29 C
Delhi
Thursday, April 18, 2024
spot_img
spot_img

ਦੇਸ਼ ਦੇ ਹਾਕਮਾਂ ਵੱਲੋਂ ਅਣ ਐਲਾਨੀ ਐਮਰਜੈਂਸੀ ਲਗਾ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ: ਪ੍ਰੋ. ਜਗਮੋਹਨ ਸਿੰਘ

Rulers violating human rights with undeclared emergency: Prof Jagmohan Singh

ਦਲਜੀਤ ਕੌਰ
ਸੰਗਰੂਰ, 26 ਦਸੰਬਰ, 2022:
ਦੇਸ਼ ਦੇ ਹਾਕਮਾਂ ਵੱਲੋਂ ਅਣ ਐਲਾਨੀ ਐਮਰਜੈਂਸੀ ਲਗਾ ਕੇ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਘਾਣ ਦੇ ਵਿਰੋਧ ਵਿਚ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਇੱਥੇ ਸਥਾਨਕ ਪ੍ਰਜਾਪਤ ਧਰਮਸ਼ਾਲਾ ਵਿਖੇ ਇਕ ਕਨਵੈਨਸ਼ਨ ਕੀਤੀ ਗਈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲ੍ਹਾ ਇਕਾਈ ਸੰਗਰੂਰ ਵਲੋਂ ਕੀਤੀ ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਜਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ, ਸੂਬਾ ਆਗੂ ਨਾਮਦੇਵ ਸਿੰਘ ਭੁਟਾਲ, ਵਿਸ਼ਵ ਕਾਂਤ ਅਤੇ ਜਿਲ੍ਹਾ ਆਗੂ ਜਗਰੂਪ ਸਿੰਘ ਵੱਲੋਂ ਕੀਤੀ ਗਈ।

ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ, ਮੈਬਰਾਂ ਅਤੇ ਸਭਾ ਦੇ ਕਾਰਕੁੰਨਾਂ ਨੂੰ ਜੀ ਆਇਆਂ ਕਹਿੰਦਿਆਂ ਸਭਾ ਦੇ ਜਿਲਾ ਪ੍ਰਧਾਨ ਸਵਰਨਜੀਤ ਸਿੰਘ ਨੇ ਇਹਨਾਂ ਦਿਨਾਂ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜਾਂਦਿਆਂ ਵਲੋਂ ਸ਼ਹੀਦੀਆਂ ਦੇ ਕੇ ਜੁਲਮ ਵਿਰੁੱਧ ਲੜਨ ਦੀਆਂ ਲਾਸਾਨੀ ਕੁਰਬਾਨੀਆਂ ਦਾ ਸੁਨੇਹਾ ਅੱਜ ਵੀ ਰਾਹ ਦਰਸਾਵਾ ਹੈ।

ਉਹਨਾਂ ਜਨਮ-ਦਿਨ ਉਪਰ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ ਉਹਨਾਂ ਵਲੋਂ ਅੰਗਰੇਜ ਹਾਕਮਾਂ ਵਲੋਂ ਲੋਕਾਂ ਦੀ ਜਮਹੂਰੀ ਆਜ਼ਾਦੀ ਕੁਚਲਣ ਲਈ ਬਣਾਏ ਜਾ ਰਹੇ ਕਾਨੂੰਨ ਖਿਲਾਫ ਸੰਘਰਸ਼ ਕਰ ਰਹੇ ਲੋਕਾਂ ਉਪਰ ਜਬਰ ਖਿਲਾਫ ਲੜਨ ਅਤੇ ਕੁਰਬਾਨ ਹੋਣ ਦੇ ਦੱਸੇ ਰਾਹ ਉਪਰ ਚਲਣ ਦਾ ਸੱਦਾ ਦਿੱਤਾ।

ਉਹਨਾਂ ਕਿਹਾ ਹਾਕਮ ਭਾਵੇਂ ਮੁਗਲ ਹੋਣ ਜਾਂ ਪਹਾੜੀ ਰਾਜੇ, ਭਾਵੇਂ ਅੰਗਰੇਜ ਹੋਣ ਜਾਂ ਅੱਜ ਦੀ ਮੋਦੀ ਸ਼ਾਹ ਜੁੰਡਲੀ ਹੋਵੇ, ਇਹਨਾਂ ਦੀ ਖਸਲਤ ਦੇਸ਼ ਦੇ ਮਾਲ ਖਜਾਨਿਆਂ ਨੂੰ ਲੁਟਾਉਣ ਅਤੇ ਇਸ ਵਿਰੋਧ ਕਰਨ ਵਾਲੇ ਲੋਕਾਂ ਉਪਰ ਜਬਰ ਕਰਨ ਅਤੇ ਲੋਕਾਂ ਨੂੰ ਧਾਰਮਿਕ ਅਤੇ ਜਾਤ ਪਾਤੀ ਆਧਾਰ ਤੇ ਵੰਡ ਕੇ ਲੜਾਉਣ ਸੰਬੰਧੀ ਲਈ ਇਕੋ ਜਿਹੀ ਹੀ ਹੈ।

ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਯੂ. ਐਨ. ਓ. ਦੇ ਮਨੁੱਖੀ ਅਧਿਕਾਰ ਚਾਰਟਰ ਨਾਲ ਆਪਣੀ ਬਚਨਵੱਧਤਾ ਦੀਆਂ ਧਜੀਆਂ ਉੱਡਾ ਰਹੀ ਹੈ। ਦੇਸ਼ ਵਿੱਚ ਐਮਰਜੈਂਸੀ ਦੇ ਹਾਲਾਤ ਪੈਦਾ ਕਰਕੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦਾ ਫਾਸ਼ੀਵਾਦੀਕਰਨ ਕਰ ਦਿੱਤਾ ਹੈ। ਹਰ ਵਿਰੋਧੀ ਆਵਾਜ ਨੂੰ ਦੇਸ਼ ਧ੍ਰੋਹੀ, ਕੌਮੀ ਸੁਰੱਖਿਆ ਐਕਟ, ਯੂ ਏ ਪੀ ਏ, ਲਗਾ ਕੇ ਸਾਲਾਂ ਬੱਧੀ ਜੇਲਾਂ ਵਿਚ ਬੰਦ ਕੀਤਾ ਗਿਆ ਹੈ।

ਸਰਕਾਰ ਨੂੰ ਸਵਾਲ ਕਰਨ ਵਾਲੇ ਪੱਤਰਕਾਰਾਂ ਲੇਖਕਾਂ ਅਤੇ ਬੁਧੀਜੀਵੀਆਂ ਨੂੰ ਆਈ. ਟੀ. ਸੈਲ ਦੇ ਤਨਖਾਹਦਾਰ ਕਾਰਕੁੰਨਾਂ ਵਲੋਂ ਗਾਲ੍ਹਾਂ ਕੱਢਣ, ਧਮਕੀਆਂ ਦੇਣ, ਭੀੜਾਂ ਰਾਹੀਂ ਕਟਵਾਉਣ ਅਤੇ ਮਰਵਾਉਣ ਦਾ ਵਰਤਾਰਾ ਲਗਾਤਾਰ ਜਾਰੀ ਹੈ। ਲੋਕਾਂ ਦੇ ਅਸਲ ਮੁਦਿਆਂ ਵੱਲ ਸੇਧਤ ਹੋਣ ਦੀ ਥਾਂ ਲੋਕਾਂ ਨੂੰ ਧਰਮਾਂ ਜਾਤਾਂ ਇਲਾਕਿਆਂ ਵਿਚ ਵੰਡ ਕੇ ਉਨ੍ਹਾਂ ਨੂੰ ਭਰਾ ਮਾਰੂ ਜੰਗ ਵਿਚ ਉਲਝਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਜਮਾਤੀ ਲੜਾਈ ਵਿਚ ਪਾ ਕੇ ਹੀ ਇਸ ਵਰਤਾਰੇ ਨੂੰ ਰੋਕਿਆ ਜਾ ਸਕਦਾ ਹੈ।

ਸਭਾ ਦੇ ਸੂਬਾ ਆਗੂ ਨਾਮਦੇਵ ਸਿੰਘ ਭੁਟਾਲ ਨੇ ਕਿਹਾ ਕਿ ਤੀਸਤਾ ਸੀਤਲਵਾੜ ਅਤੇ ਹਿਮਾਂਸ਼ੂ ਕੁਮਾਰ ਖਿਲਾਫ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਫੈਸਲਿਆਂ ਨੇ ਦੇਸ਼ ਦੇ ਅਦਾਲਤੀ ਢਾਂਚੇ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਲਈ ਲੋਕਾਂ ਨੂੰ ਚੇਤਨ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ ਵਿਚ ਜੀਰਾ ਵਿਖੇ ਸ਼ਰਾਬ ਫੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਉਪਰ ਜਬਰ ਕਰਨ, ਲਤੀਫਪੁਰਾ (ਜਲੰਧਰ) ਵਿਖੇ ਬੀਤੀ 75 ਸਾਲਾਂ ਤੋਂ ਰਹਿ ਰਹੇ ਲੋਕਾਂ ਦਾ ਬੁਲਡੋਜ਼ਰ ਚਲਾ ਕੇ ਉਜਾੜਾ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਇਹਨਾਂ ਘਟਨਾਵਾਂ ਲਈ ਜੁੰਮੇਵਾਰ ਫੈਕਟਰੀ ਮਾਲਕਾਂ, ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਅਤੇ ਪੀੜਤਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ।

ਮੌਜੋ ਵਿਚ ਜਾਤ ਹੰਕਾਰ ਵਿਚ ਗ੍ਰਸਤ ਪਿੰਡ ਦੇ ਘੜੰਮ ਚੌਧਰੀਆਂ ਵਲੋਂ ਸਰਪੰਚ ਨੂੰ ਜਹਿਰ ਖਾਣ ਲਈ ਮਜਬੂਰ ਕਰਨ ਦੀ ਨਿਖੇਧੀ ਕਰਦਿਆਂ ਇਸ ਜੁੰਮੇਵਾਰ ਲੋਕਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਖਿਲਾਫ ਸ਼ਖਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਗਈ।

ਝੂਠੇ ਕੇਸਾਂ ਵਿੱਚ ਜੇਲਾਂ ਵਿਚ ਬੰਦ ਕੀਤੇ ਬੁਧੀਜੀਵੀਆਂ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਲੋਕਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਮੇਜਰ ਸਿੰਘ ਉਪਲੀ, ਕੁਲਵਿੰਦਰ ਬੰਟੀ, ਦਾਤਾ ਸਿੰਘ ਨਮੋਲ, ਰਾਜਿੰਦਰ ਰਾਜਨ, ਜਗਦੀਸ਼ ਪਾਪੜਾ ਵਲੋਂ ਲੋਕ ਪੱਖੀ ਸਭਿਆਚਾਰਕ ਗੀਤ ਪੇਸ਼ ਕੀਤੇ ਗਏ। ਮੰਚ ਸੰਚਾਲਨ ਸਭਾ ਦੇ ਆਗੂ ਜੁਝਾਰ ਸਿੰਘ ਲੌਂਗੋਵਾਲ ਵਲੋਂ ਕੀਤਾ ਗਿਆ।

ਕਨਵੈਨਸ਼ਨ ਵਿੱਚ ਤਰਕਸ਼ੀਲ ਸੁਸਾਇਟੀ ਦੇ ਆਗੂ ਮਾਸਟਰ ਪਰਮਵੇਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨਾਂ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ ਅਤੇ ਧਰਮ ਪਾਲ ਨਮੋਲ, ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਆਗੂ ਬਲਵੀਰ ਚੰਦ ਲੌਂਗੋਵਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਊਧਮ ਸਿੰਘ ਸੰਤੋਖਪੁਰਾ ਅਤੇ ਲਛਮਣ ਅਲੀਸ਼ੇਰ, ਊਧਮ ਸਿੰਘ ਵਿਚਾਰ ਮੰਚ ਦੇ ਆਗੂ ਰਾਕੇਸ਼ ਕੁਮਾਰ ਸੁਨਾਮ, ਪੀ ਐੱਸ ਯੂ ਦੇ ਆਗੂ ਸੁਖਦੀਪ ਹਥਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਕੁਲਦੀਪ ਜੋਸ਼ੀ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਕੁਨਰਾਂ, ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਅਮਨ ਵਸ਼ਿਸ਼ਟ, ਮਾਲਵਾ ਲਿਖਾਰੀ ਸਭਾ ਦੇ ਆਗੂ ਕਰਮ ਸਿੰਘ ਜ਼ਖ਼ਮੀਂ, ਤੋ ਇਲਾਵਾ ਵੱਡੀ ਗਿਣਤੀ ਵਿਚ ਮਜਦੂਰ ਕਿਸਾਨ ਵਿਦਿਆਰਥੀ ਅਤੇ ਇਨਸਾਫ਼ ਪਸੰਦ ਵਿਆਕਤੀ ਸ਼ਾਮਲ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION