ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ ਨੂੰ ਆਪਣੀ ਜਗੀਰ ਨਾ ਸਮਝੇ: ਬੱਬੀ ਬਾਦਲ

ਅੰਮ੍ਰਿਤਸਰ, 10 ਅਕਤੂਬਰ, 2019 –

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਜੋ ਦੁਨਿਆਂ ਭਰ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਨ੍ਹਾਂ ਸਮਾਗਮਾਂ ਨੂੰ ਮਨਾਉਣ ਲਈ ਹਰ ਇਕ ਸਿੱਖ ਅਤੇ ਪੰਥਕ ਕਮੇਟੀਆਂ ਵੱਲੋਂ ਆਪਣੇ ਪੱਧਰ ਤੇ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਸਿਧਾਂਤਾ ਨੂੰ ਦੁਨੀਆਂ ਭਰ ਵਿੱਚ ਘਰ – ਘਰ ਤੱਕ ਪੁੱਜਦਾ ਕੀਤਾ ਜਾ ਸਕੇ। ਜਿਸ ਦਾ ਵੱਡਾ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਹੋਣਾ ਹੈ, ਪਰ ਦੁੱਖ ਦੀ ਗੱਲ ਹੈ ਕਿ ਬਾਦਲ ਪਰਿਵਾਰ ਆਪਣੀ ਪਬਲੀਸਿਟੀ ਕਰਨ ਲਈ ਸ਼੍ਰੋਮਣੀ ਕਮੇਟੀ ਦਾ ਗਲਤ ਇਸਤਮਾਲ ਕਰਕੇ ਕੌਮ ਦਾ ਨੁਕਸਾਨ ਕਰ ਰਿਹਾ ਹੈ

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੋਹਾਲੀ ਵਿਖੇ ਆਪਣੇ ਵਰਕਰਾਂ ਨਾਲ ਮੀਟਿੰਗ ਦੌਰਾਨ ਆਖੇ।

ਉਨ੍ਹਾਂ ਕਿਹਾ ਕਿ ਆਪਣੀ ਅੜੀ ਪੁਗਾਉਣ ਲਈ ਬਾਦਲ ਪਰਿਵਾਰ ਸੰਗਤ ਦੇ ਪੈਸੇ ਦਾ ਐਸ.ਜੀ.ਪੀ.ਸੀ ਤੋਂ ਗਲਤ ਇਸਤਮਾਲ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਫਰਮ ਨੂੰ 10 ਕਰੋੜ ਦੇ ਦਿੱਤੇ ਟੈਂਟ ਦੇ ਠੇਕੇ ਦੀ ਘੋਖ ਹੋਣੀ ਚਾਹੀਦੀ ਹੈ ।

ਬੱਬੀ ਬਾਦਲ ਨੇ ਕਿਹਾ ਕਿ ਸਿੱਖ ਕੌਮ ਵਿੱਚ ਬੁਨਿਆਦੀ ਅਸੂਲ ਬਰਾਬਰਤਾ ਦਾ ਹੈ ਕੌਮ ਵਿੱਚ ਸ਼ਾਹੀ ਪਰਿਵਾਰ ਦੀ ਕੋਈ ਜਗ੍ਹਾ ਨਹੀਂ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸੇ ਪਰਿਵਾਰ ਦੀ ਜਗੀਰ ਨਹੀਂ ਸਗੋਂ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਇਨ੍ਹਾਂ ਸਟੇਜ਼ਾਂ ਦੇ ਉੱਤੇ ਕੌਮ ਨੂੰ ਸੇਧ ਦੇਣ ਵਾਲੇ ਆਗੂ ਅਤੇ ਬੁਧੀਜੀਵੀਆਂ ਨੂੰ ਬਠਾਉਣਾਂ ਚਾਹੀਦਾ ਹੈ ਤਾਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਲੋਕਾਂ ਵਿੱਚ ਪ੍ਰਚਲਿਤ ਕੀਤਾ ਜਾ ਸਕੇ ਨਾ ਕਿ ਉਥੇ ਸਿਆਸੀ ਲੋਕਾਂ ਨੂੰ ਬਠਾ ਕੇ ਸਿਆਸੀ ਅਖਾੜਾ ਬਣਾਇਆ ਜਾਵੇ ।

ਬੱਬੀ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਗਮ ਸ਼੍ਰੀ ਅਕਾਲ ਤਖ਼ਤ ਦੀ ਰਹਿਨੁਮਾਈ ਵਿੱਚ ਕੀਤੇ ਜਾਣ ਜਿਸ ਵਿੱਚ ਕਿਸੇ ਵੀ ਸਿਆਸੀ ਆਗੂਆਂ ਦੀ ਦਖਲਅੰਦਾਜੀ ਨਾ ਹੋਵੇ।

ਇਸ ਮੌਕੇ ਸਰਦਾਰ ਨੇਤਰ ਸਿੰਘ, ਨਰਿੰਦਰ ਸਿੰਘ ਮੈਣੀ, ਹਰਮਿੰਦਰ ਸਿੰਘ, ਨਿਰਮਲ ਖਾਨ ਪਡਿਆਲਾ, ਸੁਰਜੀਤ ਸਿੰਘ ਬਰਿਆਲੀ,ਇਕਬਾਲ ਸਿੰਘ, ਰਣਧੀਰ ਸਿੰਘ ਪ੍ਰੇਮਗੜ੍ਹ, ਰਣਜੀਤ ਸਿੰਘ ਬਰਾੜ, ਪ੍ਰੀਤਮ ਸਿੰਘ, ਜਗਤਾਰ ਸਿੰਘ ਘੜੂੰਆਂ, ਕਵਲਜੀਤ ਸਿੰਘ, ਕਨਵਰਪ੍ਰੀਤ ਸਿੰਘ ਹਨੀਗਿੱਲ, ਸੁਖਮੰਤਰ ਸਿੰਘ, ਕਵਰਪਾਲ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਸਿੰਘ,ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਬੀਬੀ ਜਸਵਿੰਦਰ ਕੌਰ, ਸੁਖਵਿੰਦਰ ਕੌਰ, ਆਦਿ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES