29.1 C
Delhi
Sunday, April 28, 2024
spot_img
spot_img

ਅਕਾਲੀ ਦਲ ਤੇ ਬਸਪਾ ਵੱਲੋਂ ਸੂਬੇ ਭਰ ਵਿਚ ਪੀ ਐਸ ਪੀ ਸੀ ਐਲ ਦੇ ਦਫਤਰਾਂ ਮੂਹਰੇ ਰੋਸ ਮੁਜ਼ਾਹਰੇ, ਸੁਖਬੀਰ ਸਿੰਘ ਬਾਦਲ ਨੇ ਕੀਤੀ ਅਗਵਾਈ

Sukhbir hold protests at PSPCL officesਯੈੱਸ ਪੰਜਾਬ
ਚੰਡੀਗੜ੍ਹ, 2 ਜੁਲਾਈ, 2021:
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਅੱਜ ਸੂਬੇ ਭਰ ਵਿਚ ਪੀ ਐਸ ਪੀ ਸੀ ਐਲ ਦੇ ਦਫਤਰਾਂ ਮੂਹਰੇ ਧਰਨੇ ਦੇ ਕੇ ਕਿਸਾਨਾ, ਘਰੇਲੂ ਬਿਜਲੀ ਖਪਤਕਾਰਾਂ ਤੇ ਇੰਡਸਟਰੀ ਸੈਕਟਰ ਦੀਆਂ ਮੁਸ਼ਕਿਲਾਂ ਉਜਾਗਰ ਕੀਤੀਆਂ ਜੋ ਕਾਂਗਰ ਸਰਕਾਰ ਵੱਲੋਂ ਜਾਣ ਬੁੱਝ ਕੇ ਕਿਸਾਨਾਂ ਨੂੰ 8 ਘੰਟੇ ਜਿਲੀ ਸਪਲਾਈ ਨਾ ਦੇਣ ਅਤੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਅਣਐਲਾਨੇ ਲੰਬੇ ਬਿਜਲੀ ਕੱਟ ਤੇ ਹਫਤੇ ਵਿਚ ਦੋ ਦਿਨ ਇੰਡਸਟਰੀ ਬੰਦ ਰੱਖਣ ਦੇ ਹੁਕਮਾਂ ਤੋਂ ਪ੍ਰੇਸ਼ਾਨ ਹਨ।

ਅਕਾਲੀ ਦਲ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਝੋਨਾ ਉਤਪਾਦਕ ਕਿਸਾਨਾਂ ਜੋ ਡੀਜ਼ਲ ਜਨਰੇਟਰਾਂ ਦੀ ਵਰਤੋਂ ਕਰ ਕੇ ਝੋਨਾ ਪਾਲਣ ਲਈ ਮਜਬੂਰ ਹਨ, ਲਈ ਵਿੱਤੀ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ ਅਤੇ ਡੀਜ਼ਲ ’ਤੇ ਵੈਟ ਵੀ ਘਟਾਇਆ ਜਾਵੇ। ਪਾਰਟੀ ਨੇ ਕਿਹਾ ਕਿ ਜੇਕਰ ਕਿਸਾਨਾਂ ਦੇ ਨਾਲ ਨਾਲ ਘਰੇਲੂ ਤੇ ਇੰਡਸਟਰੀ ਲਈ ਬਿਜਲੀ ਸਪਲਾਈ ਬਹਾਲ ਕਰਨ ਸਮੇਤ ਦਰੁੱਸਤੀ ਭਰੇ ਕਦਮ ਨਾ ਚੁੱਕੇ ਤਾਂ ਫਿਰ ਪਾਰਟੀ ਸੰਘਰਸ਼ ਦੇ ਅਗਲੇ ਪੜਾਅ ਤਹਿਤ ਮੁੱਖ ਮੰਤਰੀ ਤੇ ਮੰਤਰੀਆਂ ਦਾ ਘਿਾਓ ਕਰੇਗੀ।

ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਲੰਬੀ, ਫਾਜ਼ਿਲਕਾ ਤੇ ਘੁਬਾਇਆ ਵਿਖੇ ਰੋਸ ਧਰਨਿਆਂ ਵਿਚ ਸ਼ਾਮਲ ਹੋਏ ਜਿਥੇ ਉਹਨਾਂ ਨੇ ਲੋਕਾਂ ਦੀ ਇਸ ਦੁਰਦਸ਼ਾ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇਤੌਰ ’ਤੇ ਜ਼ਿੰਮੇਵਾਰ ਠਹਿਰਾਇਆ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਬਿਜਲੀ ਦੇ ਹਾਲਾਤ ਅਤੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੁੰ ਢੁਕਵੀਂ ਬਿਜਲੀਸਪਲਾਈ ਕਰਨ ਲਈ ਇਕ ਵੀ ਸਮੀਖਿਆ ਮੀਟਿੰਗ ਨਹੀਂ ਕੀਤੀ। ਉਹਨਾ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਜਾਣ ਬੁੱਝ ਕੇ ਕੀਤਾ ਗਿਆ ਤਾਂ ਜੋ ਸਬਸਿਡੀ ਬਿੱਲ ਘੱਟ ਰਹੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਮੁਫਤ ਬਿਜਲੀ ਨਹੀਂ ਦੇਣਾ ਚਾਹੁੰਦੀ, ਇਸੇ ਲਈ ਉਹ ਉਸ ਵੇਲੇ ਬਿਜਲੀ ਨਹੀਂ ਦੇ ਰਹੀ ਜਦੋਂ ਇਸਦੀ ਡਾਡੀ ਜ਼ਰੂਰਤ ਹੈ।

ਫਾਜ਼ਿਲਕਾ ਵਿਚ ਸੁੱਕੇ ਹੋਏ ਝੋਨੇ ਦੇ ਖੇਤਾਂ ਵਿਚ ਖੜ੍ਹੇ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਨੇ ਕਰਮਲ ਪਲਾਂਟਾਂ ਦੇ ਰੱਖ ਰਖਾਅ ਵਾਸਤੇ ਕੋਈ ਕੋਸ਼ਿਸ਼ ਨਹੀਂ ਕੀਤੀ ਜਿਸ ਕਾਰਨ ਬਠਿੰਡਾ ਥਰਮਲ ਪਲਾਂਟ ਬੰਦ ਹੈ ਤੇ ਤਲਵੰਡੀ ਸਾਬੋ ਦਾ ਇਕ ਯੂਨਿਟ ਵੀ ਬੰਦ ਪਿਆ ਹੈ। ਉਹਨਾਂ ਕਿਹਾ ਕਿ ਇਸਦੇ ਉਲਟ ਅਕਾਲੀ ਦਲ ਦੀ ਸਰਕਾਰ ਵੇਲੇ ਕਿਸਾਨਾਂ ਨੂੰ ਹਮੇਸ਼ਾ 8 ਘੰਟੇ ਬਿਜਲੀ ਸਪਲਾਈ ਮਿਲੀ ਤੇ ਘਰੇਲੂ ਖਪਤਕਾਰਾਂ ਨੁੰ ਤੇ ਇੰਡਸਟਰੀ ਨੁੰ 24 ਘੰਟੇ ਬਿਜਲੀ ਮਿਲੀ।

ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਵੀ ਬਠਿੰਡਾ ਸ਼ਹਿਰ ਤੇ ਸੰਗਤ ਮੰਡੀ ਵਿਚ ਧਰਨਿਆਂ ਵਿਚ ਸ਼ਮੂਲੀਅਤ ਕੀਤੀ ਜਿਸ ਦੌਰਾਨ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਟਰਾਂਮਿਸ਼ਨ ਤੇ ਡਿਸਟ੍ਰੀਬਿਊਸ਼ਨ ਸਿਸਟਮ ਨੁੰ ਅਪਗ੍ਰੇਡ ਕਰਨ ਵਾਸਤੇ 4 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਸਨ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਗ੍ਰਿਡਾਂ ਦੇ ਰੱਖ ਰਖਾਅ ਵਾਸਤੇ ਕੋਈ ਫੰਡ ਨਹੀਂ ਰੱਖਦੇ ਤੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਉਹ ਇਕ ਵੀ ਮੈਗਾਵਾਟ ਬਿਜਲੀ ਸਮਰਥਾ ਵਿਚ ਹੋਰ ਨਹੀਂ ਜੋੜ ਸਕੀ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਹੁਣ ਸਰਕਾਰ ਕਿਸਾਨਾਂਨੁੰ ਬਿਜਲੀ ਸਪਲਾਈ ਜਾਣ ਬੁੱਝ ਕੇ ਨਹੀਂ ਦੇ ਰਹੀ ਜਿਸ ਕਾਰਨ ਮੌਜੂਦਾ ਸੰਕਟ ਪੈਦਾ ਹੋਇਆ ਹੈ ਤੇ ਕਿਸਾਨ ਆਪਣੇ ਝੋਨੇ ਦੀ ਫਸਲ ਵਾਹੁਣ ਲਈ ਮਜਬੂਰ ਹੋਏ ਹਨ।

ਉਹਨਾਂ ਨੇ ਆਮ ਆਦਮੀ ਪਾਰਟੀ ’ਤੇ ਹੱਲਾ ਬੋਲਿਆ ਤੇ ਕਿਹਾ ਕਿ ਉਸਨੇ ਦਿੱਲੀ ਵਿਚ ਬਿਜਲੀ ਖਪਤਕਾਰਾਂ ਨੁੰ ਕੋਈ ਰਾਹਤ ਨਹੀਂ ਦਿੱਤੀ ਬਲਕਿ ਇਸ਼ਤਿਹਾਰਬਾਜ਼ੀ ’ਤੇ ਹਜ਼ਾਰਾਂ ਕਰੋੜ ਰੁਪਏ ਫੂਕ ਦਿੱਤਾ।

ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ਵਿਚ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ ਜਿਸ ਦੌਰਾਨ ਕੈਪਟਨ ਭਜਾਓ, ਪੰਜਾਬ ਬਚਾਓ ਦੇ ਨਾਅਰੇ ਵੀ ਲੱਗੇ। ਸਰਦਾਰ ਮਜੀਠੀਆ ਨੇ ਕਿਹਾ ਕਿ ਬਜਾਏ ਸੂਬੇ ਨੁੰ ਦਰਪੇਸ਼ ਬਿਜਲੀ ਐਮਰਜੰਸੀ ਦੇ ਰੂਪ ਵਾਲਾ ਇਹ ਸੰਕਟ ਹੱਲ ਕਰਨ ਦੇ ਮੁੱਖ ਮੰਤਰੀ ਕਾਂਗਰਸੀਆਂ ਨੁੰ ਪੰਜ ਤਾਰਾ ਦਾਅਵਤਾਂ ਦੇਣ ਵਿਚ ਵਿਅਸਤ ਹਨ।

ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹਿੰਦੂ ਕਾਂਗਰਸੀਆਂ ਨੁੰ ਹਫਤੇ ਵਿਚ ਦੋ ਦਿਨ ਇੰਡਸਟਰੀ ਲਈ ਬਿਜਲੀ ਸਪਲਾਈ ਬੰਦ ਰੱਖਣ ਦੇ ਹੁਕਮਾਂ ਦਾ ਤੋਹਫਾ ਮਿਲਿਆ ਹੈ ਤੇ ਰਿਹਾਇਸ਼ੀ ਤੇ ਕਮਰਸ਼ੀਅਲ ਖਪਤਕਾਰਾਂ ’ਤੇ ਵੀ ਕੱਟ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਕਿਵੇਂ ਕਿਸਾਨਾਂ ਸਿਰ ਜਨਰੇਟਰਾਂ ਰਾਹੀਂ ਡੀਜ਼ਲ ਫੂਕਣ ’ਤੇ ਮਜਬੂਰ ਕਰ ਕੇ 2500 ਤੋਂ 3500 ਕਰੋੜ ਰੁਪਏ ਦਾ ਵਾਧੂ ਬੋਝ ਪਿਆ ਹੈ ਤੇ ਸਰਕਾਰ ਡੀਜ਼ਲ ’ਤੇ ਵੈਟ ਵਧਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਵਿਚੋਂ ਮੁਨਾਫੇ ਕਮਾ ਰਹੀ ਹੈ।

ਰੋਪੜ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਕਿਸਾਨਾਂ ਨੇ ਮੁਫਤ ਪੱਖੀ ਸੇਵਾ ਤਹਿਤ ਲੋਕਾਂ ਨੂੰ ਪੱਖੀਆਂ ਵੰਡ ਕੇ ਵਿਲੱਖਣ ਮੁਜ਼ਾਹਰਾ ਕੀਤਾ। ਇਸ ਦੌਰਾਨ ਬਿਜਲੀ ਸੰਕਟ ਹੱਲ ਕਰੋ, ਹੱਲ ਕਰੋ ਦੇ ਨਾਅਰੇ ਵੀ ਲੱਗੇ।

ਡਾ. ਚੀਮਾ ਨੇ ਕਿਹਾ ਕਿ ਲੋਕ ਮੁੜ ਪੱਖੀਆਂ ਚੁੱਕਣ ਲਈ ਮਜਬੂਰ ਹੋ ਗਏ ਹਨ ਕਿਉਂਕਿ ਦਿਹਾਤੀ ਖੇਤਰਾਂ ਤੋਂ ਇਲਾਵਾ ਸ਼ਹਿਰੀ ਖੇਤਰਾਂ ਵਿਚ ਵੀ 8 ਤੋਂ 10 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਉਹਨਾਂ ਦੱਸਿਆ ਕਿ ਕਿਵੇਂ ਅਕਾਲੀ ਸਰਕਾਰਾਂ ਵੇਲੇ ਡੀਜ਼ਲ ਜਨਰੇਟਰ ਲੋਕਾਂ ਨੁੰ ਭੁੱਲ ਗਏ ਸਨ ਪਰ ਹੁਣ ਲੋਕ ਦੁਬਾਰਾ ਇਹ ਵਰਤਣ ਵਾਸਤੇ ਮਜਬੂਰ ਹੋ ਰਹੇ ਹਨ।

ਇਸ ਦੌਰਾਨ ਸੂਬੇ ਭਰ ਵਿਚ ਅਕਾਲੀ ਤੇ ਬਸਪਾ ਆਗੂਆਂ ਦੇ ਨਾਲ ਆਮ ਲੋਕ ਵੀ ਸੜਕਾਂ ’ਤੇ ਨਿਤਰ ਆਏ ਤੇ ਪੀ ਐਸ ਪੀ ਸੀ ਐਲ ਦੇ ਦਫਤਰਾਂ ਮੂਹਰੇ ਰੋਸ ਮੁਜ਼ਾਹਰੇ ਕੀਤੇ ਗਏ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਰੋਮਾਣਾ ਫਰੀਦਕੋਟ ਵਿਚ ਧਰਨੇ ਵਿਚ ਸ਼ਾਮਲ ਹੋਏ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION