ਰਵਨੀਤ ਬਿੱਟੂ ਨੇ ਦਾਖ਼ਾ ਹਲਕੇ ਦੇ ਵੋਟਰਾਂ ਨੂੰ ਕੈਪਟਨ ਸੰਦੀਪ ਸੰਧੂ ਦੇ ਹੱਕ ’ਚ ਕੀਤਾ ਲਾਮਬੰਦ

ਮੁੱਲਾਂਪੁਰ, 2 ਅਕਤੂਬਰ , 2019 –

ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅੱਜ ਚੋਣ ਪ੍ਰਚਾਰ ਦੌਰਾਨ ਪਿੰਡ ਬੜੈਚ ਅਤੇ ਕੈਲਪੁਰ ਵਿਖੇ ਪਹੁੰਚੇ ਜਿੱਥੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਪੂਰੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਂ ਇਕ ਸਧਾਰਨ ਪਰਿਵਾਰ ‘ਚੋਂ ਹਾਂ ਅਤੇ ਮੈਨੂੰ ਭਾਸ਼ਣ ਤਾਂ ਨਹੀਂ ਆਉਂਦਾ ਪਰ ਹਾਂ ਨੇਵੀ ਵਿਚ ਰਹਿ ਕੇ ਕੰਮ ਤਨੋ ਮਨੋ ਕੰਮ ਕਰਨਾ ਸਿੱਖਿਆ ਜਰੂਰ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਟਿਕਟ ਮਿਲਣ ਦਾ ਐਲਾਨ ਹੋਇਆ ਤਾਂ ਉਹ ਸੋਚ ਰਹੇ ਸਨ ਕਿ ਦਾਖਾ ਹਲਕਾ ਵਿਚ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ ਅਤੇ ਕਿਸ ਤਰ੍ਹਾਂ ਪ੍ਰਚਾਰ ਹੋਵੇਗਾ। ਪਰ ਜਦੋਂ ਹਲਕਾ ਦਾਖਾ ਵਿਚ ਆਏ ਤਾਂ ਹਲਕੇ ਦੇ ਲੋਕਾਂ ਵੱਲੋਂ ਮੈਨੂੰ ਅਥਾਹ ਪਿਆਰ ਸਤਿਕਾਰ ਮਿਲਿਆ। ਸੰਧੂ ਨੇ ਕਿਹਾ ਕਿ ਹਲਕੇ ਦਾਖੇ ਦੇ ਲੋਕ ਉਨ੍ਹਾਂ ਨੂੰ ਇਕ ਮੌਕਾ ਦੇ ਕੇ ਦੇਖਣ ।

ਹਲਕੇ ਦੇ ਵਿਕਾਸ ਸਬੰਧੀ ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ 72 ਕਿਲੋਮੀਟਰ ‘ਚ ਫੈਲੇ ਇਸ ਵਿਸ਼ਾਲ ਹਲਕੇ ‘ਚ ਕੋਈ ਬੱਸ ਅੱਡਾ ਨਹੀਂ, ਸਬ ਡਵਿਜ਼ਨ, ਫਾਇਰ ਬ੍ਰਿਗੇਡ, ਡਿਸਪੈਂਸਰੀ, ਸ਼ਹਿਰਾਂ ‘ਚ ਸੀਵਰੇਜ ਪਾਣੀ ਤੋਂ ਇਲਾਵਾ ਮੁੱਢਲੀਆਂ ਸਹੂਲਤਾਂ ਤੋਂ ਹਲਕੇ ਦੇ ਲੋਕ ਵਾਂਝੇ ਹਨ। ਹੈਰਾਨੀ ਹੁੰਦੀ ਹੈ ਕਿ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਲਕਾ ਦਾਖੇ ‘ਚ ਵਿਰੋਧੀ ਕਿਹੜੇ ਵਿਕਾਸ ਦੀਆਂ ਟੋਹਰਾਂ ਮਾਰ ਰਹੇ ਹਨ।

ਉਨ੍ਹਾਂ ਕਿਹਾ ਕਿ ਲੋਕ ਸਭਾ ਮੈਂਬਰ ਪਾਰਲੀਮੈਂਟ ਅਤੇ ਮੰਤਰੀਆਂ ਤੋਂ ਇਲਾਵਾ ਉਹ ਮੁੱਖ ਮੰਤਰੀ ਤੋਂ ਹਲਕੇ ਦੇ ਵਿਕਾਸ ਲਈ ਫੰਡ ਲੈ ਕੇ ਆਉਣਗੇ। ਉਨ੍ਹਾਂ ਅਪੀਲ ਕੀਤੀ ਕਿ ਇਸ ਲਈ ਆਪਣੇ ਹਲਕੇ ਦੇ ਵਿਕਾਸ ਲਈ 21 ਅਕਤੂਬਰ ਨੂੰ ਹੱਥ ਪੰਜੇ ਵਾਲਾ ਬਟਨ ਦਬਾਅ ਕੇ ਵਿਕਾਸ ਦੇ ਨਾਮ ‘ਤੇ ਵੋਟ ਪਾਓ।

ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੇਜਰ ਸਿੰਘ ਭੈਣੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਮੁੱਲਾਂਪੁਰ, ਤੇਲੂਰਾਮ ਬਾਂਸਲ, ਜੁੱਗੀ ਬਰਾੜ, ਮਲਕੀਤ ਸਿੰਘ ਬਿਰਮੀ, ਮੇਜਰ ਸਿੰਘ ਦੇਤਵਾਲ, ਮਨਜੀਤ ਸਿੰਘ ਹੰਬੜਾ ਵੀ ਮੌਜੂਦ ਸਨ।

ਇਸ ਦੌਰਾਨ ਉਥੇ ਹਾਜਰ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਉੱਥੇ ਵਿਸ਼ੇਸ਼ ਤੌਰ ਤੇ ਮੌਜੂਦ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ 2017 ‘ਚ ਫੂਲਕਾ ਵੱਲੋਂ ਹਲਕੇ ਦੇ ਲੋਕਾਂ ਨੂੰ ਮੁੱਖ ਮੰਤਰੀ ਬਣਨ ਦੇ ਸੁਪਨੇ ਦਿਖਾਏ ਗਏ ਪਰ ਹਾਲਾਤ ਇਹ ਹੋਏ ਕਿ ਉਹ ਵਿਧਾਇਕੀ ਵੀ ਛੱਡ ਤੁਰ ਗਏ। ਪਰ ਹੁਣ ਸਰਕਾਰ ਕਾਂਗਰਸ ਦੀ ਤੁਹਾਡੀ ਆਪਣੀ ਸਰਕਾਰ ਹੈ।

ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਾਜ ਦੇਖਣ ਵਾਲੇ ਕੈਪਟਨ ਸੰਦੀਪ ਸੰਧੂ ਤੁਹਾਡੇ ਹਲਕੇ ਦੇ ਉਮੀਦਵਾਰ ਹਨ ਅਤੇ ਕੈਪਟਨ ਸੰਧੂ ਦੀ ਜਿੱਤ ਦਾ ਮਤਲਬ ਸਿੱਧੇ ਰੂਪ ‘ਚ ਤੁਹਾਡੇ ਹਲਕੇ ਨੂੰ ਮੁੱਖ ਮੰਤਰੀ ਮਿਲ ਜਾਵੇਗਾ, ਕਿਉਂਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਲਕਾ ਦਾਖਾ ਦਾ ਵੀ ਪਟਿਆਲਾ ਦੀ ਤਰਜ ‘ਤੇ ਵਿਕਾਸ ਹੋਵੇਗਾ।

ਇਸ ਲਈ ਆਪਣੇ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਕੈਪਟਨ ਸੰਦੀਪ ਸੰਧੂ ਦੇ ਹੱਥ ਮਜਬੂਤ ਕਰੋ।

ਇਸ ਮੌਕੇ ਸਰਪੰਚ ਹਰਮਨਦੀਪ ਸਿੰਘ, ਸਰਪੰਚ ਸੁਰਿੰਦਰ ਸਿੰਘ, ਰਮਨੀਤ ਗਿੱਲ, ਕਰਨੈਲ ਸਿੰਘ ਗਿੱਲ, ਰੇਸਮ ਸਿੰਘ ਸੱਗੂ, ਕਰਨੈਲ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਮਨਜੀਤ ਸਿੰਘ ਪੰਚ, ਸੰਤੋਖ ਸਿੰਘ ਸਾਬਕਾ ਸਰਪੰਚ, ਰਾਜਪਾਲ ਸਿੰਘ, ਬੀਬੀ ਹਰਪ੍ਰੀਤ ਕੌਰ, ਬੀਬੀ ਕੁਲਜੀਤ ਕੌਰ, ਤੇਜਿੰਦਰ ਸਿੰਘ, ਬਲਜੀਤ ਸਿੰਘ ਸਾਰੇ ਪੰਚ, ਜਸਪਾਲ ਸਿੰਘ ਲਾਲੀ, ਕੁਲਦੀਪ ਸਿੰਘ, ਮੋਹਣ ਸਿੰਘ, ਨੰਬਰਦਾਰ ਜਗਜੀਤ ਸਿੰਘ, ਜਤਿੰਦਰਪਾਲ ਸਿੰਘ ਕਾਲਾ, ਮੇਜਰ ਸਿੰਘ, ਗੁਰਜੀਤ ਸਿੰਘ, ਕੇਵਲ ਸਿੰਘ ਆਦਿ ਹਾਜਰ ਸਨ।

Share News / Article

Yes Punjab - TOP STORIES