ਐਸ.ਐਸ.ਪੀ. ਰਾਜਬਚਨ ਸਿੰਘ ਸੰਧੂ ਨੇ ਮਿਨੀ ਮੈਰਾਥਨ ਵਿਚ 16 ਕਿ:ਮੀ: ਸਾਈਕਲ ਚਲਾ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤੀ ਅਪੀਲ

ਸ੍ਰੀ ਮੁਕਤਸਰ ਸਾਹਿਬ, 3 ਫਰਵਰੀ,2020 –

ਮਾਨਯੋਗ ਸ.ਰਾਜਬਚਨ ਸਿੰਘ ਸੰਧੂ ਜੀ ਨੇ ਨੌਜਵਾਨਾ ਨੂੰ ਖੇਡਾ ਨਾਲ ਜੋੜਨ ਦਾ ਸੱਦਾ ਦਿਤਾ । ਇਹ ਗੱਲ ਉਨ੍ਹਾਂ ਨੇ ਸਾਈਕਲ 19 ਕਲੱਬ ਵੱਲੋਂ ਕਰਵਾਈ ਗਈ ਮਿਨੀ ਮੈਰਾਥਨ 16 ਕਿਲੋਮੀਟਰ ਸਾਈਕਲ ਰੇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕਹੀ। ਇਸ ਮੌਕੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ 16 ਕਿਲੋਮੀਟਰ ਸਾਈਕਲ ਰੇਸ ਵਿੱਚ ਭਾਗ ਲੇ ਕੇ ਇਸ ਸਾਈਕਲ ਰੇਸ ਨੂੰ ਪੂਰਾ ਕੀਤਾ।

ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਜੀ ਨੇ ਦੱਸਿਆ ਕਿ ਸਰੀਰ ਤੰਦਰੁਸਤ ਹੈ ਤਾਂ ਸਭ ਕੁਝ ਹੈ। ਉਨ੍ਹਾ ਕਿਹਾ ਕਿ ਪੁਲਿਸ ਲਾਇਨ ਅੰਦਰ ਵੀ ਇੱਕ ਸਪੋਰਟ ਕਲੱਬ ਛੇਤੀ ਹੀ ਬਣਾਇਆ ਜਾਵੇਗਾ ਜਿਥੇ ਵੱਧ ਤੋਂ ਵੱਧ ਇਸ ਕਲੱਬ ਦੇ ਮੈਂਬਰ ਬਣਾਏ ਜਾਣਗੇ ਤੇ ਇਸ ਸਪੋਰਟ ਕਲੱਬ ਦਾ ਮਕਸਦ ਨੌਜਵਾਨ ਪੀੜੀ ਨੂੰ ਮਾੜੀ ਸੰਗਤ ਤੋਂ ਬਚਾ ਕੇ ਖੇਡਾ ਨਾਲ ਜੋੜਨਾ ਹੈ ਅਤੇ ਸਰਿਆ ਨੂੰ ਇੱਕਠੇ ਹੋਕੇ ਮੋਢੇ ਨਾਲ ਮੋਢਾ ਜੋੜ ਕੇ ਨਸ਼ਿਆ ਖਿਲਾਫ ਲੜਾਈ ਲੜਨੀ ਹੈ ।

 

ਉਨ੍ਹਾ ਕਿਹਾ ਕਿ ਨਸ਼ੇ ਜਿੰਦਗੀ ਨਾਲ ਤੋੜਦੇ ਹਨ ਅਤੇ ਖੇਡਾਂ ਜਿੰਦਗੀ ਨਾਲ ਜੋੜਦੀਆ ਹਨ। ਉਨ੍ਹਾ ਕਿਹਾ ਜਿਲ੍ਹਾ ਅੰਦਰ ਨੌਜਵਾਨ ਪੀੜੀ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਪੁਲਿਸ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਉਨਾਂ ਕਿਹਾ ਕਿ ਖੇਡਾਂ ਅਤੇ ਸਾਇਕਲਿਗ ਨਾਲ ਜਿਥੇ ਚੰਗੀ ਸਿਹਤ ਬਣਾਉਦੀਆ ਹਨ ਉਥੇ ਚੰਗੇ ਵਿਚਾਰ ਵੀ ਪੈਦਾ ਹੁੰਦੇ ਹਨ ਅਤੇ ਮਾੜੀ ਸੰਗਤ ਦੂਰੀ ਬਣਦੀ ਹੈ। ਉਨ੍ਹਾ ਲੋਕਾ ਨੂੰ ਅਤੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਹੈ ਕੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਣਾ ਚਾਹੀਦਾ ਹੈ।

ਸਾਈਕਲ 19 ਕਲੱਬ ਦੇ ਫਾਉਡਰ ਸ਼ਮਿੰਦਰ ਸਿੰਘ ਠਾਕੁਰ ਨੇ ਦੱਸਿਆ ਕਿ ਇਸ ਮੈਰਾਥਨ ਦੇ ਨਾਲ ਨਾਲ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ ਜਿਸ ਵਿੱਚ ਬੈਸਟ ਮਾਡਲ ਅਵਾਰਡ ਮਿਸ ਕਮਲ ਚੀਮਾ, ਮੀਡੀਆ ਸਲਾਹਕਾਰ ਸ. ਰਣਜੀਤ ਸਿੰਘ ਢਿਲੋਂ , ਬੈਸਟ ਕਿ੍ਰਕਟ ਕੋਚ ਦਾ ਅਵਾਰਡ ਸ.ਗੁਰਬਾਜ ਸਿੰਘ, ਬੈਸਟ ਸਾਈਕਲ ਰਾਈਡ ਵਿਨੋਦ ਖੁਰਾਨਾ, ਬੋਡੀ ਬਿਲਡਰ ਗੁਰਭੇਜ ਗੁਰੀ, ਬੈਸਟ ਫੋਟੋਗ੍ਰਾਫਰ ਟਾਰਜਨ ਆਦਿ ਨੂੰ ਸਨਮਨਾਤਿ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਕਮਲ ਚੀਮਾਂ, ਰੋਬਿਨ ਖੇਰਾ, ਸਤਿੰਦਰ ਸਿੰਘ, ਅਤੁਲ ਸ਼ਰਮਾਂ, ਦੀਪਕ, ਨਵਦੀਪ ਸੁਖੀ, ਆਸ਼ਿਮਾ, ਸ਼ਿਵ ਰਾਜ ਲੂਨਾ , ਸੱਜਨ ਕੁਮਾਰ, ਚਰਨਜੀਤ ਸਿੰਘ, ਰੱਜਤ ਜੱਗਾ, ਪਵਨ ਗੋਇਲ, ਪਰਿੰਸ, ਸ਼ਿਵ ਰਾਜ ਲੂਨਾ, ਸ੍ਰੀ ਗੁਰਦਾਸ ਗਿਰਧਰ ਅਤੇ ਸ੍ਰੀ ਜਸਮੀਤ ਸਿੰਘ ਡੀ.ਐਸ.ਪੀ (ਡੀ), ਸ੍ਰੀ ਤਜਿੰਦਰਪਾਲ ਸਿੰਘ ਮੁਖ ਅਫਸਰ ਥਾਨਾ ਸਿਟੀ, ਸ੍ਰੀ ਪ੍ਰੈਮ ਨਾਥ ਮੁੱਖ ਅਫਸਰ ਥਾਨਾ ਬਰੀਵਾਲਾ, ਹਰਪ੍ਰੀਤ ਸਿੰਘ ਪੀ.ਆਰ.ਓ ਵੀ ਆਦਿ ਹਾਜ਼ਰ ਸਨ।

Share News / Article

Yes Punjab - TOP STORIES