25.1 C
Delhi
Friday, March 29, 2024
spot_img
spot_img

ਰਾਣਾ ਸੋਢੀ ਤੇ ਰਾਜਾ ਵੜਿੰਗ ਨੂੰ ਕੈਪਟਨ ਦੀ ਗੱਡੀ ਨਾ ਚੜ੍ਹਣ ਦਿੱਤਾ – ਵਾਇਰਲ ਵੀਡੀਉ ਨੇ ਦੋ ਮੰਤਰੀ ਹੌਲੇ ਕੀਤੇ

ਯੈੱਸ ਪੰਜਾਬ
ਮੁਕਤਸਰ, 16 ਅਕਤੂਬਰ, 2019:
ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਖ਼ੂਬੀ ਰਾਮ ਵੱਲੋਂ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਨੂੰ ਮੁੱਖ ਮੰਤਰੀ ਦੀ ਕਾਰ ਵਿਚ ਸਵਾਰ ਨਾ ਹੋਣ ਦੇਣ ਦਾ ਵੀਡੀਉ ਅੱਜ ਵਾਇਰਲ ਹੋ ਗਿਆ ਜਿਸ ਨਾਲ ਦੋਹਾਂ ਆਗੂਆਂ ਲਈ ਸਥਿਤੀ ਕਸੂਤੀ ਬਣ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀਆਂ ਵਿਚ ਗਿਣੇ ਜਾਂਦੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕੁਲ ਹਿੰਦ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਹੁਣੇ ਹੁਣੇ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਬਣਾਏ ਗਏ ਮੁੱਖ ਮੰਤਰੀ ਦੇ ਸਰਨਾਂਵੀਂਏਂ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਅੱਜ ਦਾ ਦਿਨ ਨਮੋਸ਼ੀ ਵਾਲਾ ਰਿਹਾ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਲਕੇ ਵਿਚ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਜਲਾਲਾਬਾਦ ਵਿਖ਼ੇ ਰੋਡ ਸ਼ੋਅ ਲਈ ਪਹੁੰਚਣਾ ਸੀ। ਇਸ ਦੌਰਾਨ ਉਹ ਸਰਕਾਰੀ ਸਕੂਲ ਮੋਹਲਾਂ ਵਿਖ਼ੇ ਪੁੱਜੇ ਜਿੱਥੋਂ ਉਨ੍ਹਾਂ ਦੀ ਕਾਨਵਾਈ ਰੋਡ ਸ਼ੋਅ ਵਾਸਤੇ ਨਿਰਧਾਰਿਤ ਬੱਸ ਵੱਲ ਨੂੂੰ ਰਵਾਨਾ ਹੋਣੀ ਸੀ।

ਵਾਇਰਲ ਵੀਡੀਉ ਵਿਚ ਨਜ਼ਰ ਆਉਂਦਾ ਹੈ ਕਿ ਸਕੂਲ ਦੇ ਸਾਹਮਣੇ ਹੀ ਸ੍ਰੀ ਰਾਣਾ ਸੋਢੀ ਅਤੇ ਸ੍ਰੀ ਰਾਜਾ ਵੜਿੰਗ ਮੁੱਖ ਮੰਤਰੀ ਦੀ ਕਾਰ ਵਿਚ ਸਵਾਰ ਹੋਣ ਦੀ ਕੋਸ਼ਿਸ਼ ਕਰਦੇ ਹਨ ਪਰ ਸੁਰੱਖ਼ਿਆ ਸਲਾਹਕਾਰ ਸ੍ਰੀ ਖ਼ੂਬੀ ਰਾਮ ਵੱਲੋਂ ਉਨ੍ਹਾਂ ਨੂੰ ਰੋਕ ਲਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀ ਗੱਡੀ ਵਿਚ ਆਉ।

Amrinder Singh Raja Warringਸ੍ਰੀ ਰਾਣਾ ਸੋਢੀ ਅਤੇ ਸ੍ਰੀ ਰਾਜਾ ਵੜਿੰਗ ਇਸ ਦੌਰਾਨ ਸ੍ਰੀ ਖੂਬੀ ਰਾਮ ਨਾਲ ਤਕਰਾਰ ਕਰਦੇ ਨਜ਼ਰ ਆਉਂਦੇ ਹਨ ਪਰ ਸ੍ਰੀ ਖ਼ੂਬੀ ਰਾਮ ਆਪਣੀ ਗੱਲ ’ਤੇ ਰਹਿੰਦੇ ਹੋਏ ਉਨ੍ਹਾਂ ਨੂੰ ਜ਼ਿਦ ਨਾ ਕਰਨ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਨੂੰ ਆਪਣੀ ਗੱਡੀ ਵਿਚ ਮਗਰ ਆਉਣ ਦੀ ਸਲਾਹ ਦਿੰਦੇ ਹਨ। ਇਸ ’ਤੇ ਸ੍ਰੀ ਰਾਜਾ ਵੜਿੰਗ ਕਹਿੰਦੇ ਹਨ ਕਿ ‘ਆ ਤੋ ਜਾਏਂਗੇ ਮਗਰ ਦਿਸ ਇਸ ਵੈਰੀ ਬੈਡ ਖ਼ੂਬੀ ਰਾਮ ਜੀ’ ਅਤੇ ਸ੍ਰੀ ਰਾਣਾ ਸੋਢੀ ਸ੍ਰੀ ਖੂਬੀ ਰਾਮ ਨੂੰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਫ਼ਿਰ ਮੇਰੀ ਗਾੜੀ ਤੋ ਕਾਨਵਾਈ ਮੇਂ ਲਗਵਾਉ।

ਇਹ ਵੀਡੀਉ ਸੋਸ਼ਲ ਮੀਡੀਆ ’ਤੇ ਪੈਂਦਿਆਂ ਹੀ ਵਾਇਰਲ ਹੋ ਗਿਆ ਅਤੇ ਜਿੱਥੇ ਵਿਰੋਧੀ ਧਿਰਾਂ ਨੇ ਇਸ ’ਤੇ ਚੁਟਕੀਆਂ ਤੇ ਚਟਕਾਰੇ ਲੈਣ ਸ਼ੁਰੂ ਕਰ ਦਿੱਤੇ ਉੱਥੇ ਕਾਂਗਰਸ ਪਾਰਟੀ ਲਈ ਵੀ ਇਹ ਨਮੋਸ਼ੀ ਦਾ ਸਬੱਬ ਹੋ ਨਿੱਬੜਿਆ।

ਇਕ ਕਾਂਗਰਸ ਆਗੂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕਈ ਕੁਝ ਰੋਜ਼ ਹੀ ਹੁੰਦਾ ਰਹਿੰਦਾ ਹੈ ਪਰ ਰਾਣਾ ਸੋਢੀ ਦੇ ਸੀਨੀਅਰ ਮੰਤਰੀ ਹੋਣ ਅਤੇ ਸ੍ਰੀ ਰਾਜਾ ਵੜਿੰਗ ਦੇ ਵੀ ਕੈਬਨਿਟ ਮੰਤਰੀ ਦਾ ਦਰਜਾ ਪ੍ਰਾਪਤ ਹੋਣ ਕਾਰਨ ਅਤੇ ਮਾਮਲੇ ਦਾ ਵੀਡੀਉ ਵਾਇਰਲ ਹੋ ਜਾਣ ਕਾਰਨ ਮੰਤਰੀਆਂ ਲਈ ਸਥਿਤੀ ਅਣਸੁਖ਼ਾਵੀਂ ਬਣ ਗਈ ਹੈ।

ਇਸ ਨੂੰ ਵੀ ਪੜ੍ਹੋ:  

ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ

Wolverhampton UK Hotel

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION