29 C
Delhi
Friday, April 19, 2024
spot_img
spot_img

ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ’ਤੇ ਸੜਕ ਹਾਦਸੇ ਵਿਚ ਔਰਤ ਸਣੇ ਦੋ ਲੋਕਾਂ ਦੀ ਜਾਨ ਗਈ

ਯੈੱਸ ਪੰਜਾਬ

ਜਲੰਧਰ, 15 ਅਕਤੂਬਰ, 2019 –

ਜਲੰਧਰ ਅੰਮ੍ਰਿਤਸਰ ਕੌਮੀ ਮਾਰਗ ’ਤੇ ਅੱਜ ਹੋਏ ਇਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ।

ਕਰਤਾਰਪੁਰ ਨੇੜੇ ਪਿੰਡ ਕਾਹਲਵਾਂ ਕੋਲ ਹੋਏ ਇਸ ਹਾਦਸੇ ਵਿਚ ਆਪਣੀ ਸੈਂਟਰੋ ਕਾਰ ਰਾਹੀਂ ਜਾ ਰਹੇ ਇਕ ਭੂਆ ਭਤੀਜੇ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਹਿਚਾਨ ਲੁਧਿਆਣਾ ਵਿਚ ਜੋਧੇਵਾਲ ਬਸਤੀ ਦੇ ਰਹਿਣ ਵਾਲੇ ਸਰਬਜੀਤ ਸਿੰਘ ਅਤੇ ਗੁਰਦੀਪ ਕੌਰ ਪਤਨੀ ਕਰਨੈਲ ਸਿੰਘ ਦੇ ਤੌਰ ’ਤੇ ਹੋਈ ਹੈ।

ਸੂਤਰਾਂ ਅਨੁਸਾਰ ਸੈਂਟਰੋ ਕਾਰ ਨੰਬਰ ਪੀ.ਬੀ. 10 ਬੀ.ਵਾਈ. 0026 ਚਲਾ ਰਹੇ ਸਰਬਜੀਤ ਸਿੰਘ ਦੀ ਕਾਰ ਹਾਈਵੇਅ ’ਤੇ ਸਥਿਤ ਡਿਵਾਈਡਰ ਨੇੜੇ ਖੜ੍ਹੇ ਇਕ ਪਾਣੀ ਵਾਲੇ ਟੈਂਕਰ ਨਾਲ ਉਸ ਵੇਲੇ ਟਕਰਾ ਗਈ ਜਦ ਇਸ ਟੈਂਕਰ ਰਾਹੀਂ ਡਿਵਾਈਡਰ ’ਤੇ ਲੱਗੇ ਪੌਦਿਆਂ ਨੂੰ ਪਾਣੀ ਲਾਇਆ ਜਾ ਰਿਹਾ ਸੀ।

ਸੂਤਰਾਂ ਅਨੁਸਾਰ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਸਰਬਜੀਤ ਸਿੰਘ ਟੈਂਕਰ ਤੋਂ ਕਾਰ ਨੂੰ ਬਚਾ ਨਹੀਂ ਸਕਿਆ ਅਤੇ ਕਾਰ ਇੰਨੇ ਜ਼ਬਰਦਸਤ ਤਰੀਕੇ ਨਾਲ ਟੈਂਕਰ ਵਿਚ ਵੱਜੀ ਕਿ ਕਾਰ ਦੇ ਅਗਲੇ ਹਿੱਸੇ ਦੇ ਪਰਖ਼ਚੇ ਉੱਡ ਗਏ। ਮੌਕੇ ਦੇ ਗਵਾਹਾਂ ਅਨੁਸਾਰ ਦੋਵੇਂ ਵਿਅਕਤੀ ਮੌਕੇ ’ਤੇ ਹੀ ਦਮ ਤੋੜ ਗਏ।

ਸੂਚਨ ਮਿਲਣ ’ਤੇ ਐਂਬੂਲੈਂਸ 108 ਅਤੇ ਥਾਣਾ ਕਰਤਾਰਪੁਰ ਦੀ ਪੁਲਿਸ ਪੁੱਜੀ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION