ਅੱਜ-ਨਾਮਾ
ਅਮਿਤ ਸ਼ਾਹ ਨੂੰ ਮਾਨ ਭਗਵੰਤ ਮਿਲਿਆ,
ਮੀਟਿੰਗ ਸਿਰਫ ਹੈ ਦੋਵਾਂ ਦੀ ਹੋਈ ਬੇਲੀ।
ਮੰਗ ਲਈ ਮਾਨ ਨੇ ਕੇਂਦਰੀ ਹੋਰ ਫੋਰਸ,
ਗੱਲ ਵਿੱਚ ਮੰਗ ਸੀ ਮਾਨ ਪਰੋਈ ਬੇਲੀ।
ਅਮਿਤ ਸ਼ਾਹ ਨੇ ਅੱਗੋਂ ਨਹੀਂ ਅੜੀ ਕੀਤੀ,
ਮੰਨਿਆ ਦੇਵਣਾ ਜੋ ਮੰਗਿਆ ਸੋਈ ਬੇਲੀ।
ਫਿਰ ਵੀ ਬਾਹਰ ਹੈ ਆਮ ਪ੍ਰਭਾਵ ਇਹੀ,
ਅੰਦਰ ਦੀ ਗੱਲ ਹੈ ਦੋਵਾਂ ਲੁਕੋਈ ਬੇਲੀ।
ਅਮਨ-ਕਾਨੂੰਨ ਦੀ ਅਸਲ ਸੀ ਬਾਤ ਵੱਡੀ,
ਕਿਹਾ ਕੀ ਮਾਨ, ਕੀ ਬੋਲਿਆ ਸ਼ਾਹ ਬੇਲੀ।
ਸਿਆਣੇ ਕਹਿੰਦੇ ਆ ਚਾਹ ਨੂੰ ਰਾਹ ਹੁੰਦੀ,
ਕਿਹੜਾ ਚਾਹ`ਚੋਂ ਨਿਕਲਿਆ ਰਾਹ ਬੇਲੀ।
-ਤੀਸ ਮਾਰ ਖਾਂ
ਮਾਰਚ 4, 2023