ਗ਼ਦਰੀ ਬਾਬਿਆਂ ਦੇ 28ਵੇਂ ਮੇਲੇ ਮੌਕੇ ਸਿਧਾਰਥ ਵਰਦਰਾਜਨ ਅਤੇ ਅਰੁੰਧਤੀ ਰਾਏ ਸੰਬੋਧਨ ਕਰਨਗੇ

ਜਲੰਧਰ, 7 ਅਕਤੂਬਰ, 2019 –
ਜਲਿ੍ਹਆਂਵਾਲਾ ਬਾਗ਼ ਸਾਕੇ ਦੀ ਪਹਿਲੀ ਸ਼ਤਾਬਦੀ (1919-2019) ਨੂੰ ਸਮਰਪਤ ਗ਼ਦਰੀ ਬਾਬਿਆਂ ਦੇ 28ਵੇਂ ਮੇਲੇ ਦੇ ਸਿਖਰਲੇ ਦਿਨ ਪਹਿਲੀ ਨਵੰਬਰ ਦਿਨ ਵੇਲੇ ਮੁਲਕ ਦੇ ਚੋਟੀ ਦੇ ਵਿਦਵਾਨ ਸਿਧਾਰਥ ਵਰਦਰਾਜਨ (‘ਦ ਵਾਇਰ’ ਦੇ ਸੰਪਾਦਕ) ਅਤੇ ਅਰੁੰਧਤੀ ਰਾਏ (ਵਿਸ਼ਵ ਪ੍ਰਸਿੱਧ ਲੇਖਿਕਾ) ਮੇਲੇ ਨੂੰ ਸੰਬੋਧਨ ਕਰਨਗੇ।

ਇਹ ਬੁੱਧੀਮਾਨ ਕਾਮੇ, ਮੁਲਕ ਦੇ ਅੰਬਰਾਂ ’ਤੇ ਛਾਏ ਫ਼ਿਰਕੂ ਫਾਸ਼ੀਵਾਦ ਦੇ ਘਿਨੌਣੇਹੱਲੇ, ਆਰਥਕ ਮੰਦਹਾਲੀ, ਸਮਾਜਕ ਜਬਰ ਅਤੇ ਲੋਕਾਂ ਦੀ ਜ਼ਿੰਦਗੀ ਉਪਰ ਹੋ ਰਹੇ ਚੌਤਰਫ਼ੇ ਵਾਰਾਂ ਸਬੰਧੀ ਮੇਲੇ ’ਚ ਆਪਣੇ ਵਿਚਾਰ ਰੱਖਣਗੇ।

ਪਹਿਲੀ ਨਵੰਬਰ ਦਿਨ ਦੀ ਸ਼ੁਰੂਆਤ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ.ਪਰਮਿੰਦਰ ਸਿੰਘ ਵੱਲੋਂ ਝੰਡਾ ਲਹਿਰਾਉਣ ਅਤੇ ਆਪਣੇ ਵਿਚਾਰ ਰੱਖਣ ਨਾਲ ਹੋਵੇਗੀ। ਇਸ ਮੌਕੇ ਹੀ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਜੀ ਆਇਆਂ ਆਖਦੇ ਹੋਏ ਮੇਲੇ ਦਾ ਸੁਨੇਹਾ ਸਾਂਝਾ ਕਰਨਗੇ। ਉਪਰੰਤ ਅਮੋਲਕ ਸਿੰਘ ਵੱਲੋਂ ਲਿਖਿਆ ਸੰਗੀਤ-ਨਾਟ ਦੇ ਰੂਪ ’ਚ ਝੰਡੇ ਦਾ ਗੀਤ ‘ਮਿੱਟੀ ਦੀ ਵੰਗਾਰ’
ਹੋਏਗਾ।

ਸਾਰਾ ਦਿਨ ਵੰਨ-ਸੁਵੰਨੀਆਂ ਕਲਾ ਕਿਰਤਾਂ ਤੋਂ ਇਲਾਵਾ, ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਇਹ ਲਹੂ ਕਿਸਦਾ ਹੈ?’, ਚੰਡੀਗੜ੍ਹ ਸਕੂਲ ਆਫ਼ ਡਰਾਮਾ (ਇਕੱਤਰ ਸਿੰਘ) ਦੀ ਟੀਮ ਵੱਲੋਂ ਪੇਸ਼ ਹੋਏਗਾ ਸ਼ਾਮ 4 ਤੋਂ 6 ਵਜੇ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀਂ ਜਨਮ ਵਰੇ੍ਹ ਗੰਢ ਮੌਕੇਵਿਚਾਰ-ਚਰਚਾ, 6 ਵਜੇ ਫੁੱਲਵਾੜੀ ਕਲਾ ਕੇਂਦਰ ਲੋਹੀਆ (ਜਗੀਰ ਜੋਸਣ) ਵੱਲੋਂ ‘ਜਾਗੋ’ ਅਤੇ ਰਾਤ ਭਰ ਨਾਟਕ ਅਤੇ ਗੀਤ-ਸੰਗੀਤ ਹੋਏਗਾ।

ਨਾਟਕਾਂ ਭਰੀ ਇਸ ਰਾਤ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ’ ਸੁਚੇਤਕ ਰੰਗ ਮੰਚ ਮੁਹਾਲੀ (ਅਨੀਤਾ ਸ਼ਬਦੀਸ਼), ‘ਬਾਲਾ ਕਿੰਗ’ ਮੰਚ ਰੰਗ ਮੰਚ ਅੰਮ੍ਰਿਤਸਰ (ਕੇਵਲ ਧਾਲੀਵਾਦ), ‘ਸੰਮਾਂ ਵਾਲੀ ਡਾਂਗ’ ਅਦਾਕਾਰ ਮੰਚ ਮੁਹਾਲੀ (ਡਾ. ਸਾਹਿਬ ਸਿੰਘ), ‘ਦੇਸ਼-ਧ੍ਰੋਹੀ ਕੌਣ?’ ਮਾਨਵਤਾ ਕਲਾ ਮੰਚ ਨਗਰ (ਜਸਵਿੰਦਰ ਪੱਪੀ), ‘ਕਹਾਣੀ ਵਾਲਾ ਦਿਲਗੀਰ’ ਰੁਜ਼ਗਾਰ ਪ੍ਰਾਪਤੀ ਮੰਚ ਇਪਟਾ (ਵਿੱਕੀ ਮਹੇਸ਼ਰੀ) ਨਾਟਕ ਖੇਡੇ ਜਾਣਗੇ।

ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਚ ਮਸਾਣੀ, ਲੋਕ ਸੰਗੀਤ ਮੰਡਲੀ ਜੀਦਾ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ, ਨਿਰਮਾਣ, ਅੰਮ੍ਰਿਤਪਾਲ ਬਠਿੰਡਾ, ਗ਼ੁਲਾਮ ਅਲੀ, ਅਜਮੇਰ ਅਕਲੀਆ, ਲਾਡੀ ਜਟਾਣਾ, ਲਵੀ ਬੁਢਲਾਡਾ ਆਦਿ ਗੀਤ-ਸੰਗੀਤ ਪੇਸ਼ ਕਰਨਗੇ।

ਮੇਲੇ ਸਬੰਧੀ ਇਹ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 31 ਅਕਤੂਬਰ ਨੂੰ ਸਵੇਰੇ 10 ਵਜੇ ਸ਼ਮ੍ਹਾ ਰੌਸ਼ਨ ਹੋਣ ਨਾਲ ਸ਼ੁਰੂ ਹੋਣ ਵਾਲੇ ਦਿਨ ਭਾਸ਼ਣ, ਕੁਇਜ਼, ਪੇਂਟਿੰਗ ਮੁਕਾਬਲਾ, ਕਵੀ ਦਰਬਾਰ ਅਤੇ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਏਗੇ। ਜ਼ਿਕਰਯੋਗ ਹੈ ਕਿ ਮੇਲੇ ’ਚ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਹੋਏਗੀ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES