30.1 C
Delhi
Saturday, April 27, 2024
spot_img
spot_img

ਆਈ.ਆਈ.ਟੀ. ਰੋਪੜ ’ਚ ਹੋਵੇਗੀ ‘ਡਿਜੀਟਲ ਫ਼ਾਰੈਂਸਿਕ’ ਵਿਸ਼ੇ ’ਤੇ ਸਲਾਨਾ ਕੌਮੀ ਕਾਨਫਰੰਸ

ਰੋਪੜ, ਜਨਵਰੀ 1, 2020:

ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੌਜੀ ਰੋਪੜ (ਆਈ. ਆਈ. ਟੀ. ਰੋਪੜ) ਵਲੋਂ ਅਮਰੀਕਾ ਦੀ ਟਲਸਾ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਡਿਜੀਟਲ ਫਾਰੇਂਸਿਕ ਵਿਸ਼ੇ ’ਤੇ ਆਧਾਰਿਤ 16ਵੀਂ ਸਾਲਾਨਾ ਆਈ. ਐਫ. ਆਈ. ਪੀ. ਡਬਲਿਊ. ਜੀ. 11.9 ਕੌਮਾਂਤਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਾਨਫ਼ਰੰਸ 6 ਜਨਵਰੀ ਤੋਂ ਲੈ ਕੇ 8 ਜਨਵਰੀ 2020 ਤੱਕ ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਜਾਵੇਗੀ।

ਇਸ ਕਰਵਾਈ ਜਾਣ ਵਾਲੀ ਕਾਨਫ਼ਰੰਸ ਵਿਚ ਦੁਨੀਆ ਭਰ ਤੋਂ 10 ਤੋਂ ਵੱਧ ਦੇਸ਼ਾਂ (ਅਮਰੀਕਾ, ਯੂ. ਕੇ., ਹਾਂਗਕਾਂਗ ਅਤੇ ਆਸਟ੍ਰੇਲੀਆ ਸਮੇਤ) ਪ੍ਰਮੁੱਖ ਦੇਸ਼ਾਂ ਦੇ ਅਕਾਦਮਿਕ ਵਿਦਵਾਨ, ਖੋਜ-ਕਰਤਾ, ਕਾਨੂੰਨ ਲਾਗੂ ਕਰਵਾਉਣ ਵਾਲੇ ਕਰਮਚਾਰੀ ਅਤੇ ਸਰਕਾਰੀ ਅਧਿਕਾਰੀਆਂ ਵਲੋਂ ਭਾਗ ਲਿਆ ਜਾਵੇਗਾ।

ਇਸ ਤਿੰਨ ਰੋਜ਼ਾ ਕਾਨਫ਼ਰੰਸ ਵਿਚ 9 ਸੈਸ਼ਨ ਸ਼ਾਮਲ ਕੀਤੇ ਗਏ ਹਨ ਜਿਸ ਦੌਰਾਨ ਡਿਜੀਟਲ ਫਾਰੇਂਸਿਕ ਮਾਡਲ, ਨੈੱਟਵਰਕ, ਡਿਜੀਟਲ ਫਾਰੇਂਸਿਕ ਟੂਲਸ ਅਤੇ ਤਕਨੀਕਾਂ, ਕਲਾਊਡ ਫਾਰੇਂਸਿਕ, ਮੋਬਾਈਲ ਅਤੇ ਐਮਬੇਡੇਡ ਡਿਵਾਈਸ ਫਾਰੇਂਸਿਕ, ਇੰਡਸਟਰੀਅਲ ਨਿਯੰਤਰਨ ਪ੍ਰਣਾਲੀ ਅਤੇ ਫਾਰੇਂਸਿਕ ਜਿਹੇ ਵਿਸ਼ਿਆਂ ’ਤੇ ਆਧਾਰਿਤ 21 ਖੋਜ ਪੱਤਰ ਪ੍ਰਸਤੁਤ ਕੀਤੇ ਜਾਣਗੇ।

ਇਸ ਦੌਰਾਨ ਮੁੱਖ ਬੁਲਾਰਿਆਂ ਦੇ ਰੂਪ ਵਿਚ ਪੁੱਜੇ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਰਾਜੇਸ਼ ਪੰਤ, ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ (ਐਨ. ਐਸ. ਸੀ. ਐਸ.), ਕੌਮੀ ਸੁਰੱਖਿਆ ਪਰਿਸ਼ਦ ਸਕੱਤਰੇਤ ਦੁਆਰਾ ‘ਡਿਜੀਟਲ ਫਾਰੇਂਸਿਕਸ ਇਨ ਇੰਡੀਆ’, ਸੰਜੇ ਬਹਿਲ, ਡਾਇਰੈਕਟਰ ਜਨਰਲ, ਸੀ. ਈ. ਆਈ. ਟੀ. ਇਨ ਦੁਆਰਾ ‘ਆਨ ਡਿਜੀਟਲ ਫਾਰੇਂਸਿਕ- ਦ ਵੇਅ ਫਾਰਵਰਡ’ ਅਤੇ ਡਾ. ਗੌਰਵ ਗੁਪਤਾ, ਵਧੀਕ ਨਿਰਦੇਸ਼ਕ ਅਤੇ ਵਿਗਿਆਨਿਕ (ਈ), ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੋਲੌਜੀ ਮੰਤਰਾਲਾ (ਐਮ. ਈ. ਆਈ.ਟੀ. ਵਾਈ) ਦੁਆਰਾ ‘ਦਾ ਫਯੂਚਰ ਆਫ਼ ਡਿਜੀਟਲ ਫਾਰੇਂਸਿਕ ਇਕਨਾਮਿਕਸ’ ਆਦਿ ਮਾਹਿਰਾਂ ਵਲੋਂ ਮੁੱਖ ਲੈਕਚਰ ਦਿੱਤਾ ਜਾਵੇਗਾ।

ਇਸ ਸੰਮੇਲਨ ਦੇ ਜਨਰਲ ਚੇਅਰ (ਪ੍ਰਧਾਨ) ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੋਲੌਜੀ ਮੰਤਰਾਲਾ (ਐਮ. ਈ. ਆਈ.ਟੀ. ਵਾਈ) ਵਿਚ ਵਧੀਕ ਨਿਰਦੇਸ਼ਕ ਤੇ ਵਿਗਿਆਨਿਕ (ਈ) ਡਾ. ਗੌਰਵ ਗੁਪਤਾ ਨੇ ਕਿਹਾ ਕਿ ਇਸ ਧਰਤੀ ’ਤੇ ਅਪਰਾਧੀ ਸਭ ਤੋਂ ਵੱਧ ਰਚਨਾਤਮਿਕ ਹੁੰਦੇ ਹਨ ਪਰੰਤੂ ਇਸ ਦੇ ਨਾਲ-ਨਾਲ ਉਹ ਆਲਸੀ ਵੀ ਹੁੰਦੇ ਹਨ, ਇਸ ਲਈ ਇਨਾਂ ਲੱਛਣਾਂ ਦਾ ਇਸਤੇਮਾਲ ਕੰਪਿਊਟਰ ਧੋਖਾਧੜੀ ਅਤੇ ਸਾਈਬਰ ਅਪਰਾਧਾਂ ਦੇ ਖ਼ਤਰਿਆਂ ਨਾਲ ਨਿਪਟਣ ਦੇ ਲਈ ਹੱਲ ਵਿਕਸਿਤ ਕਰਨ ਦੇ ਲਈ ਕੀਤਾ ਜਾ ਸਕਦਾ ਹੈ।

ਉਨਾਂ ਕਿਹਾ ਕਿ ਇਹ ਕਾਨਫ਼ਰੰਸ ਦੁਨੀਆ ਭਰ ਦੇ ਖੋਜਕਰਤਾਵਾਂ ਅਤੇ ਇਸ ਖੇਤਰ ਵਿਚ ਕਾਰਜਸ਼ੀਲ ਪੇਸ਼ੇਵਰਾਂ ਦੇ ਲਈ ਇੱਕ ਮੰਚ ਦੇ ਰੂਪ ਵਿਚ ਕਾਰਜ ਕਰੇਗੀ। ਜਿੱਥੇ ਇਹ ਸਭ ਖੋਜ-ਕਰਤਾ ਅਤੇ ਕਾਰਜਸ਼ੀਲ ਪੇਸ਼ੇਵਰ ਉਕਤ ਹੱਲ ਦੇ ਟੀਚਾ ਪ੍ਰਾਪਤੀ ਦੀ ਦਿਸ਼ਾ ਵਿਚ ਕੇਂਦਰਿਤ ਹੋ ਕੇ ਆਪਣੇ ਖੋਜ ਕਾਰਜ ਨੂੰ ਪੇਸ਼ ਕਰ ਸਕਣਗੇ।

ਉਨਾਂ ਅੱਗੇ ਕਿਹਾ ਕਿ ਇਸ ਕਾਨਫ਼ਰੰਸ ਵਿਚ ਇੱਕ ਵਿਸ਼ੇਸ਼ ਪੋਸਟਰ ਸੈਸ਼ਨ ਦਾ ਵੀ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਨੌਜਵਾਨ ਖੋਜਕਾਰਾਂ ਅਤੇ ਕਾਰਜਸ਼ੀਲ ਪੇਸ਼ੇਵਰ ਆਪਣੇ ਰੋਚਕ ਵਿਚਾਰਾਂ ਨੂੰ ਪੇਸ਼ ਕਰ ਸਕਣਗੇ।

ਉਨਾਂ ਦੱਸਿਆ ਕਿ ਇਸ ਸੰਮੇਲਨ ਵਿਚ ਤੀਸਰੇ ਦਿਨ ਭਾਰਤ ਭਰ ਵਿਚ ਵੱਖ-ਵੱਖ ਡਿਜੀਟਲ ਫਾਰੇਂਸਿਕ ਪ੍ਰਯੋਗਸ਼ਾਲਾਵਾਂ ਵਿਚ ਕਾਰਜਸ਼ੀਲ ਕਾਨੂੰਨ ਲਾਗੂ ਕਰਵਾਉਣ ਵਾਲੇ ਪੇਸ਼ੇਵਰਾਂ ਅਤੇ ਮਾਹਿਰਾਂ ਦੇ ਲਈ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ।

ਇਸ ਕਾਨਫ਼ਰੰਸ ਦੇ ਪ੍ਰਬੰਧਕੀ ਪ੍ਰਧਾਨ ਅਤੇ ਆਈ. ਆਈ. ਟੀ. ਰੋਪੜ ਦੇ ਕੰਪਿਊਟਰ ਵਿਭਾਗ ਦੇ ਮੁਖੀ ਅਤੇ ਐਸੋਸੀਏਟ ਪ੍ਰੋਫੈਸਰ ਡਾ. ਸੋਮਮਿਤਰਾ ਕੇ ਆਰ ਸਨਾਦਿਆ ਦੁਆਰਾ ਪਹਿਲੇ ਦਿਨ ਵੱਖ- ਵੱਖ ਵਿਸ਼ਿਆਂ ਅਤੇ ਮਸਲਿਆਂ ’ਤੇ ਆਧਾਰਿਤ ਹੋਣ ਵਾਲੇ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਕੀਤੀ ਜਾਵੇਗੀ।

ਡਾ. ਸੋਮਿਤਰਾ ਨੇ ਆਪਣੇ ਕਾਰਜ ਖੇਤਰ ਅਤੇ ਕਾਨਫ਼ਰੰਸ ਦੇ ਸਬੰਧ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਕਾਰਜ ਖੇਤਰ ਕੰਪਿਊਟਰ ਸੁਰੱਖਿਆ ਦੇ ਇਰਦ- ਗਿਰਦ ਕੇਂਦਰਿਤ ਹੈ ਅਤੇ ਡਿਜੀਟਲ ਫਾਰੇਂਸਿਕ ਇੱਕ ਉੱਭਰਦਾ ਹੋਇਆ ਖੇਤਰ ਹੈ ਜੋ ਇਸ ਖੇਤਰ ਦੇ ਨਾਲ ਜੁੜਿਆ ਮਸਲਿਆਂ ਦੇ ਹੱਲ ਪ੍ਰਦਾਨ ਕਰਨ ਦੇ ਲਈ ਯਤਨਸ਼ੀਲ ਹੈ, ਇਹ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਨੂੰ ਉਨਾਂ ਮਸਲਿਆਂ ਦੀ ਜਾਂਚ ਵਿਚ ਤੇਜ਼ੀ ਲਿਆਉਣ ਦੇ ਲਈ ਲਾਭ ਪਹੁੰਚਾ ਸਕਦੀ ਹੈ ਜਿਨਾਂ ਵਿਚ ਇਲੈਕਟ੍ਰਾਨਿਕਸ ਸਬੂਤ ਸ਼ਾਮਲ ਹਨ।

ਉਨਾਂ ਕਿਹਾ ਕਿ ਮੇਰੇ ਡਿਜੀਟਲ ਫਾਰੇਂਸਿਕ ’ਤੇ ਆਧਾਰਿਤ 16ਵੇਂ ਕੌਮਾਂਤਰੀ ਕਾਨਫ਼ਰੰਸ ਦੇ ਸੰਗਠਨ ਨਾਲ ਜੁੜੇ ਹੋਣ ਦਾ ਉਦੇਸ਼ ਇਹ ਹੈ ਕਿ ਮੈਂ ਇਸ ਖੇਤਰ ਵਿਚ ਹੋ ਰਹੀ ਚੋਟੀ ਦੀ ਖੋਜ ਦੇ ਨਾਲ ਡਿਜੀਟਲ ਫਾਰੇਂਸਿਕ ਦੇ ਖੇਤਰ ਵਿਚ ਖੋਜ ਨੂੰ ਅੱਗੇ ਵਧਾਉਣ ਵਿਚ ਰੁਚੀ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਚਾਹੁੰਦੀ ਹਾਂ।

ਦੱਸਣਯੋਗ ਹੈ ਕਿ ਡਿਜੀਟਲ ਫਾਰੇਂਸਿਕ ’ਤੇ ਆਈ. ਐਫ.ਆਈ. ਪੀ. ਵਰਕਿੰਗ ਗਰੁੱਪ 11.9 ਵਿਗਿਆਨਿਕ, ਇੰਜੀਨੀਅਰਾਂ ਅਤੇ ਕਾਰਜਸ਼ੀਲ ਪੇਸ਼ੇਵਰਾਂ ਦਾ ਇੱਕ ਸਰਗਰਮ ਕੌਮਾਂਤਰੀ ਕਮਿਊਨਿਟੀ ਹੈ ਜੋ ਡਿਜੀਟਲ ਫਾਰੇਂਸਿਕ ਦੇ ਮਹੱਤਵਪੂਰਨ ਖੇਤਰ ਵਿਚ ਖੋਜ ਅਤੇ ਅਭਿਆਸ ਕਲਾ ਨੂੰ ਉਤਸ਼ਾਹਿਤ ਕਰਨ ਦੇ ਲਈ ਸਮਰਪਿਤ ਹੈ।

ਇਹ ਡਿਜੀਟਲ ਫਾਰੇਂਸਿਕ ’ਤੇ ਆਧਾਰਿਤ 16ਵਾਂ ਸਾਲਾਨਾ ਆਈ. ਐਫ. ਆਈ. ਪੀ. ਡਬਲਿਊ ਜੀ 11.9 ਕੌਮਾਂਤਰੀ ਕਾਨਫ਼ਰੰਸ ਇਸ ਖੇਤਰ ਨਾਲ ਜੁੜੇ ਅਸਲ, ਗੈਰ ਪ੍ਰਕਾਸ਼ਿਤ ਖੋਜ ਨਤੀਜਿਆਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਇਲੈਕਟ੍ਰਾਨਿਕਸ ਸਬੂਤਾਂ ਦੇ ਸਭ ਰੂਪਾਂ ਦੇ ਸਿੱਟੇ, ਵਿਸ਼ਲੇਸ਼ਣ ਅਤੇ ਸਾਂਭ ਸੰਭਾਲ ਦੇ ਨਾਲ ਸਬੰਧਿਤ ਨਵੀਨਤਾ ਭਰਪੂਰ ਵਿਚਾਰਾਂ ਨੂੰ ਪੇਸ਼ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰੇਗੀ।

ਇਲੈੱਕਟ੍ਰਾਨਿਕ ਅਤੇ ਸੂਚਨਾ ਤਕਨੋਲੌਜੀ ਮੰਤਰਾਲੇ (ਐਮ. ਈ. ਆਈ.ਟੀ. ਵਾਈ) ਦੇ ਉਦੇਸ਼ ਅਤੇ ਮਿਸ਼ਨ ਦੇ ਨਾਲ ਡਿਜੀਟਲ ਫਾਰੇਂਸਿਕ ’ਤੇ ਆਧਾਰਿਤ 16ਵਾਂ ਸਾਲਾਨਾ ਆਈ. ਐਫ. ਆਈ. ਪੀ. ਡਬਲਿਊ. ਜੀ. 11.9 ਕੌਮਾਂਤਰੀ ਕਾਨਫ਼ਰੰਸ ਦੇ ਵਿਚ ਡਿਜੀਟਲ ਫਾਰੇਂਸਿਕ ਦੇ ਨਵੇਂ ਅਤੇ ਦਿਲਚਸਪ ਖੇਤਰ ਵਿਚ ਖੋਜ ਯਤਨਾਂ ਨੂੰ ਉਤਸ਼ਾਹਿਤ ਕਰਨਾ ਹੈ। ਦੱਸਣਯੋਗ ਹੈ ਕਿ ਡਿਜੀਟਲ ਫਾਰੇਂਸਿਕ ਖੋਜ ਨਤੀਜੇ ਸਿੱਧੇ ਕੰਪਿਊਟਰ ਸਿਸਟਮ ਅਤੇ ਸਾਈਬਰ ਸਪੇਸ ਦੇ ਲਈ ਸੁਰੱਖਿਆ ਹੱਲਾਂ ਦੇ ਵਿਕਾਸ ਦੇ ਨਾਲ ਸਬੰਧਿਤ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION