ਯੈੱਸ ਪੰਜਾਬ
ਬਠਿੰਡਾ, 28 ਅਕਤੂਬਰ, 2020:
ਪੰਜਾਬ ਵਿੱਚ ਬੁੱਧਵਾਰ ਸ਼ਾਮ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਇਕ ਔਰਤ ਅਤੇ ਇਕ ਬੱਚੀ ਸਣੇ 5 ਵਿਅਕਤੀਆਂਦੀ ਮੌਤ ਹੋ ਗਈ।
ਹਾਦਸਾ ਬਠਿੰਡਾ ਦੇ ਕਸਬਾ ਕੋਟ ਫੱਤਾ ਵਿਖ਼ੇ ਬਠਿੰਡਾ-ਮੋਹਾਲੀ ਮੁੱਖ ਮਾਰਗ ’ਤੇ ਵਾਪਰਿਆ ਜਦ ਇਕ ਕਾਰ ਅਤੇ ਟਰਾਲੇ ਦੀ ਟੱਕਰ ਵਿੱਚ ਚਾਰ ਵਿਅਕਤੀਆਂ ਨੇ ਮੌਕੇ ’ਤੇ ਦਮ ਤੋੜ ਦਿੱਤਾ ਜਦਕਿ ਇਕ ਬੱਚੀ ਹਸਪਤਾਲ ਪੁੱਜ ਕੇ ਦਮ ਤੋੜ ਗਈ।
ਪਤਾ ਲੱਗਾ ਹੈ ਕਿ ਇਹ ਹਾਦਸਾ ਪਰਾਲੀ ਦੇ ਧੂੰਏਂ ਕਾਰਨ ਵਾਪਰਿਆ ਕਿਉਂਕਿ ਨੇੜੇ ਹੀ ਪਰਾਲੀ ਨੂੰ ਅੱਗ ਲਾਈ ਹੋਣ ਕਾਰਨ ਦੋਹਾਂ ਵਾਹਨਾਂ ਨੂੰ ਕੁਝ ਨਜ਼ਰ ਨਹੀਂ ਆਇਆ ਜਿਸ ਨਾਲ ਟੱਕਰ ਹੋ ਗਈ।
ਇਸ ਭਿਆਨਕ ਟੱਕਰ ਕਾਰਨ ਕਾਰ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਮੌਕੇ ’ਤੇ ਕਾਰ ਇਕ ਪਿੰਜਰ ਬਣ ਕੇ ਰਹਿ ਗਈ।
ਅਜੇ ਇਹ ਸਪਸ਼ਟ ਨਹੀਂ ਹੈ ਕਿ ਕੀ ਇਹ ਸਾਰੇ ਲੋਕ ਕਿੱਥੋਂ ਦੇ ਸਨ ਅਤੇ ਕਿੱਥੋਂ ਕਿੱਥੇ ਜਾ ਰਹੇ ਸਨ। ਇਹ ਵੀ ਸਪਸ਼ਟ ਨਹੀਂ ਹੈ ਕਿ ਇਹ ਵਿਅਕਤੀ ਕੀ ਇਕ ਹੀ ਪਰਿਵਾਰ ਨਾਲ ਸੰਬੰਧਤ ਸਨ ਜਾਂ ਫ਼ਿਰ ਮ੍ਰਿਤਕਾਂ ਵਿੱਚ ਕੋਈ ਬਾਹਰੀ ਵਿਅਕਤੀ ਵੀ ਸ਼ਾਮਿਲ ਸੀ।