ਸਿੱਖ਼ੀ ਬਾਰੇ ਸਪੇਨ ਤੋਂ ਖ਼ੋਜ ਕਰਨ ਆਇਆ ਜੇਬੀਅਰ ਸਿੱਖ ਧਰਮ ਨਾਲ ਜੁੜਿਆ, ਕਰ ਰਿਹਾ ਹੈ ਧਾਰਮਿਕ ਅਸਥਾਨਾਂ ਦੀ ਯਾਤਰਾ

ਨਾਭਾ, 10 ਅਕਤੂਬਰ, 2019 –

ਸਿੱਖ ਧਰਮ ਤੇ ਖੋਜ਼ ਕਰਨ ਪੈਦਲ ਯਾਤਰਾ ਤੇ ਆਏ ਬਾਰਸੀਲੋਨਾ (ਸਪੇਨ) ਤੋਂ ਆਏ ਜੇਬੀਅਰ ਦਾ ਗੁਰਦੁਆਰਾ ਬਾਬਾ ਅਜਾਪਾਲ ਸਿੰਘ (ਘੋੜਿਆਂਵਾਲਾ) ਵਿਖੇ ਪਹੁੰਚਣ ਤੇ ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਮਾਸਟਰ ਅਜ਼ਮੇਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਜੀਤ ਸਿੰਘ ਨੇ ਨਿੱਘਾ ਸਵਾਗਤ ਕਰਦਿਆਂ ਹੋਇਆ ਸਨਮਾਨਿਤ ਕੀਤਾ।

ਇਸ ਮੌਕੇ ਜੇਬੀਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਪੇਨ ਤੋਂ ਸੰਨ 2015 ਵਿੱਚ ਭਾਰਤ ਆਇਆ ਸੀ। ਉਸ ਦਾ ਭਾਰਤ ਆਉਣ ਦਾ ਮਕਸਦ ਸਿੱਖ ਧਰਮ ਅਤੇ ਸਿੱਖ ਫਿਲਾਸਫੀ ਦੇ ਬਾਰੇ ਜਾਣਕਾਰੀ ਹਾਸਲ ਕਰਨਾ ਹੈ।

ਉਸ ਨੇ ਇਹ ਵੀ ਦੱਸਿਆ ਕਿ ਉਹ ਸਿੱਖ ਧਰਮ ਅਤੇ ਦਸਾਂ ਗੁਰੂਆਂ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਉਹ ਸਿੱਖ ਧਰਮ ਨਾਲ ਜੁੜ ਚੁੱਕਾ ਹੈ। ਉਸ ਨੇ ਦੱਸਿਆ ਕਿ ਉਹ ਸਿੱਖ ਧਰਮ ਬਾਰੇ ਖੋਜ਼ ਪੂਰੀ ਕਰਨ ਲਈ ਉਹ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ, ਅਕਾਲ ਤਖਤ ਸਾਹਿਬ, ਨਾਂਦੇੜ ਸਾਹਿਬ, ਨਾਨਕਝੀਰਾ ਬਿਦਰ ਆਦਿ ਅਨੇਕਾਂ ਸਿੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਚੁੱਕਾ ਹੈ। ਜਿਸ ਦੀ ਗਿਣਤੀ ਬਹੁਤ ਲੰਮੀ ਹੈ। ਹੁਣ ਤੱਕ ਉਹ ਲੱਗਭੱਗ 50 ਹਜ਼ਾਰ ਕਿਲੋਮੀਟਰ ਯਾਤਰਾ ਕਰ ਚੁੱਕਾ ਹੈ ਅਤੇ ਰੌਜ਼ਾਨਾਂ ਉਹ 25 ਤੋਂ 30 ਕਿਲੋਮੀਟਰ ਪੈਦਲ ਚੱਲਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇ: ਜਗਜੀਤ ਸਿੰਘ ਖੋਖ, ਜਥੇ: ਸਮਸ਼ੇਰ ਸਿੰਘ ਚੌਧਰੀਮਾਜਰਾ, ਕਰਮਜੀਤ ਸਿੰਘ ਮਹਿਰਮ, ਯੂਥ ਆਗੂ ਜੱਸਾ ਖੋਖ, ਜਸਵੀਰ ਸਿਘ ਸ਼ਿੰਦਾ, ਦਵਿੰਦਰ ਸਿੰਘ ਗਮਦੂਰ ਸਿੰਘ ਆਦਿ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES