35.1 C
Delhi
Thursday, April 25, 2024
spot_img
spot_img

ਤ੍ਰਿਪਤ ਬਾਜਵਾ ਨੇ ਪਟਾਖ਼ਾ ਫ਼ੈਕਟਰੀ ਦੇ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ

ਬਟਾਲਾ, 3 ਜਨਵਰੀ, 2019 –

ਬੀਤੇ ਸਾਲ ਬਟਾਲਾ ਦੀ ਪਟਾਖਾ ਫੈਕਟਰੀ ਵਿੱਚ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਅਤੇ ਇਸ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਅੱਜ ਸਹਾਇਤਾ ਰਾਸ਼ੀ ਦੇ ਚੈੱਕ ਸਥਾਨਕ ਐੱਸ.ਡੀ.ਐੱਮ. ਦਫ਼ਤਰ ਬਟਾਲਾ ਵਿਖੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਵੰਡੇ ਗਏ। ਸਹਾਇਤਾ ਰਾਸ਼ੀ ਦੇ ਇਹ ਚੈੱਕ ਕੇਂਦਰ ਸਰਕਾਰ ਵਲੋਂ ਭੇਜੇ ਗਏ ਸਨ ਜਦਕਿ ਪੰਜਾਬ ਸਰਕਾਰ ਵਲੋਂ ਸਹਾਇਤਾ ਰਾਸ਼ੀ ਦੇ ਚੈੱਕ ਹਾਦਸੇ ਦੇ ਕੁਝ ਦਿਨਾਂ ਬਾਅਦ ਹੀ ਪੀੜ੍ਹਤਾਂ ਨੂੰ ਦੇ ਦਿੱਤੇ ਗਏ ਸਨ।

ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਅੱਜ ਕੁਲ 24 ਚੈੱਕਾਂ ਵਿਚੋਂ 20 ਚੈੱਕ ਵੰਡੇ ਗਏ ਜਦਕਿ 4 ਵਿਅਕਤੀਆਂ ਨੂੰ ਇਹ ਚੈੱਕ ਉਨ੍ਹਾਂ ਦੇ ਆਉਣ ’ਤੇ ਦੇ ਦਿੱਤੇ ਜਾਣਗੇ। 24 ਚੈੱਕਾਂ ਵਿਚੋਂ 19 ਚੈੱਕ 2-2 ਲੱਖ ਰੁਪਏ ਦੇ ਹਨ ਅਤੇ 5 ਚੈੱਕ 50-50 ਹਜ਼ਾਰ ਰੁਪਏ ਦੇ ਹਨ।

ਪੀੜ੍ਹਤਾਂ ਨੂੰ ਇਹ ਚੈੱਕ ਤਕਸੀਮ ਕਰਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਇਸ ਦਰਦਨਾਕ ਹਾਦਸੇ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਰਾਜ ਸਰਕਾਰ ਪੀੜ੍ਹਤ ਪਰਿਵਾਰਾਂ ਨਾਲ ਪੂਰੀ ਹਮਦਰਦੀ ਰੱਖਦੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਹਾਦਸੇ ਦੇ ਪੀੜ੍ਹਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਅਤੇ ਅੱਜ ਦੀ ਇਹ ਸਹਾਇਤਾ ਰਾਸ਼ੀ ਕੇਂਦਰ ਸਰਕਾਰ ਵਲੋਂ ਭੇਜੀ ਗਈ ਹੈ। ਸ. ਬਾਜਵਾ ਨੇ ਕਿਹਾ ਕਿ ਉਹ ਪੀੜ੍ਹਤ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹਨ ਅਤੇ ਹੋਰ ਜੋ ਵੀ ਸੰਭਵ ਸਹਾਇਤਾ ਹੋਵੇਗੀ ਉਹ ਕੀਤੀ ਜਾਵੇਗੀ।

ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਨਾਇਬ ਤਹਿਸੀਲਦਾਰ ਜਸਕਰਨ ਸਿੰਘ, ਸੁਖਦੀਪ ਸਿੰਘ ਤੇਜਾ, ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਗੌਤਮ ਸੇਠ ਗੁੱਡੂ, ਰਾਜਾ ਗੁਰਬਖਸ਼ ਸਿੰਘ, ਰਮੇਸ਼ ਵਰਮਾ, ਰਮੇਸ਼ ਬੂਰਾ ਆਦਿ ਆਗੂ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION