34 C
Delhi
Thursday, April 18, 2024
spot_img
spot_img

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਜ਼ਿਲ੍ਹਾ ਮੋਹਾਲੀ ਜਥੇਬੰਦੀ ਦੇ ਅਹੁਦੇਦਾਰਾਂ ਦਾ ਐਲਾਨ

ਮੋਹਾਲੀ, 18 ਮਾਰਚ, 2020 –

ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੀ ਅਗਵਾਈ ਵਿੱਚ ਜਿਲ੍ਹਾ ਮੋਹਾਲੀ ਦੀ ਜਥੇਬੰਦੀ ਦਾ ਐਲਾਨ ਕੀਤਾ ਗਿਆ, ਇਸ ਮੌਕੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਥ ਅਤੇ ਪੰਜਾਬ ਪ੍ਰਤੀ ਸਮਰਪਿਤ ਭਾਵਨਾਂ ਰੱਖਣ ਵਾਲੇ ਹਰ ਵਰਗ ਨੂੰ ਜਿਲ੍ਹਾ ਜਥੇਬੰਦੀ ਵਿੱਚ ਮਾਣ ਸਤਿਕਾਰ ਦਿੱਤਾ ਗਿਆ ਹੈ।

ਬਡਾਲੀ ਅਤੇ ਬੱਬੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪੁਰਾਤਨ ਅਕਾਲੀ ਨੀਤੀਆਂ ਅਤੇ ਪ੍ਰੋਗਰਾਮਾਂ ਤੇ ਡਟ ਕੇ ਪਹਿਰਾ ਦੇਵੇਗਾ ਜਿਨ੍ਹਾਂ ਦਾ ਮੁੱਖ ਨਿਸ਼ਾਨਾਂ ਪੰਥ ਅਤੇ ਪੰਜਾਬ ਦੀ ਨਿਰਸਵਾਰਥ ਅਤੇ ਈਮਾਨਦਾਰੀ ਨਾਲ ਕਰਨ ਵਾਲੀ ਸੇਵਾ ਹੋਵੇਗੀ ਨਾਂ ਕਿ ਵਪਾਰਕ ਸੋਚ ਰੱਖਣ ਵਾਲੇ ਅਪਰਾਧੀ ਵਿਰਤੀ ਦੇ ਧਾਰਨੀਂ ਲੋਕਾਂ ਨੂੰ ਅੱਗੇ ਲਿਆਂਦਾ ਜਾਵੇਗਾ।

ਜੋ ਸੂਚੀ ਜਾਰੀ ਕੀਤੀ ਗਈ ਉਹ ਇਸ ਪ੍ਰਕਾਰ ਹੈ – ਜਿਸ ਵਿੱਚ ਬਲਵਿੰਦਰ ਸਿੰਘ ਸਿੰਘਪੁਰਾ ਨੂੰ ਜਿਲ੍ਹਾ ਮੋਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸੀਨੀਅਰ ਮੀਤ ਪ੍ਰਧਾਨ ਨਰੰਗ ਸਿੰਘ ਦੁਰਾਲੀ , ਬਹਾਦਰ ਸਿੰਘ ਨੰਨਹੇੜੀ, ਸੁਰਿੰਦਰ ਸਿੰਘ ਕੰਡਾਲਾ, ਲਾਣੇਦਾਰ ਰਣਧੀਰ ਸਿੰਘ ਕਾਦੀਮਾਜਰਾ ਨਿਯੁਕਤ ਕੀਤੇ ਗਏ ਜਦੋਕਿ ਮੀਤ ਪ੍ਰਧਾਨ ਨਰਿੰਦਰ ਸਿੰਘ ਮੈਣੀ ਖਰੜ, ਮੰਗਲ ਸਿੰਘ ਪੱਤੋਂ, ਜਗਤਾਰ ਸਿੰਘ ਖੈਰਪੁਰ, ਪ੍ਰੀਤਮ ਸਿੰਘ ਖਿਜਰਾਬਾਦ, ਨਿਰਮਲ ਖਾਨ ਪਡਿਆਲਾ ਨਿਯੁਕਤ ਕੀਤੇ ਗਏ।

ਜਨਰਲ ਸਕੱਤਰ ਹਰਜੀਤ ਸਿੰਘ, ਸਰਪੰਚ ਰਾਮਪੁਰਾ ਟੱਪਰੀਆਂ, ਹਰਜੀਤ ਸਿੰਘ ਜੀਤੀ ਖਰੜ, ਜਸਬੀਰ ਸਿੰਘ ਭਾਗੋਮਾਜਰਾ, ਕੁਲਬੀਰ ਸਿੰਘ ਹਸਨਪੁਰ, ਸਰਦਾਰਾ ਸਿੰਘ ਪੜੋਲ ਨਿਯੁਕਤ ਕੀਤੇ ਗਏ।

ਜਦੋਕਿ ਸਕੱਤਰ ਬਲਵੰਤ ਸਿੰਘ ਲਖਨੋਰ, ਸੁਰਮੁੱਖ ਸਿੰਘ ਮੁੱਲਾਂਪੁਰ ਸੋਢੀਆਂ, ਓਮ ਪ੍ਰਕਾਸ ਜਗਤਪੁਰਾ, ਜਗਬੀਰ ਸਿੰਘ ਮੋਹਾਲੀ, ਸੋਮਪ੍ਰਕਾਸ ਰੁੜਕਾ ਨੂੰ ਨਿਯੁਕਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਸਰਕਲ ਪ੍ਰਧਾਨ ਮੋਹਾਲੀ ਇਕਬਾਲ ਸਿੰਘ ਸਾਬਕਾ ਸਰਪੰਚ ਜੁਝਾਰਨਗਰ, ਰਣਧੀਰ ਸਿੰਘ ਪ੍ਰੇਮਗੜ੍ਹ ਸਰਕਲ ਪ੍ਰਧਾਨ ਸੋਹਾਣਾ, ਬਲਬੀਰ ਸਿੰਘ ਝਾਮਪੁਰ ਸਰਕਲ ਪ੍ਰਧਾਨ ਬਲੋਂਗੀ, ਜਸਪਾਲ ਸਿੰਘ ਸਿੱਧੂ ਸਰਕਲ ਪ੍ਰਧਾਨ ਮਟੌਰ, ਅਵਤਾਰ ਸਿੰਘ ਸਾਬਕਾ ਸਰਪੰਚ ਸਰਕਲ ਪ੍ਰਧਾਨ ਖਰੜ(ਸ਼ਹਿਰੀ), ਤੇਜਿੰਦਰ ਸਿੰਘ ਵੀਰ ਸਰਕਲ ਪ੍ਰਧਾਨ ਕੁਰਾਲੀ (ਸ਼ਹਿਰੀ), ਕਮਲਜੀਤ ਸਿੰਘ ਜੈਲਦਾਰ ਸਰਕਲ ਪ੍ਰਧਾਨ ਕੁਰਾਲੀ (ਦਿਹਾਤੀ), ਜਗਤਾਰ ਸਿੰਘ ਲੰਬੜਦਾਰ ਸਰਕਲ ਪ੍ਰਧਾਨ ਮਾਜਰੀ, ਸੁਰਿੰਦਰ ਪਾਲ ਸਿੰਘ ਸਰਕਲ ਪ੍ਰਧਾਨ ਮੁਲਾਂਪੁਰ ਗਰੀਬਦਾਸ ਨਿਯੁਕਤ ਕੀਤੇ ਗਏ ਹਨ ਜਦੋਂਕਿ ਜਿਲ੍ਹਾ ਮੋਹਾਲੀ ਦੀ ਵਰਕਿੰਗ ਕਮੇਟੀ ਜਿਸ ਵਿਚ ਜਰਨੈਲ ਸਿੰਘ ਪੱਤੋਂ, ਗਿਆਨ ਸਿੰਘ ਦੁਰਾਲੀ, ਬਾਬਾ ਨਰਿੰਦਰ ਸਿੰਘ ਜੁਝਾਰ ਨਗਰ, ਬਲਜੀਤ ਸਿੰਘ ਖੋਖਰ, ਬਚਿੱਤਰ ਸਿੰਘ ਸੇਖਣਮਾਜਰਾ, ਗੁਰਪ੍ਰੀਤ ਸਿੰਘ ਮੋਲੀ, ਅਮਰਨਾਥ ਸਿੰਘ ਮਨਾਣਾ, ਗੁਰਮੁੱਖ ਸਿੰਘ ਬਹਿਲੋਲਪੁਰ, ਸੁਰਜੀਤ ਸਿੰਘ ਬਰਿਆਲੀ, ਦਾਰਾ ਸਿੰਘ ਨੰਨਹੇੜੀਆਂ, ਹਰਵਿੰਦਰ ਸਿੰਘ ਰਾਮਪੁਰ ਟੱਪਰੀਆਂ, ਅਮਰਜੀਤ ਸਿੰਘ ਨਿਹੋਲਪੁਰਾ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਰਤਨਗੜ੍ਹ (ਸਿੰਬਲ), ਜਤਿੰਦਰ ਸਿੰਘ ਢਕੋਰਾਂ ਕਲਾਂ, ਇੰਦਰਜੀਤ ਸਿੰਘ ਸਿੰਘਪੁਰਾ, ਰਜਿੰਦਰ ਸਿੰਘ ਬਰੋਲੀ, ਅਮਰੀਕ ਸਿੰਘ ਸੋਹੇਮਾਜਰਾ, ਬਾਵਾ ਸਿੰਘ ਸਾਬਕਾ ਸਰਪੰਚ ਕਾਦੀਮਾਜਰਾ, ਹਰਬੰਸ ਸਿੰਘ ਕਾਦੀਮਾਜਰਾ, ਮੇਵਾ ਸਿੰਘ ਚਿੱਲਾ, ਭਗਵੰਤ ਸਿੰਘ ਸੋਢੀ ਕਾਂਸਲ ਨਿਯੁਕਤ ਕੀਤੇ ਗਏ ਸਨ ।

ਜਦੋਂ ਕਿ ਇਨ੍ਹਾਂ ਆਗੂਆਂ ਨੇ ਪਾਰਟੀ ਪ੍ਰਧਾਨ ਅਤੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਾਲ ਕੰਮ ਕਰਦੇ ਰਹਿਣਗੇ। ਇਸ ਮੌਕੇ ਸਾਹਿਬ ਸਿੰਘ ਬਡਾਲੀ, ਹਰਜੀਤ ਸਿੰਘ ਸਰਪੰਚ ਜਿਲ੍ਹਾ ਪ੍ਰਧਾਨ(ਐਸ.ਸੀ ਵਿੰਗ), ਰਣਧੀਰ ਸਿੰਘ ਧੀਰਾ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਖਿਜਰਾਬਾਦ ਪ੍ਰੈਸ ਸਕੱਤਰ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ,ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION