ਯੈੱਸ ਪੰਜਾਬ
ਜਲੰਧਰ/ਕਪੂਰਥਲਾ, ਨਵੰਬਰ 18, 2022 –
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਦੇ ਡੀਨ ਅਕਾਦਮਿਕ ਪ੍ਰੋਫੈਸਰ (ਡਾ.) ਵਿਕਾਸ ਚਾਵਲਾ ਨੂੰ ਸਾਲ 2021-22 ਲਈ ਸਰਵੋਤਮ ਸੰਚਾਰ ਟ੍ਰੇਨਰ ਦਾ ਪੁਰਸਕਾਰ ਮਿਲਿਆ ਹੈ! ਇਹ ਐਵਾਰਡ ਪ੍ਰੋ: ਚਾਵਲਾ ਨੂੰ ਇੰਜਨੀਅਰਿੰਗ ਕੈਟਾਗਰੀ ਵਿੱਚ ਮਿਲਿਆ ਹੈ! ਕੋਲਕਾਤਾ ਵਿੱਚ ਆਯੋਜਿਤ 16ਵੇਂ ਗਲੋਬਲ ਕਮਿਊਨੀਕੇਸ਼ਨ ਕਨਕਲੇਵ ਦੌਰਾਨ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ।
ਇਸ ਸੰਮੇਲਨ ਦਾ ਆਯੋਜਨ ਪਬਲਿਕ ਰਿਲੇਸ਼ਨ ਸੋਸਾਇਟੀ ਆਫ ਇੰਡੀਆ (ਪੀ.ਆਰ.ਸੀ.ਆਈ.) ਵੱਲੋਂ ਕੀਤਾ ਗਿਆ ਸੀ। ਪ੍ਰੋ: ਚਾਵਲਾ ਨੂੰ ਇਸ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਸ੍ਰੀ ਨੀਲਕੰਠ ਅਵਧ, ਆਈ.ਏ.ਐਸ ਅਤੇ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਵੱਲੋਂ ਵਧਾਈ ਦਿੱਤੀ ਗਈ ਹੈ!
ਰਜਿਸਟਰਾਰ ਡਾ: ਮਿਸ਼ਰਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਸੀਨੀਅਰ ਮੈਂਬਰ ਦੀ ਇਹ ਪ੍ਰਾਪਤੀ ਇਸ ਗੱਲ ਦਾ ਪ੍ਰਮਾਣ ਹੈ ਕਿ ਯੂਨੀਵਰਸਿਟੀ ਦੀ ਫੈਕਲਟੀ ਹਮੇਸ਼ਾ ਵਧੀਆ ਕੰਮ ਕਰਦੀ ਹੈ! ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਪਬਲਿਕ ਰਿਲੇਸ਼ਨ ਸੋਸਾਇਟੀ ਆਫ ਇੰਡੀਆ (ਪੀ.ਆਰ.ਸੀ.ਆਈ.) ਹਰ ਸਾਲ ਵੱਖ-ਵੱਖ ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਮੰਗਦੀ ਹੈ ਅਤੇ ਇਸ ਸੰਸਥਾ ਨਾਲ ਸਬੰਧਿਤ ਵੱਖ-ਵੱਖ ਸ਼੍ਰੇਣੀਆਂ ਦੇ ਸੀਨੀਅਰ ਅਧਿਕਾਰੀਆਂ ਦੀ ਜਿਊਰੀ (ਚੋਣ ਪੈਨਲ) ਦਸਤਾਵੇਜ਼ਾਂ ਦੇ ਆਧਾਰ ‘ਤੇ ਦਾਅਵਿਆਂ ਦਾ ਫੈਸਲਾ ਕਰਦੀ ਹੈ! ਸੁਸਾਇਟੀ ਇਸ ਸਾਰੀ ਪ੍ਰਕਿਰਿਆ ਨੂੰ ਗੁਪਤ ਤਰੀਕੇ ਨਾਲ ਪੂਰਾ ਕਰਦੀ ਹੈ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ