ਅੱਜ-ਨਾਮਾ
ਅਕਾਲੀ-ਭਾਜਪਾ ਦੀ ਸੁਣਿਆ ਸਾਂਝ ਪੱਕੀ,
ਪਰ ਇਹ ਸਾਂਝ ਅੰਬਾਲੇ ਤੋਂ ਉਰੇ ਮਿੱਤਰ।
ਫਗਵਾੜੇ-ਦਾਖੇ ਤਾਂ ਹੁੰਦੀ ਇਹ ਸਾਂਝ ਪੱਕੀ,
ਪਾ ਗਲਵਕੜੀਆਂ ਜਾਣ ਇਹ ਤੁਰੇ ਮਿੱਤਰ।
ਬੈਰੀਅਰ ਜਦੋਂ ਇਹ ਸ਼ੰਭੂ ਦਾ ਲੰਘਦੇ ਈ,
ਹੋ ਜਾਣ ਸਾਂਝ ਦੇ ਜਾਮ ਸਭ ਧੁਰੇ ਮਿੱਤਰ।
ਰਹਿ ਜਾਣ ਮਿੱਤਰ ਅਕਾਲੀ ਨਾ ਭਾਜਪਾ ਦੇ,
ਭਾਜਪਾ ਵਾਸਤੇ ਜਾਪਣ ਇਹ ਬੁਰੇ ਮਿੱਤਰ।
ਅਗਲੀ ਚੋਣ ਤੱਕ ਰਹਿੰਦੜਾ ਵਕਤ ਵਾਹਵਾ,
ਓਦੋਂ ਤੀਕ ਕਈ ਆਉਣੇ ਹਨ ਮੋੜ ਮਿੱਤਰ।
ਨਿਭਦੀ ਯਾਰੀ ਨਹੀਂ ਯਾਰਾਂ ਦੇ ਵਾਂਗ ਲੱਗਦੀ,
ਤਿੜਕਦਾ ਸਾਫ ਹੈ ਜਾਪ ਰਿਹਾ ਜੋੜ ਮਿੱਤਰ।
-ਤੀਸ ਮਾਰ ਖਾਂ
17 ਅਕਤੂਬਰ, 2019
ਇਸ ਨੂੰ ਵੀ ਪੜ੍ਹੋ:
ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ