ਅੱਜ-ਨਾਮਾ
ਜਥਾ ਸਰਨੇ ਦਾ ਪਾਕਿ ਜਦ ਪਹੁੰਚਣਾ ਸੀ,
ਦਿੱਤਾ ਸਰਨਾ ਹੀ ਨਾਲ ਨਹੀਂ ਜਾਣ ਬੇਲੀ।
ਕਾਗਜ਼-ਪੱਤਰ ਜਦ ਪਿਆ ਸੀ ਚੈੱਕ ਹੁੰਦਾ,
ਅਫਸਰ ਇੱਕ ਫਿਰ ਆਖਿਆ ਆਣ ਬੇਲੀ।
ਸਾਡੇ ਕਹਿਣ ਦਾ ਬੁਰਾ ਨਹੀਂ ਜਾਨਣਾ ਜੀ,
ਫਾਈਲ ਵਿੱਚ ਆ ਨਿਕਲਦੀ ਕਾਣ ਬੇਲੀ।
ਚੱਲਦਾ ਪਿਆ ਅਦਾਲਤ ਦਾ ਕੇਸ ਪੈਂਡਿੰਗ,
ਕਰਿਆ ਯਾਤਰਾ ਦਾ ਇਸ ਨੇ ਘਾਣ ਬੇਲੀ।
ਜਥਾ ਜਾਣਾ ਹੈ, ਇਹਨੂੰ ਕੋਈ ਰੋਕਦਾ ਨਹੀਂ,
ਤੁਸਾਂ ਨੂੰ ਬਾਰਡਰ ਨਹੀਂ ਪਾਰ ਲੰਘਾ ਸਕਦੇ।
ਜਾ ਕੇ ਦਿੱਲੀ ਤੇ ਕਾਗਜ਼ ਬਣਵਾਓ ਪਹਿਲਾਂ,
ਨਹੀਂ ਤਾਂ ਤੁਸੀਂ ਨਹੀਂ ਕਿਤੇ ਵੀ ਜਾ ਸਕਦੇ।
-ਤੀਸ ਮਾਰ ਖਾਂ
1 ਨਵੰਬਰ, 2019