27.1 C
Delhi
Sunday, April 28, 2024
spot_img
spot_img

ਅਪਰੇਸ਼ਨ ਰੈਡ ਰੋਜ਼: ਆਬਕਾਰੀ ਵਿਭਾਗ ਵਲੋਂ 35000 ਲੀਟਰ ਲਾਹਣ ਨਸ਼ਟ, ਐਫ.ਆਈ.ਆਰ.ਦਰਜ

ਯੈੱਸ ਪੰਜਾਬ
ਜਲੰਧਰ, 22 ਮਈ, 2021 –
ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਮੁਹਿੰਮ ਨੁੂੰ ਜਾਰੀ ਰੱਖਦਿਆਂ ਤੇ ਹੋਰ ਸਖ਼ਤ ਰੁਖ ਅਪਣਾਉਂਦਿਆਂ ਜਲੰਧਰ ਅਤੇ ਲੁਧਿਆਣਾ ਦੀਆਂ ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਦਰਿਆ ਸਤਲੁਜ ਦੇ ਕਿਨਾਰਿਆਂ ਦੇ ਨਾਲ ਨਾਲ ਜਾਂਚ ਅਭਿਆਨ ਚਲਾ ਕੇ 35000 ਲੀਟਰ ਲਾਹਨ ਜਬਤ ਕੀਤੀ ਗਈ।

ਟੀਮ ਵਲੋਂ ਦੋਵਾਂ ਜਿਲਿ੍ਹਆਂ ਦੇ ਦਰਿਆ ਦੇ ਨਾਲ ਲੱਗਦੇ ਅੱਠ ਪਿੰਡਾਂ ਵੀਰਨ, ਧਰਮੇ ਦੀਆਂ ਛੰਨਾ, ਬੂਟੇ ਦੀਆਂ ਛੰਨਾ, ਅਕੂਵਾਲ, ਗੌਰਸੀਆਂ ਖਾਨ ਮੁਹੰਮਦ ਵਿਖੇ ਜਾਂਚ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਅਫ਼ਸਰ ਹਰਜੋਤ ਬੇਦੀ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਐਕਸਾਈਜ਼ ਜਲੰਧਰ ਹਰਸਿਮਰਤ ਕੌਰ ਅਤੇ ਰਾਜੇਸ਼ ਅਹਿਰੀ ਦੀਆਂ ਹਦਾਇਤਾਂ ’ਤੇ ਮਿਸ਼ਨ ਰੈਡ ਰੋਜ਼ ਤਹਿਤ ਸਾਂਝਾ ਜਾਂਚ ਅਭਿਆਨ ਚਲਾਇਆ ਗਿਆ।

ਉਨ੍ਹਾਂ ਦੱਸਿਆ ਕਿ ਇਸ ਤਲਾਸ਼ੀ ਅਭਿਆਨ ਤਹਿਤ 35000 ਲੀਟਰ ਲਾਹਨ ਇਨਾਂ ਥਾਵਾਂ ਤੋਂ ਬਰਾਮਦ ਕੀਤੀ ਗਈ ਅਤੇ ਮਹਿਤਪੁਰ ਪੁਲਿਸ ਸਟੇਸ਼ਨ ਵਿਖੇ ਲੁਧਿਆਣਾ ਵਾਸੀ ਮੁਲਜ਼ਮ ਸਰਬਜੀਤ ਸਿੰਘ ਦੇ ਖਿਲਾਫ਼ ਐਫ.ਆਈ.ਆਰ ਦਰਜ਼ ਕੀਤੀ ਗਈ। ਲਾਹਨ ਨੂੰ ਦਰਿਆ ਸਤਲੁਜ ਦੇ ਕੰਢੇ ’ਤੇ ਨਸ਼ਟ ਕੀਤਾ ਗਿਆ।

ਆਬਕਾਰੀ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਗੈਰ ਕਾਨੂੰਨੀ ਸ਼ਰਾਬ ਦਰਿਆ ਸਤਲੁਜ ਵਿਖੇ ਬੁੱਢਾ ਨਾਲਾ ਦੇ ਵਗਦੇ ਪਾਣੀ ਵਿੱਚ ਦੱਬ ਕੇ ਬਣਾਈ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਸ਼ਰਾਬ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ ਕਿਉਂਕਿ ਇਹ ਸੀਵਰੇਜ ਦਾ ਪਾਣੀ ਵਰਤ ਕੇ ਬਣਾਈ ਗਈ ਸੀ।

ਲਾਹਨ ਤੋਂ ਇਲਾਵਾ 60 ਬੋਤਲਾਂ ਗੈਰ ਕਾਨੂੰਨੀ ਸ਼ਰਾਬ, 11 ਲੋਹੇ ਦੇ ਵੱਡੇ ਡਰੱਮ, ਇਕ ਸਿਲਵਰ ਦਾ ਭਾਂਡਾ, 3 ਪਲਾਸਟਿਕ ਪਾਈਪਾਂ ਅਤੇ ਲੱਕੜ ਤੇ ਇਕ ਪਲਾਸਟਿਕ ਦੀ ਟਿਊਬ ਨੂੰ ਵੀ ਛਾਪੇਮਾਰੀ ਦੌਰਾਨ ਜਬਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਗੈਰ ਕਾਨੂੰਨੀ ਸ਼ਰਾਬ ਦੀ ਸਮੱਗÇਲੰਗ ਅਤੇ ਬਣਾਉਣ ਤੋਂ ਰੋਕਣ ਲਈ ਜੰਗੀ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸੇ ਦੌਰਾਨ ਵੱਡੀ ਮਾਤਰਾ ਵਿੱਚ ਗੈਰ ਕਾਨੂੰਨੀ ਸ਼ਰਾਬ ਲਾਹਨ ਬਰਾਮਦ ਕਰਨ ਤੋਂ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਭੱਠੀਆਂ ਨੂੰ ਵੀ ਨਸ਼ਟ ਕੀਤਾ ਗਿਆ ਹੈ।

ਇਹ ਛਾਪੇਮਾਰੀ ਆਬਕਾਰੀ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਜਿਸ ਵਿੱਚ ਆਬਕਾਰੀ ਇੰਸਪੈਕਟਰ ਰੇਸ਼ਨ ਮਾਹੀ, ਰਵਿੰਦਰ ਸਿੰਘ, ਕਮਲਜੀਤ ਸਿੰਘ ਚੀਮਾ, ਹਰਦੀਪ ਸਿੰਘ ਬੈਂਸ ਅਤੇ ਹੋਰ ਸ਼ਾਮਿਲ ਸਨ ਵਲੋਂ ਕੀਤੀ ਗਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION