31.1 C
Delhi
Saturday, April 20, 2024
spot_img
spot_img

ਕਰਮਜੀਤ ਗਰੇਵਾਲ ਦਾ ਨਵਾਂ ਬਾਲ ਗੀਤ “ ਬੱਚਿਓ ਯੁਗ ਵਿਗਿਆਨ ਦਾ ਆਇਆ” ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰਿਲੀਜ਼

ਯੈੱਸ ਪੰਜਾਬ
ਲੁਧਿਆਣਾਃ 17 ਜੁਲਾਈ, 2022:
ਬੱਚਿਆਂ ਲਈ 300 ਸਿੱਖਿਆਤਮਕ ਗੀਤਾਂ ਦੇ ਆਡੀਓ/ਵੀਡੀਓ ਤਿਆਰ ਕਰਨ ਵਾਲ਼ੇ ਕੌਮੀ ਪੁਰਸਕਾਰ ਜੇਤੂ ਅਧਿਆਪਕ ਤੇ ਉੱਘੇ ਪੰਜਾਬੀ ਲੇਖਕ ਕਰਮਜੀਤ ਸਿੰਘ ਗਰੇਵਾਲ (ਲਲਤੋਂ) ਦਾ ਨਵਾਂ ਬਾਲ ਗੀਤ “ਬੱਚਿਓ ਯੁਗ ਵਿਗਿਆਨ ਦਾ ਆਇਆ” ਉੱਘੇ ਵਾਤਾਵਰਣ ਸੰਭਾਲ ਚੇਤਨਾ ਕਰਮਯੋਗੀ ਸੰਤ ਬਲਵੀਰ ਸਿੰਘ ਸੀਚੇਵਾਲ਼ (ਰਾਜ ਸਭਾ ਮੈਂਬਰ) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ, ਸੰਤ ਸੁਖਜੀਤ ਸਿੰਘ ਸੀਚੇਵਾਲ, ਡਾਃ ਸਵਰਾਜ ਸਿੰਘ ਯੂ ਐੱਸ ਏ, ਡਾਃ ਆਸਾ ਸਿੰਘ ਘੁੰਮਣ ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ ਤੇ ਹੋਰ ਸਖ਼ਸ਼ੀਅਤਾਂ ਨੇ ਰਿਲੀਜ਼ ਕੀਤਾ।

ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਬੋਲਦਿਆਂ ਕਿਹਾ ਅਜਿਹੇ ਗੀਤ ਬਾਲ ਮਨਾਂ ਨੂੰ ਵਾਤਾਵਰਨ ਬਾਰੇ ਵਿਗਿਆਨਕ ਸੇਧ ਦੇਣ ਲਈ ਬਹੁਤ ਜ਼ਰੂਰੀ ਹਨ। ਵਿਗਿਆਨ ਦਾ ਮੁੱਖ ਮੰਤਵ ਹੀ ਮਨੁੱਖਤਾ ਅਤੇ ਬ੍ਰਹਿੰਮੰਡ ਦੀ ਭਲਾਈ ਹੋਣਾ ਚਾਹੀਦਾ ਹੈ।

ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਾਲ ਮਨਾਂ ਨੂੰ ਸਿੱਖਿਆ ਅਤੇ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਨਾਲ਼ ਜੋੜਨ ਲਈ ਗੀਤ ਗਾਇਨ ਵਿਧੀ ਹਮੇਸ਼ਾ ਹੀ ਕਾਰਗਰ ਸਿੱਧ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਮਿੱਤਰ ਸਃ ਦਲੀਪ ਸਿੰਘ ਦਾਨਸਪੁੱਤਰ ਕਰਮਜੀਤ ਸਿੰਘ ਗਰੇਵਾਲ ਬਹੁਤ ਦੇਰ ਤੋਂ ਉਸਾਰੂ ਤੇ ਸੇਧ ਦੇਣ ਵਾਲ਼ੇ ਗੀਤਾਂ ਰਾਹੀਂ ਬੱਚਿਆਂ ਨੂੰ ਸਾਹਿਤ ਅਤੇ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਨਾਲ਼ ਜੋੜ ਰਿਹਾ ਹੈ ਤੇ ਉਹਨਾਂ ਦੀਆਂ ਸਭਿਆਚਾਰਕ ਜੜ੍ਹਾਂ ਮਜ਼ਬੂਤ ਕਰ ਰਿਹਾ ਹੈ।

ਉੱਘੇ ਲੇਖਕ ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਕਰਮਜੀਤ ਸਿੰਘ ਗਰੇਵਾਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਲੇਬਸ ਵਿੱਚ ਸ਼ਾਮਲ ਛੇਵੀਂ ਤੋਂ ਅੱਠਵੀਂ ਤੱਕ ਦੇ ਸਾਰੇ ਗੀਤ/ਕਵਿਤਾਵਾਂ ਵੀ ਗਾ ਕੇ ਵੀਡੀਓ ਬਣਾਏ ਹਨ। ਇਨ੍ਹਾਂ ਵੱਲੋਂ ਬਾਲ ਸਾਹਿਤ ਵੰਨਗੀ ਵਾਲ਼ੇ ਬਾਲ ਗੀਤਾਂ, ਬਾਲ ਨਾਟਕਾਂ ਅਤੇ ਬਾਲ ਕਹਾਣੀਆਂ ਦੀਆਂ 10 ਪੁਸਤਕਾਂ ਆ ਚੁੱਕੀਆਂ ਹਨ।

4 ਪੁਸਤਕਾਂ ਸਕੂਲਾਂ ਲਈ ਪ੍ਰਵਾਨ ਹਨ। ਪਹਿਲੀ ਪੁਸਤਕ ਨੂੰ ਸਰਵੋਤਮ ਬਾਲ ਸਾਹਿਤ ਪੁਰਸਕਾਰ ਅਤੇ ਇਨ੍ਹਾਂ ਦੇ ਬਣਾਏ ਵੀਡੀਓ ਪੰਜਾਬੀ ਵਰਨਮਾਲ਼ਾ ਨੂੰ ਅਮੈਰੀਕਨ ਇੰਡੀਆ ਫਾਂਊਂਡੇਸ਼ਨ ਟ੍ਰਸਟ ਵੱਲੋਂ ਪਹਿਲਾ ਇਨਾਮ ਮਿਲ ਚੁੱਕਿਆ ਹੈ।

ਇਸ ਮੌਕੇ ਹਾਜ਼ਰ ਪ੍ਰਸਿੱਧ ਵਿਦਵਾਨ ਡਾਃ ਸਵਰਾਜ ਸਿੰਘ, ਡਾਃ ਆਸਾ ਸਿੰਘ ਘੁੰਮਣ, ਸਃ ਮੋਤਾ ਸਿੰਘ ਸਰਾਏ ਯੂ ਕੇ,ਸ਼ਾਇਰ ਮਨਜਿੰਦਰ ਧਨੋਆ , ਪਾਲ ਸਿੰਘ ਨੌਲੀ, ਸਵਰਨ ਸਿੰਘ ਪ੍ਰਧਾਨ ਪੰਜਾਬੀ ਸਾਹਿੱਤ ਸਭਾ ਸੁਲਤਾਨਪੁਰ ਲੋਧੀ,ਮੁਖਤਾਰ ਸਿੰਘ ਚੰਦੀ, ਸੰਤ ਸੰਧੂ, ਡਾਃ ਰਾਮ ਮੂਰਤੀ , ਕੁਲਵਿੰਦਰ ਸਿੰਘ ਸਰਾਏ ਅਤੇ ਹੋਰ ਸਖ਼ਸ਼ੀਅਤਾਂ ਨੇ ਵੀ ਕਰਮਜੀਤ ਗਰੇਵਾਲ ਦੇ ਇਸ ਉਪਰਾਲੇ ਲਈ ਮੁਬਾਰਕਬਾਦ ਦਿੱਤੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION