ਅੱਜ-ਨਾਮਾ
ਆਇਆ ਬੱਜਟ ਤਾਂ ਲੱਗਾ ਹੈ ਬਹੁਤ ਚੰਗਾ,
ਹਰ ਕੋਈ ਜਾਪਦੀ ਮੱਦ ਜਿਹੀ ਠੀਕ ਬੇਲੀ।
ਟੈਕਸ ਲਾਏ ਤੋਂ ਬਿਨਾਂ ਜਿਹਾ ਇਹ ਬੱਜਟ,
ਹਰ ਇੱਕ ਬਾਤ ਪਈ ਦਿੱਸੇ ਬਰੀਕ ਬੇਲੀ।
ਹੋਈ ਜਦ ਬਹਿਸ ਤਾਂ ਓਦੋਂ ਹੀ ਪਤਾ ਲੱਗੂ,
ਲਾਹ ਦੇਣਗੇ ਵਾਲ਼ ਦੀ ਖੱਲ ਸ਼ਰੀਕ ਬੇਲੀ।
ਓਦੋਂ ਬਾਅਦ ਫਿਰ ਲੋਕਾਂ ਵਿੱਚ ਪਤਾ ਲੱਗੂ,
ਵੱਜੂਗੀ ਚਾਂਗਰ ਜਾਂ ਨਿਕਲੂਗੀ ਚੀਕ ਬੇਲੀ।
ਸਾਰਿਆਂ ਲੋਕਾਂ ਨੂੰ ਕਰਨਾ ਈ ਖੁਸ਼ੀ ਔਖਾ,
ਕਰਨਾ ਕਈਆਂ ਨੂੰ ਪੈਣਾ ਈ ਸਬਰ ਬੇਲੀ।
ਪਈ ਫਿਰ ਜਿਨ੍ਹਾਂ ਨੂੰ ਮਾਰ ਤੇ ਰੋਣਗੇ ਉਹ,
ਬਣੇਗੀ ਉਹਦੇ ਤੋਂ ਖੜਕਦੀ ਖਬਰ ਬੇਲੀ।
-ਤੀਸ ਮਾਰ ਖਾਂ
ਮਾਰਚ 11, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ