ਗੁਰੂ ਰਵਿਦਾਸ ਮੰਦਰ ਮਾਮਲਾ – ਗਿਰਫ਼ਤਾਰ ਧਰਨਾਕਾਰੀਆਂ ਵਿਚੋਂ 21 ਦੀ ਜ਼ਮਾਨਤ ਮਨਜ਼ੂਰ, ਮੰਦਰ ਬਨਣ ਤਕ ਸੰਘਰਸ਼ ਜਾਰੀ ਰਹੇਗਾ: ਸੰਤ ਸਮਾਜ

ਯੈੱਸ ਪੰਜਾਬ
ਜਲੰਧਰ, 10 ਅਕਤੂਬਰ, 2019 –
ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਸੰਤ ਸਮਾਜ ਦੇ ਸਾਂਝੇ ਯਤਨਾਂ ਸਦਕਾ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਮੰਦਿਰ ਤੁਗਲਕਾਬਾਦ ਦੇ ਢਾਹੇ ਜਾਣ ਉਪਰੰਤ 21 ਅਗਸਤ ਦੇ ਧਰਨੇ ਦੌਰਾਨ ਗ੍ਰਿਫਤਾਰ ਕੀਤੇ ਗਏ ਧਰਨਾਕਾਰੀਆਂ ਵਿਚੋਂ 21 ਵਿਅਕਤੀਆਂ ਦੀ ਜਮਾਨਤ ਮਨਜ਼ੂਰ ਹੋ ਗਈ ਹੈ। ਬਾਕੀ ਵਿਅਕਤੀਆਂ ਦੀ ਜ਼ਮਾਨਤ ਵੀ ਬਹੁਤ ਜਲਦੀ ਹੋ ਜਾਵੇਗੀ। ਸਾਡੇ ਯਤਨ ਲਗਾਤਾਰ ਜਾਰੀ ਹਨ। ਇਸ ਸਬੰਧੀ ਸਾਡਾ ਇੱਕ ਵਫ਼ਦ ਪਿਛਲੇ ਦਿਨੀਂ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲਿਆ ਸੀ ਜਿਨ੍ਹਾਂ ਨੇ ਗ੍ਰਿਫਤਾਰ ਵਿਅਕਤੀ ਜਲਦੀ ਰਿਹਾਅ ਕਰਵਾਉਣ ਅਤੇ ਮੰਦਿਰ ਵਾਸਤੇ ਉਸੇ ਜਗ੍ਹਾ ਮੰਦਿਰ ਬਨਾਉਣ ਦਾ ਵੀ ਭਰੋਸਾ ਦਿੱਤਾ ਸੀ।

ਇਹ ਗੱਲ ਅੱਜ ਇੱਥੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸੰਤ ਨਿਰਮਲ ਦਾਸ ਜੌੜਾ ਪ੍ਰਧਾਨ, ਸੰਤ ਸਰਵਣ ਦਾਸ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ, ਸੰਤ ਸਰਵਣ ਦਾਸ ਪ੍ਰਧਾਨ ਆਦਿ ਧਰਮ ਸਾਧੂ ਸਮਾਜ, ਸੰਤ ਜਗਵਿੰਦਰ ਲਾਂਬਾ ਇੰਚਰਾਜ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ, ਪ੍ਰਧਾਨ ਸੰਤ ਸੁਰਿੰਦਰ ਦਾਸ, ਮਹੰਤ ਪ੍ਰਸ਼ੋਤਮ ਲਾਲ ਸੰਚਾਲਕ ਦੇਹਰਾ ਚੱਕ ਹਕੀਮ ਫਗਵਾੜਾ, ਸੰਤ ਜਗੀਰ ਸਿੰਘ ਚੇਅਰਮੈਨ ਸਰਬੱਤ ਭਲਾ ਆਸ਼ਰਮ ਮਕਸੂਦਾਂ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਨੇ ਇਹ ਦਾਅਵਾ ਕੀਤਾ।

ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਮੰਦਰ ਬਾਰੇ ਵਿਢੇ ਗਏ ਸੰਘਰਸ਼ ਨੂੰ ਫਿਲਹਾਲ ਅੱਗੇ ਪਾਇਆ ਗਿਆ ਹੈ। ਪ੍ਰੰਤੂ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਅਗਰ ਮੰਦਿਰ ਵਾਸਤੇ ਜਗ੍ਹਾ ਨਾਂ ਛੱਡੀ ਗਈ ਅਤੇ ਗ੍ਰਿਫਤਾਰ ਵਿਅਕਤੀ ਬਿਨਾਂ ਸ਼ਰਤਾ ਰਿਹਾਅ ਨਾ ਕੀਤੇ ਤਾਂ, ਸੰਘਰਸ਼ ਕਰ ਰਹੀਆਂ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸਲਾਹ ਨਾਲ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਮੰਦਿਰ ਉਸੇ ਥਾਂ ‘ਤੇ ਬਣਨ ਤੱਕ ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਰਾਮ ਰਤਨ, ਸੰਤ ਲਾਲ ਦਾਸ ਪਿਆਲਾਂ ਵਾਲੇ, ਸੰਤ ਓਮ ਪ੍ਰਕਾਸ਼, ਸੰਤ ਰਮੇਸ਼ ਸ਼ੇਰਪੁਰ ਢੱਕੋਂ, ਸੰਤ ਧਰਮ ਪਾਲ ਹੁਸ਼ਿਆਰਪੁਰ, ਸੰਤ ਜਰਨੈਲ ਸਿੰਘ ਲਲਤੋਂ, ਸੰਤ ਨਿਰੰਜਨ ਦਾਸ, ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਹਰਬੰਸ ਲਾਲ, ਸੰਤ ਪ੍ਰਮੇਸ਼ਰੀ ਦਾਸ ਸੰਤ ਦਿਆਲ ਚੰਦ ਬੰਗਾ, ਸੰਤ ਕੁਲਦੀਪ ਕੌਰ ਮਹਿਨਾ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ, ਪ੍ਰਚਾਰਕ ਅਮਰਜੀਤ, ਪ੍ਰਚਾਰਕ ਚਰਨਜੀਤ, ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਸ੍ਰੀ ਪ੍ਰੇਮ ਪਾਲ ਸਿੰਘ ਮਸਕਟ ਵਾਲੇ, ਸ੍ਰੀ ਗੁਰਦਿਆਲ ਭੱਟੀ ਜ਼ਿਲ੍ਹਾ ਪ੍ਰਧਾਨ, ਸ੍ਰੀ ਬੀਰ ਚੰਦ ਸੁਰੀਲਾ ਜਨ. ਸਕੱਤਰ ਜਲੰਧਰ ਯੁਨਿਟ, ਸ੍ਰੀ ਕਮਲ ਜਨਾਗਲ ਪ੍ਰਧਾਨ ਸੇਵਾ ਦਲ, ਸ੍ਰੀ ਬਲਵੀਰ ਮਹੇ ਪ੍ਰਧਾਨ ਲੁਧਿਆਣਾ ਯੁਨਿਟ, ਭਾਈ ਸੁਖਚੈਨ ਸਿੰਘ ਲਹਿਰਾ, ਸ੍ਰੀ ਰਾਮ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Yes Punjab - Top Stories