27.8 C
Delhi
Sunday, April 21, 2024
spot_img
spot_img

ਲੁਧਿਆਣਾ ਵਿੱਚ ‘ਵੇਸਟ ਕੱਪੜੇ’ ਦੇ 2 ਗੋਦਾਮਾਂ ਵਿੱਚ ਲੱਗੀ ਭਿਆਨਕ ਅੱਗ, ਕਾਰ ਤੇ ਲੱਖਾਂ ਦਾ ਸਟਾਕ ਸੜਿਆ

ਯੈੱਸ ਪੰਜਾਬ
ਲੁਧਿਆਣਾ, 15 ਨਵੰਬਰ, 2022 (ਰਾਜ ਕੁਮਾਰ ਸ਼ਰਮਾ)
ਸਨਅਤੀ ਸ਼ਹਿਰ ਲੁਧਿਆਣਾ ਦੇ ਇੰਡਸਟਰੀਅਲ ਸਿਟੀ ਇਲਾਕੇ ਵਿੱਚ ਟਿੱਬਾ ਰੋਡ ’ਤੇ ਸਥਿਤ ਕੱਪੜੇ ਦੀ ਰਹਿੰਦ-ਖੂੰਹਦ ਦੇ ਦੋ ਗੋਦਾਮਾਂ ਵਿੱਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗ ਗਈ।

ਸੂਚਨਾ ਮਿਲਣ ’ਤੇ ਫ਼ਾਇਰ ਬਿੁ੍ਰਗੇਡ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉੇਣ ਵਿੱਚ ਲੱਗੇ ਹੋਏ ਹਨ।

ਅੱਗ ਇੰਨੀ ਭਿਆਨਕ ਹੈ ਕਿ ਨਾ ਕੇਵਲ ਗੋਦਾਮ ਦੀ ਇਮਾਰਤ ਡਿੱਗ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ ਸਗੋਂ ਆਂਢ ਗੁਆਂਢ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋ ਸਕਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

ਗੋਦਾਮ ਦੇ ਅੰਦਰ ਖੜ੍ਹੀ ਗੋਦਾਮ ਮਾਲਕ ਦੀ ਇੱਕ ਕਾਰ ਵੀ ਅੱਗ ਦੀ ਲਪੇਟ ਵਿੱਚ ਆ ਗਈ ਹੈ।

ਅਜੇ ਤਾਂਈਂ ਇਹ ਸਪਸ਼ਟ ਨਹੀਂ ਹੈ ਕਿ ਇਹ ਅੱਗ ਕਿਵੇਂ ਲੱਗੀ ਪਰ ਸਮਝਿਆ ਜਾ ਰਿਹਾ ਹੈ ਕਿ ਇਸਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਿਟ ਰਿਹਾ ਹੋਵੇਗਾ।

ਪਤਾ ਲੱਗਾ ਹੈ ਕਿ ਹੌਜ਼ਰੀ ਅਤੇ ਕੱਪੜੇ ਦੀ ਰਹਿੰਦ ਖੂੰਹਦ ਵਾਲੇ ਇੱਕ ਗੋਦਾਮ ਨੂੰ ਪਹਿਲਾਂ ਅੱਗ ਲੱਗੀ ਜੋ ਨਾਲ ਲੱਗਦੇ ਗੋਦਾਮ ਨੂੰ ਵੀ ਪ੍ਰਭਾਵਿਤ ਕਰ ਗਈ।

ਹੁਣ ਤੱਕ ਫ਼ਾਇਰ ਬ੍ਰਿਗੇਡ ਦੀਆਂ ਅਨੇਕਾਂ ਗੱਡੀਆਂ ਮੌਕੇ ’ਤੇ ਪੁੱਜ ਕੇ ਅੱਗ ਬੁਝਾਉਣ ਦੇ ਕਾਰਜ ਵਿੱਚ ਲੱਗੀਆਂ ਹੋਈਆਂ ਹਨ।

ਅੱਗ ਲੱਗਣ ਤੋਂ ਬਾਅਦ ਇਕ ਗੋਦਾਮ ਦੀ ਇਕ ਕੰਧ ਵੀ ਡਿੱਗਣ ਦੀ ਸੂਚਨਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION