30.6 C
Delhi
Thursday, April 25, 2024
spot_img
spot_img

ਹੁਸ਼ਿਆਰਪੁਰ ’ਚ ਈ-ਰਿਕਸ਼ ਚਲਾਉਣਗੀਆਂ ਔਰਤਾਂ, ਉਪਨ ਸਕਰੀਨਿੰਗ ਲਈ ਪੁੱਜੀਆਂ 69 ਮਹਿਲਾਵਾਂ

ਹੁਸ਼ਿਆਰਪੁਰ, 19 ਦਸੰਬਰ, 2019 –

ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਦੀ ਪਹਿਲਕਦਮੀ ਸਦਕਾ ਲੋੜਵੰਦ ਅਤੇ ਦਿਵਿਆਂਗ ਮਹਿਲਾਵਾਂ ਲਈ ਈ-ਰਿਕਸ਼ਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਨਿਵੇਕਲੀ ਪਹਿਲ ਸਦਕਾ ਅੱਜ ਜ਼ਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਾਭਪਾਤਰੀਆਂ ਦੀ ਚੋਣ ਲਈ ਕਰਵਾਈ ਗਈ ਓਪਨ ਸਕਰੀਨਿੰਗ ਵਿੱਚ 69 ਮਹਿਲਾਵਾਂ ਇੰਟਰਵਿਊ ਲਈ ਪਹੁੰਚੀਆਂ। ਇੰਟਰਵਿਊ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵਲੋਂ ਕੀਤੀ ਗਈ।

ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਲਈ ਸ਼ੁਰੂ ਕੀਤੀ ਜਾ ਰਹੀ ਨਿਵੇਕਲੀ ਪਹਿਲ ਤਹਿਤ ਲੋੜਵੰਦ ਮਹਿਲਾਵਾਂ ਨੂੰ ਮੁਫ਼ਤ ਈ-ਰਿਕਸ਼ਾ ਮੁਹੱਈਆ ਕਰਵਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਈ-ਰਿਕਸ਼ਾ ਦੀ ਸਹੂਲਤ ਕੇਵਲ ਮਹਿਲਾਵਾਂ ਨੂੰ ਹੀ ਦਿੱਤੀ ਜਾ ਰਹੀ ਹੈ ਅਤੇ ਜ਼ਰੂਰਤਮੰਦ ਮਹਿਲਾਵਾਂ ਖਾਸ ਕਰਕੇ ਬੇਰੁਜ਼ਗਾਰ ਵਿਧਵਾ, ਦਿਵਿਆਂਗ, ਤਲਾਕਸ਼ੁਦਾ ਔਰਤਾਂ, ਐਕਸ ਸਰਵਿਸਮੈਨ ਦੀ ਲੜਕੀ ਅਤੇ ਪੋਤੀ ਤੋਂ ਇਲਾਵਾ ਫਰੀਡਮ ਫਾਈਟਰ ਦੀ ਪੋਤੀ ਨੂੰ ਪਹਿਲ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇੰਟਰਵਿਊ ਦੌਰਾਨ ਸਿਲੈਕਟ ਹੋਣ ਵਾਲੀਆਂ ਉਮੀਦਵਾਰਾਂ ਨੂੰ ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਈ-ਰਿਕਸ਼ਾ ਚਲਾਉਣ ਲਈ ਮੁਫ਼ਤ ਟਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੇ ਲਾਇਸੈਂਸ ਵੀ ਬਣਵਾਏ ਜਾਣਗੇ, ਤਾਂ ਜੋ ਇਹ ਲੋੜਵੰਦ ਮਹਿਲਾਵਾਂ ਆਪਣੇ ਪੈਰਾਂ ਸਿਰ ਖੜੀਆਂ ਹੋ ਸਕਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਈ-ਰਿਕਸ਼ਾ ਲੋੜਵੰਦ ਅਤੇ ਦਿਵਿਆਂਗ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦਾ ਸਾਧਨ ਬਣਨਗੇ। ਉਨ੍ਹਾਂ ਕਿਹਾ ਕਿ ਰੋਜ਼ਗਾਰ ਜ਼ਰੀਏ ਮਹਿਲਾ ਸਸ਼ਕਤੀਕਰਨ ਵੱਲ ਵੀ ਇਹ ਨਿਵੇਕਲੀ ਪਹਿਲ ਹੈ, ਜਿਸ ਨਾਲ ਮਹਿਲਾਵਾਂ ਨੂੰ ਪੈਰਾਂ ਸਿਰ ਖੜੇ ਕੀਤਾ ਜਾ ਰਿਹਾ ਹੈ। ਇੰਟਰਵਿਊ ਦੌਰਾਨ ਜ਼ਿਲ੍ਹਾਂ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ਼੍ਰੀ ਕਰਮ ਸਿੰਘ, ਕੈਰੀਅਰ ਕੌਂਸਲਰ ਸ਼੍ਰੀ ਅਦਿੱਤਿਆ ਰਾਣਾ ਅਤੇ ਪਲੇਸਮੈਂਟ ਅਫ਼ਸਰ ਸ਼੍ਰੀਮਤੀ ਪੈਰੀ ਸੈਣੀ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION