34 C
Delhi
Friday, April 19, 2024
spot_img
spot_img

ਸਿੱਖ ਕੌਂਸਲ ਆਫ਼ ਸਕਾਟਲੈਂਡ ਦਾ ਸਿਕਲੀਗਰ ਤੇ ਵਣਜਾਰਾ ਪਰਿਵਾਰਾਂ ਲਈ ਉਪਰਾਲਾ, 132 ਬੱਚੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

ਲੁਧਿਆਣਾ, 17 ਫਰਵਰੀ , 2020 –

ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵੱਸਦੇ ਸਿਕਲੀਗਰਾਂ ਅਤੇ ਵਣਜਾਰਿਆ ਦੇ ਬੱਚਿਆ ਨੂੰ ਸਿੱਖੀ ਦੇ ਕੇਂਦਰੀ ਧੁਰੇ ਨਾਲ ਜੋੜਨ, ਅਨਪੜ੍ਹਤਾ ਦੇ ਹਨੇਰੇ ਵਿਚੋ ਕੱਢ ਕੇ ਵਿੱਦਿਆ ਰੂਪੀ ਗਿਆਨ ਦਿਵਾ ਕੇ ਸਮੇਂ ਦੇ ਹਾਣੀ ਬਣਾਉਣ ਅਤੇ ਉਹਨਾ ਦੇ ਲਈ ਢੁਕਵੇ ਰੋਜ਼ਗਾਰ ਦੇ ਸਾਧਨ ਉਪਲੱਬਧ ਕਰਵਾਉਣ ਦੇ ਮਨੋਰਥ ਨਾਲ ਜੋ ਉਪਰਾਲੇ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਵੀਰ ਨਿਸ਼ਕਾਮ ਰੂਪ ’ਚ ਕਰ ਰਹੇ ਹਨ । ਉਹ ਸਾਡੇ ਸਾਰਿਆ ਲਈ ਪ੍ਰੇਰਨਾ ਦਾ ਸੋਰਤ ਹਨ ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਐਨ.ਆਰ.ਆਈ ਸ. ਬਲਦੇਵ ਸਿੰਘ ਯੂ.ਐਸ.ਏ. ਨੇ ਕੀਤਾ । ਉਹਨਾਂ ਨੇ ਕਿਹਾ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਉੱਦਮੀ ਵੀਰਾਂ ਨੇ ਜੋ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਗਰੀਬ ਬੱਚਿਆ ਨੂੰ ਨਿਸ਼ਕਾਮ ਰੂਪ ’ਚ ਉਚ ਦਰਜੇ ਦੀ ਪੜ੍ਹਾਈ ਕਰਵਾਉਣ ਅਤੇ ਰੋਜ਼ਗਾਰ ਦੇਣ ਦਾ ਬੀੜਾ ਚੁੱਕਿਆ ਹੈ ।

ਉਸ ਤੋਂ ਸਮੁੱਚੀ ਸਮਾਜ ਸੇਵੀ ਸੰਸਥਾਵਾਂ ਨੂੰ ਸੇਧ ਲੈਣ ਦੀ ਲੋੜ ਹੈ । ਇਸ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਪ੍ਰਮੁੱਖ ਅਹੁਦੇਦਾਰ ਸ. ਤਰਨਦੀਪ ਸਿੰਘ ਨੇ ਕਿਹਾ ਕਿ ਸਿਕਲੀਗਰ ਅਤੇ ਵਣਜਾਰਿਆ ਨੂੰ ਮੁੜ ਪੰਥ ਦੀ ਮੂਲਧਾਰਾ ਨਾਲ ਜੋੜਨ, ਜੀਵਨ ਪੱਧਰ ਉਪਰ ਚੁੱਕਣ ਅਤੇ ਉਹਨਾਂ ਦੇ ਕਲਿਆਣ ਹਿੱਤ ਬੱਚਿਆ ਨੂੰ ਉਚ ਪੱਧਰ ਦੀ ਸਿੱਖਿਆ ਦਿਵਾਉਣ ਦੇ ਵੱਡੇ ਟੀਚਿਆ ਨੂੰ ਲੈ ਕੇ ਸਮੂਹ ਸੰਗਤਾ ਦੇ ਸਹਿਯੋਗ ਨਾਲ ਸੇਵਾ ਕਾਰਜਾਂ ਵਿੱਚ ਜੁੱਟੀ ਸੰਸਥਾਂ ਸਿੱਖ ਕੌਂਸਲ ਆਫ ਸਕਾਟਲੈਂਡ ਦਾ ਇੱਕੋ-ਇੱਕ ਮੁੱਖ ਨਿਸ਼ਾਨਾ ਹੈ ਕਿ ਸਿਕਲੀਗਰ, ਵਣਜਾਰਿਆ, ਸਤਿਨਾਮੀਏ, ਜੌਹਰੀ, ਆਸਾਮੀ, ਬਿਹਾਰੀ, ਥਾਰੂ, ਲਾਮੇ ਸਿੰਧੀ ਅਤੇ ਹੋਰ ਗੁਰੂ ਨਾਨਕ ਨਾਮਲੇਵਾ ਸਿੱਖਾਂ ਨੂੰ ਗਲਵਕੜੀ ਵਿਚ ਲੈ ਕੇ ਗੁਰੂ ਸਾਹਿਬਾਨ ਵੱਲੋਂ ਲਗਾਈ ਗਈ ਸਿੱਖੀ ਦੀ ਫੁਲਵਾੜੀ ਨੂੰ ਹੋਰ ਵਧਾਇਆ ਜਾਵੇ ਅਤੇ ਕੌਮ ਦੇ ਭੁੱਲੇ ਵਿਸਰੇ ਵੀਰਾਂ ਨੂੰ ਗੁਰਬਤ ਭਰੀ ਜ਼ਿੰਦਗੀ ਵਿੱਚੋ ਕੱਢ ਕੇ ਸਮੇਂ ਦੇ ਹਾਣੀ ਬਣਾਇਆ ਜਾਵੇ ।

ਇਸੇ ਮਿਸ਼ਨ ਦੀ ਪ੍ਰਾਪਤੀ ਹਿੱਤ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਵੱਲੋਂ ਮੱਧ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆ ਦੀਆ ਬਸਤੀਆ ਅਤੇ ਪਿੰਡਾ ਜਿਵੇਂ ਪਾਚੋਰੀ, ਖਕਨਾਰ, ਮਲਕਾਪੁਰ, ਖਰਗੋਨ, ਕਾਜਲਪੁਰਾ ਤੇ ਸਿੰਗਨੂਰ ਆਦਿ ਤੋਂ ਕੁੱਲ 350 ਬੱਚਿਆ ਨੂੰ ਅਪਣਾ ਕੇ ਉਨ੍ਹਾਂ ਨੂੰ ਪਹਿਲੀ ਕਲਾਸ ਤੋਂ ਲੈ ਕੇ ਕਾਲਜ ਪੱਧਰ ਦੀ ਉਚ ਵਿੱਦਿਆ ਦਿਵਾਉਣ ਦੇ ਕਾਰਜ ਦੀ ਆਰੰਭਤਾ ਕਰ ਦਿੱਤੀ ਗਈ ਹੈ । ਉਹਨਾਂ ਨੇ ਕਿਹਾ ਕਿ ਸਿਕਲੀਗਰਾ ਦੀਆ ਬੱਚੀਆ ਨੂੰ ਸਿਲਾਈ ਤੇ ਕਢਾਈ ਦੀ ਸਿਖਲਾਈ ਦੇਣ ਹਿੱਤ ਕੌਂਸਲ ਵੱਲੋਂ ਪਡਾਂਲੀ, ਬੜਵਾਹਾ ਤੇ ਪੰਡੂਰਨਾ ਵਿਖੇ ਖੋਹਲੇ ਗਏ ਤਿੰਨ ਸਿਲਾਈ ਸੈਂਟਰਾਂ ਦਾ ਹੋਰ ਵਿਸਥਾਰ ਕੀਤਾ ਗਿਆ ਹੈ ।

ਸ. ਤਰਨਦੀਪ ਸਿੰਘ ਸੰਧਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੰਸਥਾ ਵੱਲੋਂ ਪਿਛਲੇ ਦਿਨੀ ਖੋਲੋ ਗਏ ਸਿਲਾਈ ਸੈਂਟਰਾਂ ਵਿੱਚ ਸਿਲਾਈ-ਕਢਾਈ ਦੀ ਸਿਖਲਾਈ ਲੈਣ ਵਾਲੀਆ ਬੱਚੀਆਂ ਨੂੰ 132 ਸਿਲਾਈ ਮਸ਼ੀਨਾਂ ਨਿਸ਼ਕਾਮ ਰੂਪ ਵਿੱਚ ਭੇਟ ਕੀਤੀਆਂ ਗਈਆਂ, ਤਾਂ ਕਿ ਉਹ ਆਪਣੇ ਆਪ ਵਿੱਚ ਆਤਮ-ਨਿਰਭਰ ਹੋ ਸਕਣ ।

ਉਨ੍ਹਾਂ ਨੇ ਸਮੁੱਚੀ ਕੌਮ ਨੂੰ ਅਪੀਲ ਕਰਦਿਆ ਕਿਹਾ ਕਿ ਸਿੱਖ ਧਰਮ ਦੇ ਮੋਢੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਤਾਂ ਹੀ ਸਾਰਥਕ ਹੋ ਸਕਦਾ ਹੈ । ਜੇਕਰ ਅਸੀ ਗੁਰੂ ਨਾਨਕ ਦੇ ਸਿੱਖ ਅਖਵਾਉਣ ’ਚ ਫਖਰ ਮਹਿਸੂਸ ਕਰਨ ਵਾਲੇ ਸਿਕਲੀਗਰਾ, ਵਣਜਾਰਿਆ ਅਤੇ ਹੋਰ ਗੁਰੂ ਨਾਨਕ ਨਾਮ ਲੇਵਾ ਕਬੀਲਿਆ ਦੇ ਵਿਅਕਤੀਆਂ ਨੂੰ ਆਪਣੇ ਕਲੇਵੇ ਵਿੱਚ ਲੈ ਕੇ ਸੱਚੇ ਦਿਲੋ ਉਨ੍ਹਾਂ ਦੀ ਮਦਦ ਕਰਾਂਗੇ ।

ਇਸ ਤੋਂ ਪਹਿਲਾਂ ਸਿਕਲੀਗਰਾਂ ਦੀਆਂ ਬੱਚੀਆਂ ਨੂੰ ਨਿਸ਼ਕਾਮ ਰੂਪ ਵਿੱਚ ਵੰਡੀਆ ਗਈਆ ਸਿਲਾਈ ਮਸ਼ੀਨਾਂ ਦੇਣ ਸਮੇਂ ਉਹਨਾਂ ਦੇ ਨਾਲ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਚੇਅਰਮੈਨ ਸ. ਸੁੱਲਖਣ ਸਿੰਘ, ਜਨ. ਸੈਕਟਰੀ ਗੁਰਦੀਪ ਸਿੰਘ ਸਮਰਾ, ਡਾ. ਇੰਦਰਜੀਤ ਸਿੰਘ, ਬੀਬੀ ਰਵਿੰਦਰ ਕੌਰ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION