ਕੈਨੇਡਾ ਦੀ ਵਿਸ਼ਵ ਸਿੱਖ਼ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ – ਤਜਿੰਦਰ ਸਿੰਘ ਸਿੱਧੂ ਮੁੱਖ ਸੇਵਾਦਾਰ ਚੁਣੇ ਗਏ

ਅੋਟਾਵਾ, 7 ਅਕਤੂਬਰ, 2019 –

ਕੈਨੇਡਾ ਦੀ ਵਿਸ਼ਵ ਸਿੱਖ ਸੰਸਥਾ ਦੀ ਦੋ-ਸਾਲਾ ਕਨਵੈਂਸ਼ਨ, ਸਨਿੱਚਰਵਾਰ, 5 ਅਕਤੂਬਰ ਨੂੰ, ਅੋਟਾਵਾ ਵਿਚ ਹੋਈ। ਸਾਰੇ ਕੈਨੇਡਾ ਤੋਂ ਆਏ, ਵਿਸ਼ਵ ਸਿੱਖ ਸੰਸਥਾ ਦੇ ਡੈਲੀਗੇਟਾਂ ਨੇ ਕੈਨੇਡਾ ਦੇ ਸਿੱਖਾਂ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਤੇ ਤਜਿੰਦਰ ਸਿੱਘ ਸਿੱਧੂ ਨੂੰ ਸੰਸਥਾ ਦਾ ਨਵਾਂ ਮੁਖ-ਸੇਵਾਦਾਰ ਚੁਣਿਆ।

ਤਜਿੰਦਰ ਸਿੱਘ ਦਾ ਜਨਮ ‘ਤੇ ਪਰਵਰਸ਼ ਕੈਲਗਰੀ ਵਿਚ ਹੋਈ। ਉਹ ਬਹੁਤ ਸਾਲਾਂ ਤੋਂ, ਬੜੇ ਸੁਚੱਜੇ ਢੰਗ ਨਾਲ ਭਾਈਚਾਰੇ ਦੀ ਸੇਵਾ ਕਰਦੇ ਆ ਰਹੇ ਨੇ ਅਤੇ ਬਹੁਤ ਸਾਰੀਆਂ ਪ੍ਰਾਪਤੀਆਂ ਵਿਚ ਪ੍ਰਭਾਵਸ਼ਾਲੀ ਹਿੱਸਾ ਪਾਇਆ ਹੈ। 1999 ਵਿਚ, ਹੋਰ ਸਹਿਯੋਗੀਆਂ ਨਾਲ, ਇਨ੍ਹਾਂ ਨੇ ‘ਦਸਮੇਸ਼ ਮਿੱਸ਼ਨ’ ਸ਼ੁਰੂ ਕੀਤਾ ਜੋ ਹੁਣ ‘ਕੈਲਗਰੀ ਸਿੱਖ ਯੂਥ’ ਵਜੋਂ ਜਾਣਿਆ ਜਾਂਦਾ ਹੈ। ਕੈਲਗਰੀ ਯੂਨੀਵਰਸਿਟੀ ਵਿਚ ਪੜ੍ਹਾਈ ਕਰਦੇ ਸਮੇ, ਉਹ ‘ਸਿੱਖ ਸਟੂਡੈਂਟ ਐਸੋਸਿਏਸ਼ਨ’ ਦੇ ਪ੍ਰਧਾਨ ਵੀ ਰਹੇ। 2008 ਵਿਚ, ਤਜਿੰਦਰ ਸਿੰਘ, ‘ਕੈਲਗਰੀ ਖਾਲਸਾ ਸਕੂਲ’ ਦੇ ਮੀਤ-ਪ੍ਰਧਾਨ ਚੁਣੇ ਗਏ ‘ਤੇ ਤਿਨ-ਸਾਲ ਬੋਰਡ ਦੀ ਸੇਵਾ ਕੀਤੀ। 2011 ਵਿਚ, ਉਹ ‘ਦਸਮੇਸ਼ ਕਲਚਰ ਸੈਂਟਰ ਗੁਰਦੁਆਰਾ’ ਸਾਹਿਬ ਦੇ ਮੀਤ ਪ੍ਰਧਾਨ ਰਹੇ।

ਵਿਸ਼ਵ ਸਿੱਖ ਸੰਸਥਾ ਦੇ ਸਹਿਯੋਗ ਨਾਲ, ਤਜਿੰਦਰ ਸਿੰਘ ਨੇ ਬੜੀ ਸੂਝ ਤੇ ਮਿਹਨਤ ਨਾਲ, ਅਲਬਰਟਾ ਦੇ ਸਿੱਖਾਂ ਲਈ ਕੋਰਟਾਂ ਵਿਚ ਕ੍ਰਿਪਾਨ ਪਹਿਨਣ ਦਾ ਹੱਕ ਪ੍ਰਾਪਤ ਕੀਤਾ। 2013 ਵਿਚ ਉਹਨਾਂ ਨੂੰ, ਵਿਸ਼ਵ ਸਿੱਖ ਸੰਸਥਾ ਦਾ, ਅਲਬਰਟਾ ਦਾ, ਮੀਤ-ਪ੍ਰਧਾਨ ਚੁਣਿਆ ਗਿਆ।

ਤਜਿੰਦਰ ਸਿੰਘ ਜੀ ਵਿਆਹੇ ਹੋਏ ਨੇ; ਉਹਨਾਂ ਦੇ ਦੋ ਬੱਚੇ ਨੇ ਅਤੇ ਉਹ ਇਕ ਵੱਡੀ ਸੰਚਾਰ ਕੰਪਨੀ ਵਿਚ ਮੈਨੇਜਮੈਂਟ ਦੀਆਂ ਸੇਵਾਵਾਂ ਕਰਦੇ ਹਨ।

ਆਉਂਦੇ ਦੋ ਸਾਲਾਂ ਲਈ, ਤਜਿੰਦਰ ਸਿੰਘ, ਸਾਰੇ ਕੈਨੇਡਾ ‘ਚੋਂ ਚੁਣੇ 31 ਮੈਂਬਰੀ ਬੋਰਡ ਦੀ ਅਗਵਾਈ ਕਰਨਗੇ।

ਕੈਨੇਡਾ ਦੀ ਵਿਸ਼ਵ ਸਿੱਖ ਸੰਸਥਾ ਦੀ 2020-2021 ਲਈ ਚੁਣੀ ਗਈ ਐਗਜ਼ੈਕਟਿਵ ਕਮੇਟੀ:

 ਪ੍ਰਧਾਨ – ਤਜਿੰਦਰ ਸਿੰਘ ਸਿੱਧੂ, ਕੈਲਗਰੀ

 ਸੀਨੀਅਰ ਮੀਤ ਪ੍ਰਧਾਨ – ਡ: ਭਵਜਿੰਦਰ ਕੌਰ ਢਿੱਲੋਂ, ਸੱਰੀ

 ਡਾਇਰੈਕਟਰ ਫ਼ਾਈਨੈਂਸ – ਦਾਨਿਸ਼ ਸਿੰਘ ਬਰਾੜ, ਸੱਰੀ

 ਡਾਇਰੈਕਟਰ ਐਡਮਿਨਿਸਟ੍ਰੇਸ਼ਨ – ਜਸਕਰਨ ਸਿੰਘ ਸੰਧੂ, ਬਰੈੰਪਟ

 ਮੀਤ ਪ੍ਰਧਾਨ ਬ੍ਰਿਟਿਸ਼ ਕੋਲੰਬੀਆ – ਗੁਨਤਾਸ ਕੌਰ, ਰਿਚਮੰਡ

 ਮੀਤ ਪ੍ਰਧਾਨ ਅਲਬਰਟਾ – ਹਰਮਨ ਸਿੰਘ ਕੰਦੋਲਾ, ਐਡਮਿੰਟਨ

 ਮੀਤ ਪ੍ਰਧਾਨ ਸੈਂਟਰਲ ਕੈਨੇਡਾ – ਇਮਰੀਤ ਕੌਰ, ਵਿੱਨੀਪੈਗ

 ਮੀਤ ਪ੍ਰਧਾਨ ਅੋਨਟੈਰੀਉ – ਸ਼ਰਨਜੀਤ ਕੌਰ, ਬਰੈੰਪਟਨ

 ਮੀਤ ਪ੍ਰਧਾਨ ਕਯੂਬੱਕ ‘ਤੇ ਐਟਲਾਂਟਕ– ਮਨਦੀਪ ਕੌਰ, ਮੋਂਟ੍ਰੀਆਲ

ਕੈਨੇਡਾ ਦੀ ਵਿਸ਼ਵ ਸਿੱਖ ਸੰਸਥਾ ਦੀ ਨਵੀਂ ਚੁਣੀ ਟੀਮ ਵਿਚ, ਕੈਨੇਡਾ ਦੇ ਸਿੱਖ ਭਾਈਚਾਰੇ ਦੀ ਭਿਨਤਾ ‘ਤੇ ਲੰਿਗ ਸਮਾਨਤਾ ਦੀ ਝਲਕ ਮਿਲਦੀ ਹੈ। ਨਵੇਂ ਚੁਣੇ ਬੋਰਡ ਵਿਚ ਕੈਨੇਡਾ ਦੇ ਜਮ-ਪਲ ਸਿੱਖਾਂ ਤੋਂ ਇਲਾਵਾ, ਕੈਨੇਡਾ ‘ਚ ਨਵੇਂ ਆਏ ਸਿੱਖਾਂ ‘ਤੇ ਵਿਦਿਆਰਥੀਆਂ ਦੀ ਪੂਰੀ ਸ਼ਮੂਲੀਅਤ ਹੈ। ਨਵੇਂ ਚੁਣੇ Executive ਵਿਚ ਅੱਧੇ ਤੋਂ ਵੱਧ ਗਿਣਤੀ ਬੀਬੀਆਂ ਦੀ ਹੈ ਅਤੇ ਸਾਰੇ ਹੀ ਮੈਂਬਰ ਚਾਲ੍ਹੀ ਸਾਲ ਤੋਂ ਘੱਟ ਉਮਰ ਦੇ ਹਨ।

ਸਾਬਕਾ ਪ੍ਰਧਾਨ ਮੁਖਬੀਰ ਸਿੰਘ, ਜਿਨ੍ਹਾਂ ਨੇ 2016 ਤੋਂ ਹੁਣ ਤਕ ਸੇਵਾ ਕੀਤੀ ਹੈ, ਨੇ ਕਿਹਾ, “ਮੈਨੂੰ ਮਾਣ ਹੈ ਕਿ ਪਿਛਲੇ ਚਾਰ ਸਾਲ, ਵਿਸ਼ਵ ਸਿੱਖ ਸੰਸਥਾ ਦੇ ਮੁਖ ਸੇਵਾਦਾਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ। ਵਿਸ਼ਵ ਸਿੱਖ ਸੰਸਥਾ ਦੇ, ਕੈਨੇਡਾ ਦੇ ਜਮ-ਪਲ, ਪਹਿਲੇ ਪ੍ਰਧਾਨ ਹੋਣ ਦੇ ਨਾਲ ਨਾਲ, ਸੰਸਥਾ ਵਿਚ ‘ਤੇ ਕੈਨੇਡਾ ਦੇ ਸਿੱਖ ਭਾਈਚਾਰੇ ਵਿਚ ਵੀ ਵੱਡੇ ਤਬਾਦਲੇ ਦਾ ਦੌਰ ਚੱਲਿਆ। ਕੈਨੇਡਾ ਦੇ ਸਿੱਖ ਭਾਈਚਾਰੇ ਨੇ ਨਵੇਂ ਸਿਖਰ ਛੂਹੇ ‘ਤੇ ਵੱਡੀਆਂ ਚੁਣੌਤੀਆਂ ਵੀ ਦੇਖੀਆਂ।

ਮੈ, ਸਾਰੇ ਟੀਮ ਮੈਂਬਰਾਂ ਦਾ ਰਿਣੀ ਹਾਂ, ਜਿਨ੍ਹਾਂ ਨੇ ਬੜੀ ਸ਼ਿੱਦਤ ‘ਤੇ ਸਿਦਕ ਨਾਲ, ਬੜੇ ਮਿਲਵਰਤਨ ਨਾਲ ਸੇਵਾ ਨਿਬਾਹੀ। ਮੈਨੂੰ ਭਰੋਸਾ ਹੈ ਕਿ ਨਵੀਂ ਟੀਮ ਵੀ ਮਿਹਨਤ ‘ਤੇ ਸਿਆਣਪ ਨਾਲ ਕਮ ਕਰਦੇ ਹੋਏ ਸੰਸਥਾ ਦੇ ਮਿੱਥੇ ਨਿਸ਼ਾਨੇ ਨੂੰ ਅਗਾਂਹ ਲੈ ਕੇ ਜਾਵੇਗੀ; ‘ਤੇ ਆਸ ਕਰਦਾ ਹਾਂ ਕਿ ਮੈਂ ਵੀ ਇਸ ਮੁਹਿਮ ਵਿਚ ਆਪਣਾ ਯੋਗਦਾਨ ਪਾ ਸਕਾਂਗਾ।”

ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ ਤਜਿੰਦਰ ਸਿੰਘ ਸਿੱਧੂ ਨੇ ਕਿਹਾ, “ਮੈਂ ਸ਼ੁਕਰ ਕਰਦਾ ਹਾਂ ਕਿ ਮੈਨੂੰ, ਨਿਮਾਣੇ ਨੂੰ, ਇਸ ਸੇਵਾ ਲਈ ਚੁਣਿਆ ਗਿਆ ਹੈ। ਮੈਨੂੰ ਮਾਣ ਹੈ ਕਿ ਬਹੁਤ ਹੀ ਨੌਜਵਾਨ, ਤੱਗੜੇ ‘ਤੇ ਗਤੀਸ਼ੀਲ ਬੋਰਡ ਦੇ ਮੈਂਬਰਾਂ ਨਾਲ ਸੇਵਾ ਕਰਨ ਦਾ ਮੌਕਾ ਮਿਲੇਗਾ। ਪਿਛਲੇ 35 ਸਾਲਾਂ ਤੋਂ, ਵਿਸ਼ਵ ਸਿੱਖ ਸੰਸਥਾ, ਮਨੁੱਖੀ ਹੱਕਾਂ ਲਈ ਸੰਘਰਸ਼ ਵਿਚ, ਕੈਨੇਡਾ ਅਤੇ ਸਾਰੇ ਵਿਸ਼ਵ ਵਿਚ, ਮੁਹਰਲੀ ਕਤਾਰ ‘ਚ ਮੌਜੂਦ ਰਹੀ ਹੈ।

ਅਜ, ਅਸੀਂ ਦੇਖਦੇ ਹਾਂ ਕਿ ਨਫਰਤ ‘ਤੇ ਵਿਤਕਰੇ ਦੀਆਂ ਭਾਵਨਾਵਾਂ, ਜੋਰ ਫੜ ਰਹੀਆਂ ਹਨ। ਸਾਨੂੰ, ਇਸ ਚੁਣੌਤੀ ਨਾਲ ਨਜਿੱਠਣਾ ਪਵੇਗਾ। ਅਸੀਂ, ਸਿੱਖਾਂ ‘ਤੇ ਹੋਰ ਸਾਰਿਆਂ ਦੇ, ਹੱਕਾਂ ‘ਤੇ ਆਜ਼ਾਦੀਆਂ ਦੀ ਰਾਖੀ ਲਈ ਚੌਕਸ ‘ਤੇ ਦ੍ਰਿੜ ਰਹਾਂਗੇ। ਮੈਂ ਭਰੋਸਾ ਦੁਆਉਂਦਾ ਹਾਂ ਕਿ ਇਸ ਨਾਜ਼ਕ ਸਮੇ ਵਿਚ, ਵਿਸ਼ਵ ਸਿੱਖ ਸੰਸਥਾ, ਕੈਨੇਡਾ ਦੇ ਸਿੱਖ ਭਾਈਚਾਰੇ ਲਈ, ਸਿਆਣਪ ਭਰੀ ਬੁਲੰਦ ਆਵਾਜ਼ ਨਾਲ ਰਾਹਨੁਮਾਈ ‘ਤੇ ਨੁਮਾਇੰਦਗੀ ਕਰਦੀ ਰਹੇਗੀ।”

ਕੈਨੇਡਾ ਦੀ ਵਿਸ਼ਵ ਸਿੱਖ ਸੰਸਥਾ, ਸਿੱਖਾਂ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਲਈ ਜੂਝਦੀ ਇਕ ‘ਨਾ-ਮੁਨਾਫ਼ਾ’ ਸੰਸਥਾ ਹੈ ‘ਤੇ ਬਿਨਾ ਕਿਸੇ ਵਿਤਕਰੇ ਦੇ ਸਾਰਿਆਂ ਦੇ ਮਨੁੱਖੀ ਹੱਕਾਂ ਦੀ ਪ੍ਰੋੜਤਾ ਕਰਦੀ ਹੈ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES