ਕੈਪਟਨ ਸੰਧੂ ਨੇ ਪੁੱਛਿਆ ਅਕਾਲੀਆਂ ਨੂੰ: ਜਦੋਂ ਨਸ਼ਿਆਂ ਦੇ ਦਰਿਆ ਵਗਦੇ ਸੀ, ਉਦੋਂ ਹੱਦਾਂ ਸੀਲ ਕਰਨ ਦਾ ਖਿਆਲ ਕਿਉਂ ਨਹੀਂ ਆਇਆ

ਗੁੱਜਰਵਾਲ, 9 ਅਕਤੂਬਰ, 2019 –

ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਅੱਜ ਅਕਾਲੀ ਉਮੀਦਵਾਰ ਨੂੰ ਕਰੜੇ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਜਿਸ ਵੇਲੇ ਪੰਜਾਬ ਵਿੱਚ ਨਸ਼ੇ ਦਾ ਦਰਿਆ ਵੱਗ ਰਿਹਾ ਸੀ ਉਸ ਵੇਲੇ ਅਕਾਲੀ ਦਲ ਨੂੰ ਦਾਖਾ ਹਲਕੇ ਦੀਆਂ ਹੱਦਾਂ ਸੀਲ ਕਰਨ ਦਾ ਖਿਆਲ ਕਿਉਂ ਨਹੀਂ ਆਇਆ।

ਕੈਪਟਨ ਸੰਧੂ ਹਲਕੇ ਦੇ ਪਿੰਡ ਲੋਹਗੜ੍ਹ ਅਤੇ ਗੁੱਜਰਵਾਲ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਇਲਜ਼ਾਮਬਾਜ਼ੀ ਦੀ ਰਾਜਨੀਤੀ ਵਿਚ ਵਿਸ਼ਵਾਸ਼ ਨਹੀਂ ਰੱਖਦਾ ਪਰ ਬੀਤੇ ਦਿਨੀ ਵਿਰੋਧੀ ਪਾਰਟੀ ਦੇ ਉਮੀਦਵਾਰ ਮਾਣਯੋਗ ਡਿਪਟੀ ਕਮਿਸ਼ਨਰ ਕੋਲ ਧਮਕੀ ਭਰੇ ਲਹਿਜੇ ‘ਚ ਇਹ ਕਹਿ ਕੇ ਆਏ ਕਿ ਉਹ ਧੱਕੇਸ਼ਾਹੀ ਰੋਕਣ ਲਈ ਹਲਕੇ ਦੀਆਂ ਹੱਦਾਂ ਨੂੰ ਆਪਣੇ ਵਰਕਰਾਂ ਦੀ ਮਦਦ ਨਾਲ ਸੀਲ ਕਰਨਗੇ।

ਪਰ ਮੈਨੂੰ ਇਸ ਤੋਂ ਹੈਰਾਨਗੀ ਨਹੀਂ ਕਿਉਂਕਿ ਜੋ ਲੋਕ 10 ਸਾਲਾਂ ‘ਚ ਗੁੰਡਾਗਰਦੀ ਤੇ ਡਰਾ-ਧਮਕਾ ਕੇ ਚੋਣਾਂ ਜਿੱਤਦੇ ਰਹੇ, ਉਹਨਾਂ ਨੂੰ ਹੁਣ ਓਹੀ ਡਰ ਸਤਾ ਰਿਹਾ ਹੈ, ਪਰ ਕਾਂਗਰਸ ਪਾਰਟੀ ਸ਼ਾਂਤੀ ਦੀ ਮੁਦੱਈ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਦੀ ਅਮਨ ਸ਼ਾਂਤੀ ਲਈ ਕੰਮ ਕੀਤਾ।

ਉਨ੍ਹਾਂ ਸਵਾਲ ਖੜ੍ਹਾ ਕੀਤਾ ਕਿ ਅੱਜ ਹਾਰ ਦੇ ਡਰੋਂ ਬੌਖਲਾ ਕੇ ਹਲਕਾ ਦਾਖਾ ਦੀਆਂ ਹੱਦਾਂ ਸੀਲ ਕਰਨ ਦੀਆਂ ਗੱਲਾਂ ਕਰਨ ਵਾਲਿਆਂ ਨੇ ਚਿੱਟੇ ਨੂੰ ਰੋਕਣ ਲਈ ਹਲਕੇ ਦੀਆਂ ਹੱਦਾਂ ਸੀਲ ਕਿਉਂ ਨਹੀਂ ਕੀਤੀਆਂ। ਉਨ੍ਹਾਂ ਕਿਹਾ ਕਿ ਦਾਖਾ ਹਲਕੇ ਦੇ ਲੋਕ 21 ਅਕਤੂਬਰ ਨੂੰ ਕਾਂਗਰਸ ਹੱਥ ਫਤਵਾਂ ਦੇ ਕੇ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਵੈਰ-ਵਿਰੋਧ ਦੀ ਰਾਜਨੀਤੀ ਦਾ ਪੂਰਨ ਤੌਰ ‘ਤੇ ਅੰਤ ਕਰ ਦੇਣਗੇ।

ਇਸ ਮੌਕੇ ਕੈਪਟਨ ਸੰਦੀਪ ਸੰਧੂ ਨਾਲ ਮੌਜੂਦ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਜਗਮੋਹਣ ਸਿੰਘ ਕੰਗ, ਮੇਜਰ ਸਿੰਘ ਭੈਣੀ, ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਜਿਲਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਲਾਪਰਾਂ ਨੇਤਾਵਾਂ ਨੇ ਆਪਣੇ ਸੰਬੋਧਨ ਵਿਚ ਜਿੱਥੇ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉੱਥੇ ਸਰਕਾਰ ਬਣਨ ਤੋਂ ਹਲਕੇ ‘ਚ ਹੋਏ ਵਿਕਾਸ ਕਾਰਜਾਂ ਬਾਰੇ ਵੀ ਚਾਨਣਾ ਪਾਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਦੇ ਨਾਮ ‘ਤੇ ਕੈਪਟਨ ਸੰਦੀਪ ਸੰਧੂ ਨੂੰ ਜਿਤਾਉਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਪ੍ਰੀਸ਼ਦ ਮੈਂਬਰ ਬਲਵਿੰਦਰ ਕੌਰ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ, ਹਰਕਰਨ ਵੈਦ, ਅਮਰਿੰਦਰ ਸਿੰਘ ਜੱਸੋਵਾਲ, ਸੋਹਣ ਸਿੰਘ ਗੋਗਾ, ਹੈਪੀ ਗਿੱਲ, ਸੁਖਵੰਤ ਦੁੱਗਰੀ, ਟੋਨਾ ਯੂਐਸਏ, ਅਨੂਪ ਸਿੰਘ, ਸਰਪੰਚ ਅਮਰੀਕ ਸਿੰਘ ਲੋਹਗੜ•, ਗੁਰਪ੍ਰੀਤ ਸਿੰਘ ਗੁੱਜਰਵਾਲ, ਹਰਜੀਤ ਸਿੰਘ ਦੀਪਾ, ਹਰਿੰਦਰ ਕੌਰ ਆਲਮਗੀਰ, ਗੁਰਦੀਪ ਸਿੰਘ ਦੀਪਾ, ਰਾਜਾ ਗੁਰਦੀਪ ਦੀਪਾ, ਰੇਸ਼ਮ ਸਿੰਘ, ਕਾਸ਼ਮ ਭੱਟੀ, ਕੁਲਦੀਪ ਸਿੰਘ, ਰਜਿੰਦਰ ਸਿੰਘ, ਜਸਵੀਰ ਕੌਰ, ਮਨਦੀਪ ਕੌਰ, ਰਮਨਜੀਤ ਕੌਰ, ਲਾਡੀ ਸਿੰਘ, ਬਲਦੇਵ ਸਿੰਘ, ਕਿੰਨਰ ਸਿੰਘ, ਉਪਕਾਰ ਸਿੰਘ, ਹਰਜਿੰਦਰ ਸਿੰਘ,, ਕਰਮ ਸਿੰਘ, ਕਰਮਜੀਤ ਸਿੰਘ ਆਦਿ ਹਾਜਰ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES