spot_img
45.1 C
Delhi
Sunday, June 16, 2024
spot_img

ਸੰਵਿਧਾਨਕ ਜਾਗਰੂਕਤਾ ਸਮੇਂ ਦੀ ਅਹਿਮ ਲੋੜ: ਅੰਮ੍ਰਿਤਪਾਲ ਸਿੰਘ ਸੁਖਾਨੰਦ – ਯੁਵਾ ਯੂਨੀਸੈੱਫ ਵੱਲੋਂ ਸੰਵਿਧਾਨ ਸਾਖਰਤਾ ਸਬੰਧੀ ਵਰਕਸ਼ਾਪ ਆਰੰਭ

ਯੈੱਸ ਪੰਜਾਬ
ਲੁਧਿਆਣਾ, 07 ਜੁਲਾਈ, 2022 –
ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਸਕੱਤਰ, ਖੇਡਾਂ ਤੇ ਯੁਵਕ ਸੇਵਾਵਾਂ ਸ਼੍ਰੀ ਰਾਜ ਕਮਲ ਚੌਧਰੀ ਅਤੇ ਡਾਇਰੈਕਟਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਨੀਸੈੱਫ ਅਤੇ ਕਮਿਊਨਿਟੀ ਯੂਥ ਕਲੈਕਟਿਵ ਵੱਲੋਂ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੈਕਬ ਆਡੀਟੋਰੀਅਮ ਵਿਖੇ ਦੋ ਰੋਜ਼ਾ ਸੰਵਿਧਾਨਕ ਜਾਗਰੂਕਤਾ ਵਰਕਸ਼ਾਪ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈ।

ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਲੁਧਿਆਣਾ, ਪਟਿਆਲਾ ਅਤੇ ਜਲੰਧਰ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਭਾਗ ਲੈ ਰਹੇ ਹਨ। ਉਦਘਾਟਨੀ ਸਮਾਰੋਹ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੁਹਿਮਾਨ ਵਿਧਾਇਕ ਬਾਘਾ ਪੁਰਾਣਾ ਸ਼੍ਰੀ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਸੰਵਿਧਾਨਕ ਜਾਗਰੂਕਤਾ ਹਰੇਕ ਨਾਗਰਿਕ ਦੀ ਅਹਿਮ ਜ਼ਰੂਰਤ ਹੈ।

ਨੌਜਵਾਨ ਆਗੂ ਵੱਲੋਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪੋ ਆਪਣੇ ਖੇਤਰ ਵਿੱਚ ਤਰਜੀਹੀ ਆਧਾਰ ਤੇ ਆਮ ਲੋਕਾਂ ਤੱਕ ਅਜਿਹਾ ਸੰਦੇਸ਼ ਪਹੁੰਚਾਉਣ ਤਾਂ ਜੋ ਸਮਾਜ ਦੇ ਵਿਰਵੇ ਵਰਗਾਂ ਨੂੰ ਵੀ ਸਾਖਰ ਕੀਤਾ ਜਾ ਸਕੇ।

ਇਸ ਮੌਕੇ ਡਾ. ਮਲਕੀਤ ਮਾਨ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਲੁਧਿਆਣਾ ਨੇ ਇਸ ਦੋ ਰੋਜ਼ਾ ਪ੍ਰੋਗਰਾਮ ਦੇ ਏਜੰਡੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਨੌਜਵਾਨ ਸੰਵਿਧਾਨਕ ਸਾਖਰਤਾ ਲਈ ਆਪੋ ਆਪਣੇ ਖੇਤਰਾਂ ਵਿੱਚ ਹੋਰ ਲੋਕਾਂ ਨੂੰ ਵੀ ਵੱਖ ਵੱਖ ਤਰੀਕਿਆਂ ਜਿਸ ਵਿੱਚ ਨੁੱਕੜ ਨਾਟਕ, ਆਮ ਸਭਾਵਾਂ, ਵਾਦ ਵਿਵਾਦ ਆਦਿ ਸ਼ਾਮਲ ਹਨ, ਰਾਹੀਂ ਜਾਗਰੂਕ ਕਰਨਗੇ। ਇਸ ਪਾਈਲਟ ਪ੍ਰੋਜੈਕਟ ਦੀ ਸ਼ੁਰੂਆਤ ਤਿੰਨ ਜ਼ਿਲ੍ਹਿਆਂ ਵਿੱਚ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਇਸ ਦਾ ਵਿਸਥਾਰ ਵੀ ਸੰਭਵ ਹੈ।

ਯੂਨੀਸੈੱਫ ਦੇ ਪ੍ਰਤੀਨਿਧ ਤ੍ਰਿਪਤ ਕੌਰ ਅਤੇ ਗਵਰਨੈਂਸ ਫੈਲੋ, ਪੰਜਾਬ ਸਰਕਾਰ ਸ਼ਿਪਰਾ ਨੇ ਇਸ ਵਰਕਸ਼ਾਪ ਦੇ ਵੱਖ ਵੱਖ ਸ਼ੈਸ਼ਨਾਂ ਬਾਬਤ ਦੱਸਿਆ ਕਿ ਆਡੀਓ ਵਿਜ਼ੂਅਲ ਸਾਧਨਾਂ, ਗਰੁੱਪ ਡਿਸਕਸ਼ਨ, ਮੌਕ ਸ਼ੈਸ਼ਨਾਂ, ਵੱਖ ਵੱਖ ਖੇਤਰਾਂ ਦੇ ਮਾਹਿਰਾਂ ਦੇ ਲੈਕਚਰਾਂ ਰਾਹੀਂ ਇਨ੍ਹਾਂ ਭਾਗੀਦਾਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਉਪਰੰਤ ਸਮੂਹ ਭਾਗੀਦਾਰ ਅੱਗੇ 30 ਲੋਕਾਂ ਨੂੰ ਟ੍ਰੇਨਿੰਗ ਦੇਣਗੇ ਜਿਸ ਅਨੁਸਾਰ ਟੀਚਿਆਂ ਦੀ ਪ੍ਰਾਪਤੀ ਕੀਤੀ ਜਾ ਸਕੇਗੀ।

ਇਸ ਮੌਕੇ ਕਮਿਊਨਿਟੀ ਯੂਥ ਕਲੈਕਟਿਵ ਦੇ ਮਾਹਿਰਾਂ ਆਰੀਬਾ ਅਤੇ ਹੋਰਨਾਂ ਨੇ ਇਸ ਪ੍ਰੋਗਰਾਮ ਦੇ ਪੰਜਾਬ ਅਤੇ ਹੋਰਨਾਂ ਸੂਬਿਆਂ ਵਿੱਚ ਚੱਲ ਰਹੀ ਪ੍ਰਗਤੀ ਬਾਰੇ ਰਿਪੋਰਟ ਵੀ ਪੇਸ਼ ਕੀਤੀ। ਇਸ ਮੌਕੇ ਉਕਤ ਤੋਂ ਇਲਾਵਾ ਸ਼੍ਰੀ ਜਸਪਾਲ ਸਿੰਘ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਜਲੰਧਰ, ਸ਼੍ਰੀ ਅਰੁਣ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ, ਸ਼੍ਰੀ ਕਰਨਵੀਰ ਸਿੰਘ, ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਤਰਨਜੀਤ ਕੌਰ, ਸ਼੍ਰੀ ਸੁਰਿੰਦਰ ਕੁਮਾਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION