29 C
Delhi
Saturday, April 20, 2024
spot_img
spot_img

‘ਵਰਲਡ ਸਿੱਖ ਪਾਰਲੀਮੈਂਟ’ ਦੀ ਵਿਦਿਅਕ ਕੌਂਸਲ ਨੇ ਨਿਊਯਾਰਕ ਵਿਚ ਕਰਵਾਇਆ ਪਰਿਵਾਰ ਗੁਰਮਤਿ ਕੋਰਸ ਕੈਂਪ

ਨਿਊਯਾਰਕ, 11 ਮਾਰਚ, 2020 –

ਵਰਲਡ ਸਿੱਖ ਪਾਰਲੀਮੈਂਟ ਦੀ ਵਿੱਦਿਅਕ ਕੌਸਿਲ Education Council ਵੱਲੋਂ 6,7,8 ਮਾਰਚ 2020 ਤਿੰਨ ਦਿਨਾਂ ਪਰਿਵਾਰਕ ਗੁਰਮਤਿ ਕੋਰਸ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਨਿਊਯਾਰਕ ਨਿਊਜਰਸੀ ਏਰੀਏ ਦੀ ਸੰਗਤ ਨੇ ਪਰਿਵਾਰਾਂ ਸਹਿਤ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।

3/6/2020 ਇਸ ਪ੍ਰੋਗਰਾਮ ਦੀ ਅਰੰਭਤਾ ਸ਼ੁੱਕਰਵਾਰ ਰਿਚਮੰਡ ਹਿੱਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿੱਚ ਹੋਈ
ਪਹਿਲੇ ਦਿਨ ਦਾ ਮੁੱਖ ਵਿਸ਼ਾ “ ਵਾਹਿਗੁਰੂ ਨਾਲ ਵਿਚਾਰ “

ਜਿਸ ਵਿੱਚ ਬੱਚਿਆਂ ਨੂੰ ਵਾਹਿਗੁਰੂ ਸਿਮਰਨ ਅਤੇ ਕਿਵੇਂ ਅਸੀਂ ਵਾਹਿਗੁਰੂ ਨਾਲ ਜਪੁਜੀ ਸਾਹਿਬ ਰਾਹੀਂ ਉਸ ਵਾਹਿਗੁਰੂ ਨਾਲ ਗੱਲ-ਬਾਤ ਸਵਾਲ ਜਵਾਬ ਕਰਦੇ ਹਾਂ, ਬੱਚਿਆਂ ਅਤੇ ਮਾਤਾ ਪਿਤਾ ਨਾਲ ਸਵਾਲ ਜਵਾਬ ਵੀ ਹੋਏ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਸਨ, ਬੱਚਿਆਂ ਨਾਲ ਉਹਨਾਂ ਦੀਆਂ ਦਿਲਚਸਪੀਆਂ ਵਾਰੇ ਵੀ ਗੱਲ-ਬਾਤ ਹੋਈ ਜਿਸ ਵਿੱਚ ਬਾਣੀ ਦੇ ਰਾਗਾਂ ਵਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਵਿੱਚ ਬੱਚਿਆਂ ਨੇ ਬਹੁਤ ਦਿਲਚਸਪੀ ਦਿਖਾਈ ।

3/7/2030 ਸ਼ਨਿੱਚਰਵਾਰ ਦੂਜਾ ਦਿਨ : ਪਰਿਵਾਰਕ ਕੋਰਸ –
( Bombay Theatre ) Fresh Meadow ਨਿਊਯਾਰਕ ਵਿੱਚ ਹੋਇਆ ਜਿਸ ਲਈ ਇੱਕ ਥਿਏਟਰ ਸਿਨੇਮਾ ਹਾਲ ਬੁੱਕ ਕੀਤਾ ਗਿਆ ਸੀ ਜਿਸ ਵਿੱਚ ਬੱਚੇ ਅਤੇ ਪਰਿਵਾਰ ਵੱਡੀ ਗਿਣਤੀ ਵਿੱਚ ਪਹੁੰਚੇ ਇਹ ਪ੍ਰੋਗਰਾਮ ਸਵੇਰੇ 11 ਵਜੇ ਅਰੰਭ ਹੋਇਆ ਸ਼ਾਮ 5 ਵਜੇ ਤੱਕ ਚੱਲਿਆਂ

ਇਸ ਪ੍ਰੋਗਰਾਮ ਵਿੱਚ ਵੀ ਵੱਖ ਵੱਖ ਮੱਸਲਿਆ ਉੱਪਰ ਬਹੁਤ ਡੂੰਘੀ ਵਿਚਾਰ ਹੋਈ ਜਿਸ ਵਿੱਚ ਪਰਿਵਾਰਕ ਮਸਲਿਆਂ ਵਾਰੇ ਕਿਵੇਂ ਮਾਤਾ ਪਿਤਾ ਬੱਚਿਆਂ ਨੂੰ ਆਪਣੇ ਨਜ਼ਦੀਕ ਰੱਖ ਸਕਦੇ ਹਨ, ਘਰਾਂ ਵਿੱਚ ਬਣ ਰਹੇ ਤਣਾਉ ਕਿਵੇਂ ਖਤਮ ਕੀਤੇ ਜਾ ਸਕਦੇ ਹਨ ਅਤੇ ਅੱਜ ਦੇ ਸਮੇਂ ਵਿੱਚ ਟੈਕਿਨੋਲਜੀ ਦਾ ਬੱਚਿਆ ਉੱਪਰ ਅਸਰ ਜਿਵੇਂ ਫ਼ੋਨ ਟੇਬਲਟ ਦੀ ਆਦਤ ਦੇ ਜੋ ਅਸਰ ਪੈ ਰਹੇ ਹਨ ਉਹਨਾ ਵਾਰੇ ਗੱਲ ਬਾਤ ਹੋਈ ਬੱਚਿਆ ਨਾਲ ਵਿਚਾਰ ਹੋਈ ਕਿਵੇਂ ਉਹ ਆਪਣਾ ਸਮਾਂ ਟੈਕਨੋਲਜੀ ਦੀ ਬਿਜਾਏ ਹੋਰ ਪਾਸੇ ਲਗਾ ਸਕਦੇ ਹਨ ਜਿਸਦਾ ਉਹਨਾ ਲਈ ਲਾਭ ਹੋਵੇਗਾ ।

3/8/2020 ਐਤਵਾਰ ਤੀਜਾ ਦਿਨ : ਗੁਰਦੁਆਰਾ ਸਾਹਿਬ ਰਿੱਚਮਿੰਡ ਹਿੱਲ ਕਲਚਰ ਸੁਸਾਇਟੀ ਵਿਖੇ ਹੋਇਆ ਜਿਸ ਦਾ ਮੁੱਖ ਵਿਸ਼ਾ “ The Tale of Two Souls “ ਜਿਸ ਵਿੱਚ ਗੁਰਮੁੱਖ ਦੀ ਜ਼ਿੰਦਗੀ ਅਤੇ ਮਨਮੁੱਖ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਵਾਰੇ ਬਹੁਤ ਸੋਹਣੀ ਵਿਚਾਰ ਬੱਚਿਆਂ ਨਾਲ ਸਾਂਝੀ ਹੋਈ ਇਸੇ ਤਰਾਂ ਵੱਖ ਵੱਖ ਵਿਚਾਰਾਂ ਇਹਨਾ ਤਿੰਨ ਦਿਨ ਵਿੱਚ ਹੋਈਆਂ ਜਿਵੇਂ : ਧਰਮ ਉੱਪਰ ਵਿਚਾਰ , ਬਰਾਬਰਤਾ, ਸਿਮਰਨ, ਕਿਵੇਂ ਛੂਆ-ਛਾਤ ਜਾਂ ਜਾਤ-ਪਾਤ ਤੌ ਸਿੱਖ ਬੱਚਿਆ ਨੂੰ ਜਾਗ੍ਰਿਤ ਕੀਤਾ ਅਤੇ ਦੱਸਿਆ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਬ੍ਰਹਮਣ ਦੇ ਬਣਾਏ ਚਾਰੇ ਵਰਣਾਂ ਨੂੰ ਖਤਮ ਕੀਤਾ ਹੈ ਸਿੱਖ ਦੀ ਕੋਈ ਜਾਤ ਨਹੀਂ ਹੈ

ਇਸ ਸਾਰੇ ਪ੍ਰੋਗਰਾਮ ਦੇ ਲਈ ਇੰਗਲੈਡ ਤੋੰ ਭਈ ਜਗਜੀਤ ਸਿੰਘ ਜੋ ਕਿ ਵਰਲਡ ਸਿੱਖ ਪਾਰਲੀਮੈਂਟ ਦੀ Education Council ਦੇ ਕੋਅਰਡੀਨੇਟਰ ਵੀ ਹਨ

ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਅਮਰੀਕਾ ਤੋੰ Education Council ਦੇ ਭਾਈ ਜਗਦੀਸ਼ ਸਿੰਘ ਇੰਡਿਆਨਾ ਅਤੇ ਹਿਰਦੇਪਾਲ ਸਿੰਘ ਨਿਊਯਾਰਕ ਨੇ ਉਚੇਚਾ ਯੋਗਦਾਨ ਪਾਇਆ।

Education Council ਵੱਲੋਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿੰਚਮੰਡ ਹਿੱਲ ਦੇ ਪ੍ਰਬੰਧਕਾਂ ਦਾ ਉਚੇਚਾ ਧੰਨਵਾਦ ਕੀਤਾ ਜ਼ਿਹਨਾਂ ਖੁੱਲ੍ਹਦਿਲੀ ਨਾਲ ਇਸ ਪ੍ਰੋਗਰਾਮ ਨੇਪਰੇ ਚਾੜਨ ਵਿੱਚ ਪੂਰਨ ਸਹਿਯੋਗ ਦਿੱਤਾ ॥

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION