ਯੈੱਸ ਪੰਜਾਬ
ਜਲੰਧਰ, 25 ਜਨਵਰੀ, 2020:
‘ਅਜੀਤ ਗਰੁੱਪ ਆਫ਼ ਪਬਲੀਕੇਸ਼ਨਜ਼’ ਨਾਲ ਜੁੜੇ ਰਹੇ ਸੀਨੀਅਰ ਫ਼ੋਟੋ ਜਰਨਲਿਸਟ ਅਤੇ ਪੰਜਾਬ ਪ੍ਰੈਸ ਕਲੱਬ, ਜਲੰਧਰ ਦੇ ਬਾਨੀ ਪ੍ਰਧਾਨ ਸ੍ਰੀ ਆਰ.ਐਨ. ਸਿੰਘ ਦੀ 8ਵੀਂ ਬਰਸੀ ਮੌਕੇ ਅੱਜ ਪ੍ਰੈਸ ਕਲੱਬ ਵਿਖ਼ੇ ਇਕੱਤਰ ਹੋਏ ਅਹੁਦੇਦਾਰਾਂ ਅਤੇ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਪੇਸ਼ ਕਰਦਿਆਂ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕੀਤੀ ਗਈਆਂ।
ਇਸ ਮੌਕੇ ਸ਼ਰਧਾਂਜਲੀ ਸਮਾਗਮ ਸ੍ਰੀ ਆਰ.ਐਨ. ਸਿੰਘ ਦੇ ਪ੍ਰੈਸ ਕਲੱਬ ਵਿਚ ਲੱਗੇ ਸ੍ਰੀ ਆਰ.ਐਨ.ਸਿੰਘ ਦੇ ਬੁੱਤ ’ਤੇ ਫੁੱਲਮਾਲਾਵਾਂ ਭੇਂਟ ਕਰਕੇ ਸ਼ੁਰੂ ਕੀਤਾ ਗਿਆ।
ਸ੍ਰੀ ਆਰ.ਐਨ.ਸਿੰਘ ਦੀਆਂ ਫ਼ੋਟੋ ਜਰਨਲਿਜ਼ਮ ਵਿਚ ਉਨ੍ਹਾਂ ਦੀਆਂ ਸੇਵਾਵਾਂ ਅਤੇ ਪੰਜਾਬ ਪ੍ਰੈਸ ਕਲੱਬ ਦੀ ਸਥਾਪਨਾ ਲਈ ਉਨ੍ਹਾਂ ਦੇ ਸੰਘਰਸ਼ ਅਤੇ ਸਿਦਕਦਿਲੀ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਸੀਨੀਅਰ ਪੱਤਰਕਾਰ, ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸ੍ਰੀ ਸਤਨਾਮ ਸਿੰਘ ਮਾਨਕ, ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸ: ਲਖ਼ਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਸ: ਮੇਜਰ ਸਿੰਘ, ਸੀਨੀਅਰ ਪੱਤਰਕਾਰ ਸ:ਅਨੋਖ਼ ਸਿੰਘ, ਸ੍ਰੀ ਸੁਰਿੰਦਰ ਪਾਲ ਪ੍ਰਧਾਨ ਪੇਮਾ, ਸ:ਪਰਮਜੀਤ ਸਿੰਘ ਰੰਗਪੁਰੀ, ਸ: ਜੀ.ਪੀ.ਸਿੰਘ, ਸ:ਸਰਬਜੀਤ ਸਿੰਘ ਕਾਕਾ, ਸ੍ਰੀ ਸੁਕਰਾਂਤ ਸਫ਼ਰੀ, ਸ:ਮਨਦੀਪ ਸਿੰਘ, ਸ: ਦਵਿੰਦਰ ਸਿੰਘ ਚੀਮਾ, ਨਰਿੰਦਰ ਨੰਦਨ, ਪਰਮਜੀਤ ਸਿੰਘ, ਗੌਰਵ ਬੱਸੀ, ਵਿੱਕੀ ਕੰਬੋਜ ਤੋਂ ਇਲਾਵਾ ਪ੍ਰੈਸ ਕਲੱਬ ਦੇ ਮੈਨੇਜਰ ਸ: ਜਤਿੰਦਰ ਸਿੰਘ ਆਦਿ ਹਾਜ਼ਰ ਸਨ।