ਸਰਨਾ ਦੇ ਝੂਠ ਦਾ ਪਰਦਾਫ਼ਾਸ਼, 5 ਲੱਖ ਰੁਪਏ ਦਾ ਬਾਂਡ ਭਰ ਕੇ ਖਹਿੜਾ ਛੁੱਟਿਆ: ਭੋਗਲ

ਨਵੀਂ ਦਿੱਲੀ, 4 ਨਵੰਬਰ, 2019 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਝੂਠ ਦਾ ਉਦੋਂ ਪਰਦਾਫ਼ਾਸ਼ ਹੋਇਆ ਜਦੋਂ ਦਿੱਲੀ ਹਾਈਕੋਰਟ ਵਿਚ 5 ਲੱਖ ਦਾ ਬਾਂਡ ਭਰਨ ਮਗਰੋਂ ਸਰਨੇ ਨੂੰ ਪਾਕਿਸਤਾਨ ਜਾਣ ਦੀ ਇਜਾ॥ਤ ਮਿਲੀ, ਉਹ ਵੀ 16 ਤਾਰੀਕ ਤੱਕ ਭਾਰਤ ਵਾਪਿਸ ਪਰਤਣ ਦੀ ਸ਼ਰਤ ‘ਤੇ ਦਿੱਤੀ ਗਈ ਇਜਾ॥ਤ। ਇਹ ਪ੍ਰਗਟਾਵਾ ਦਿੱਲੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਭੋਗਲ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ।

ਜਥੇਦਾਰ ਭੋਗਲ ਨੇ ਦੱਸਿਆ ਕਿ ਪਰਮਜੀਤ ਸਿੰਘ ਸਰਨਾ ਜਦੋਂ ਬੀਤੇ ਦਿਨੀਂ ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ ਵਿਚ ਪਾਕਿਸਤਾਨ ਜਾਣ ਲੱਗੇ ਸਨ ਤਾਂ ਉਹਨਾ ਨੂੰ ਅਟਾਰੀ ਸਰਹੱਦ ‘ਤੇ ਰੋਕਿਆ ਗਿਆ ਤਾਂ ਉਸ ਨੇ ਇਸ ਲਈ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ‘ਤੇ ਦੋਸ਼ ਮੜ ਦਿੱਤਾ। ਉਹਨਾਂ ਕਿਹਾ ਕਿ ਸੱਚਾਈ ਇਹ ਸੀ ਕਿ ਸਰਨਾ ‘ਤੇ ਬਾਲਾ ਸਾਹਿਬ ਅਸਪਤਾਲ ਮਾਮਲੇ ਵਿਚ 420/468/471 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਹਨ ਜਿਸ ਕਾਰਣ ਉਹਨਾਂ ਨੂੰ ਰੋਕਿਆ ਗਿਆ।

ਉਹਨਾਂ ਕਿਹਾ ਕਿ ਇਸੇ ਕੇਸ ਵਿਚ ਉਹਨਾਂ ਨੇ ਅੱਜ ਦਿੱਲੀ ਹਾਈਕੋਰਟ ਵਿਖੇ 5 ਲੱਖ ਰੁਪਏ ਦੇ ਬਾਂਡ, ਇੱਕ ਸ਼ੋਰਿਟੀ ਦੇ ਕੇ ਜਾਣ ਦੀ ਇਜਾ॥ਤ ਹਾਸਿਲ ਕੀਤੀ ਹੈ ਅਤੇ ਉਹ ਵੀ ਕੋਰਟ ਨੇ 16 ਨਵੰਬਰ ਤੱਕ ਵਾਪਿਸ ਭਾਰਤ ਆਉਣ ਦੀ ਹਿਦਾਇਤ ਕੀਤੀ ਹੈ। ਜਥੇਦਾਰ ਭੋਗਲ ਨੇ ਕਿਹਾ ਕਿ ਇਸ ਤੋਂ ਸਾਫ਼ ਹੋ ਗਿਆ ਹੈ ਕਿ ਸਰਨੇ ਨੂੰ ਸਿਰਸਾ ਨੇ ਨਹੀਂ ਬਲਕਿ ਉਸ ਦੇ ਕੀਤੇ ਕੁਕਰਮਾਂ ਨੇ ਰੋਕਿਆ ਸੀ।

ਜਥੇਦਾਰ ਭੋਗਲ ਨੇ ਕਿਹਾ ਕਿ ਇਸ ਤੋਂ ਵੀ ਵੱਡਾ ਗੁਨਾਹ ਸਰਨਾ ਭਰਾਵਾਂ ਨੇ ਇਹ ਕੀਤਾ ਕਿ ਨਗਰ ਕੀਰਤਨ ਵਿਚ ਬਸ ਅਤੇ ਹੋਰਨਾਂ ਪਰਮਿਸ਼ਨਾਂ ਨਾ ਹੋਣ ਦੇ ਬਾਵਜੂਦ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਖੜੇ ਹੋ ਕੇ ਝੂਠ ਬੋਲਿਆ।

ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਦੱਸ ਦਿੱਤਾ ਸੀ ਕਿ ਸਰਨਾ ਭਰਾਵਾਂ ਦੇ ਕੋਲ ਕੋਈ ਪਰਮਿਸ਼ਨ ਨਹੀਂ ਹੈ ਇਸ ਲਈ ਸਰਨਾ ਨੂੰ ਪਤਾ ਹੈ ਕਿ ਜਦ ਸਰਕਾਰ ਇਹਨਾਂ ਨੂੰ ਰੋਕੇਗੀ ਤਾਂ ਇਹ ਬਾਦਲ ਦਲ ਅਤੇ ਦਿੱਲੀ ਕਮੇਟੀ ‘ਤੇ ਦੋਸ਼ ਲਾਉਣਗੇ ਅਤੇ ਸੰਗਤ ਨੂੰ ਗੁਮਰਾਹ ਕਰਨਗੇ।

ਜਥੇਦਾਰ ਭੋਗਲ ਨੇ ਕਿਹਾ ਕਿ ਛੇਤੀ ਹੀ ਇੱਕ ਵਫ਼ਦ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਸਰਨ ਦੇ ਖਿਲਾਫ਼ ਸ਼ਿਕਾਇਤ ਦੇਣਗੇ ਜਿਸ ਵਿਚ ਸਰਨਾ ‘ਤੇ ਕੌਮ ਨੂੰ ਗੁਮਰਾਹ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਝੂਠ ਬੋਲਣ ਲਈ ਸਜਾ ਦੀ ਮੰਗ ਕਰਾਂਗੇ।

ਜਥੇਦਾਰ ਭੋਗਲ ਨੇ ਕਿਹਾ ਇਹ ਪਹਿਲੀ ਵਾਰ ਨਹੀਂ ਹੈ ਸਰਨਾ ਭਰਾ ਹਮੇਸ਼ਾ ਹੀ ਝੂਠ ਬੋਲ ਕੇ ਕੌਮ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਹੈ। ਉਹਨਾ ਕਿਹਾ ਕਿ ਇਨ੍ਹਾਂ ਨੇ ਬਾਲਾ ਸਾਹਿਬ ਹਸਪਤਾਲ ਦੇ ਮੁੱਦੇ ‘ਤੇ ਵੀ ਸੰਗਤਾਂ ਨੂੰ ਗੁਮਰਾਹ ਕੀਤਾ ਜਿਸ ਦੇ ਏਵ॥ ਵਿਚ ਸਨਲਾਇਟ ਥਾਣੇ ਵਿਚ ਇਹਨਾਂ ਖ਼ਿਲਾਫ਼ ਕੇਸ ਦਰਜ ਹੈ ਅਤੇ ਉਸੇ ਦੇ ਚਲਦੇ ਇਹਨਾਂ ਨੂੰ ਪਾਕਿਸਤਾਨ ਜਾਣ ਦੀ ਪਰਮਿਸ਼ਨ ਸਰਕਾਰ ਨੇ ਨਹੀਂ ਦਿੱਤੀ।

ਉਹਨਾਂ ਦੱਸਿਆ ਕਿ ਇਹਨਾਂ ਨੇ ਆਪਣੀ ਰਾਜਨੀਤਕ ਰੋਟੀਆਂ ਸੇਕਣ ਲਈ ਕਮੇਟੀ ਦੀ ਗੋਲਕ ਨੂੰ ਵੀ ਜੰਮ ਕੇ ਲੁੱਟਿਆ। ਅੱਜ ਜੇਕਰ ਬਾਲਾ ਸਾਹਿਬ ਹਸਪਤਾਲ ਨਹੀਂ ਬਣ ਸਕਿਆ ਹੈ ਤਾਂ ਉਸ ਲਈ ਵੀ ਇਹ ਭਰਾ ਹੀ ਜਿੰਮੇਵਾਰ ਹਨ। ਭੋਗਲ ਨੇ ਦੱਸਿਆ ਕਿ ਇਹਨਾਂ ਨੇ ਗੁਰੂ ਦੀ ਗੋਲਕ ਤੋਂ 6 ਕਰੋੜ ਰੁਪਏ ਬੀ.ਐਲ.ਕਪੂਰ ਦੀ ਕੰਪਨੀ ਨੂੰ ਦਿੱਤੇ, 1 ਲੱਖ ਰੁਪਏ ਇਹਨਾਂ ਨੇ ਆਰ.ਟੀ.ਆਈ ਦਾ ਜਵਾਬ ਨਾ ਦੇਣ ਲਈ ਜੁਰਮਾਨਾ ਭਰਿਆ, 1 ਕਰੋੜ 48 ਲੱਖ ਰੁਪਏ ਡੀ.ਡੀ.ਏ ਨੂੰ ਲੀ॥ ਰੱਦ ਹੋਣ ਲਈ ਜੁਰਮਾਨਾ ਭਰਿਆ ਗਿਆ।

ਜਥੇਦਾਰ ਭੋਗਲ ਨੇ ਕਿਹਾ ਕਿ ਸਰਨਾ ਭਰਾਵਾਂ ਨੂੰ ਆਪਣੇ ਕੀਤੇ ਗਏ ਕੁਕਰਮਾਂ ਦਾ ਪਸ਼ਚਾਤਾਪ ਕਰਦੇ ਹੋਏ ਗੁਰੂ ਦੀ ਗੋਲਕ ਤੋਂ ਜੋ ਪੈਸੇ ਇਹਨਾਂ ਦੀ ਨਾਕਾਮੀਆਂ ਦੇ ਕਾਰਣ ਜੁਰਮਾਨੇ ਦੇ ਰੂਪ ਵਿਚ ਅਦਾ ਕੀਤੇ ਗਏ ਉਹ ਇਸ ਰਕਮ ਨੂੰ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਨੂੰ ਤੁਰੰਤ ਦੇਣ ਅਤੇ ਇਸ ਦੇ ਨਾਲ ਹੀ ਨਗਰ ਕੀਰਤਨ ਵਿਚ ਇੱਕਤਰ ਹੋਈ ਗੋਲਕ ਵੀ ਬਾਬਾ ਜੀ ਦੇ ਹਵਾਲੇ ਕਰਨ ਤਾਂਕਿ ਬਾਬਾ ਜੀ ਜਲਦ ਤੋਂ ਜਲਦ ਹਸਪਤਾਲ ਦੀ ਕਾਰ ਸੇਵਾ ਪੂਰੀ ਕਰ ਸਕਣ।

ਇਸ ਮੌਕੇ ਜਥੇਦਾਰ ਭੋਗਲ ਦੇ ਅਲਾਵਾ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਚੀਫ਼ ਕੋਰਡੀਨੇਟਰ ਇੰਦਰਮੋਹਨ ਸਿੰਘ, ਬੁਲਾਰਾ ਸੁਦੀਪ ਸਿੰਘ ਵੀ ਮੌਜੁਦ ਰਹੇ।

Share News / Article

Yes Punjab - TOP STORIES