ਯੈੱਸ ਪੰਜਾਬ
ਪਟਿਆਲਾ, 13 ਨਵੰਬਰ, 2022:
ਪੰਜਾਬ ਦੀ ਵਿਸ਼ੇਸ਼ ਸਕੱਤਰ ਸ੍ਰੀਮਤੀ ਸੇਨੂੰ ਦੁੱਗਲ ਆਈ.ਏ.ਐੱਸ. ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ ਜਦ ਉਹਨਾਂ ਦੇ ਵੱਡੇ ਭਰਾ ਸ੍ਰੀ ਸੰਜੇ ਕਪਿਲਾ ਦਾ ਐਤਵਾਰ ਸਵੇਰੇ ਪਟਿਆਲਾ ਵਿਖ਼ੇ ਦਿਹਾਂਤ ਹੋ ਗਿਆ।
ਸ੍ਰੀ ਸੰਜੇ ਕਪਿਲਾ ਦਾ ਅੰਤਿਮ ਸਸਕਾਰ ਐਤਵਾਰ, 13 ਨਵੰਸਬਰ, 2022 ਨੂੰ ਬਾਅਦ ਦੁਪਹਿਰ 4 ਵਜੇ ਵੀਰ ਜੀ ਸ਼ਮਸ਼ਾਨ ਘਾਟ, ਰਾਜਪੁਰਾ ਰੋਡ, ਪਟਿਆਲਾ ਵਿਖ਼ੇ ਕੀਤਾ ਜਾਵੇਗਾ।
ਯੈੱਸ ਪੰਜਾਬ ਦੇ ਸੰਪਾਦਕ ਐੱਚ.ਐੱਸ.ਬਾਵਾ ਨੇ ਇਸ ਦੁੱਖ ਦੀ ਘੜੀ ਵਿੱਚ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕਰਦਿਆਂ ਕਪਿਲਾ ਅਤੇ ਦੁੱਗਲ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ