੀਪੀ ਪਹਿਲ ਨੂੰ ਹਰ ਕਰਮਚਾਰੀ-ਅਧਿਕਾਰੀ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਇਸ ਸ਼ੁਰੂਆਤ ਨੂੰ ਪੰਜਾਬ ਵਿੱਚ ਤਕਨੀਕੀ ਸਿੱਖਿਆ ਦੀ ਤਰੱਕੀ ਵਿੱਚ ਇੱਕ ਮਿਸਾਲੀ ਕਦਮ ਦੱਸਿਆ।

ਇਸ ਮੌਕੇ ਡੀਨ ਯੋਜਨਾ ਤੇ ਵਿਕਾਸ ਡਾ.ਆਰ.ਪੀ.ਐਸ ਬੇਦੀ, ਡੀਨ ਅਕਾਦਮਿਕ ਪ੍ਰੋ.(ਡਾ.) ਵਿਕਾਸ ਚਾਵਲਾ, ਕੰਟਰੋਲਰ ਪ੍ਰੀਖਿਆਵਾਂ ਡਾ. ਪਰਮਜੀਤ ਸਿੰਘ, ਵਿੱਤ ਅਫ਼ਸਰ ਡਾ. ਸੁਖਬੀਰ ਵਾਲੀਆ, ਕੋਆਰਡੀਨੇਟਰ ਏ.ਆਈ.ਸੀ.ਟੀ.ਈ.ਪ੍ਰੋ.(ਡਾ.) ਰਾਜੀਵ ਚੌਹਾਨ, ਸਹਾਇਕ ਪ੍ਰੋ. ਡਾ: ਮਨਦੀਪ ਕੌਰ ਤੇ ਹੋਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION