Saturday, January 4, 2025
spot_img
spot_img
spot_img
spot_img

ਸੁੱਕੀ ਠੰਢ ਨੇ ਕਰਿਆ ਜਦ ਤੰਗ ਬਾਹਲਾ,  ਕਣੀਆਂ ਪਈਆਂ ਤਾਂ ਸੌਖ ਹੈ ਹੋਈ ਬੇਲੀ

ਅੱਜ-ਨਾਮਾ
ਸੁੱਕੀ ਠੰਢ ਨੇ ਕਰਿਆ ਜਦ ਤੰਗ ਬਾਹਲਾ,
ਕਣੀਆਂ ਪਈਆਂ ਤਾਂ ਸੌਖ ਹੈ ਹੋਈ ਬੇਲੀ।
ਲੱਗਾ ਦਿੱਸਣ ਆਕਾਸ਼ ਫਿਰ ਸਾਫ-ਸਿੱਧਾ,
ਵਿਚਾਲੇ ਲੱਥੀ ਪਰਦੂਸ਼ਣ ਦੀ ਲੋਈ ਬੇਲੀ।
ਸਰਦੀ ਰੁੱਤ ਦੀ ਆਪਣੀ ਲਹਿਰ ਰਹਿੰਦੀ,
ਆਉਣੀ ਔਖ ਬੱਸਕਦੇ ਤਾਂ ਕੋਈ ਬੇਲੀ।
ਕਿਧਰੇ ਧੁੰਦ ਆ ਕਿਤੇ ਫਿਰ ਪਊ ਕੱਕਰ,
ਦੁਖੀਆ ਜਾਊ ਗਰੀਬ ਪਿਆ ਰੋਈ ਬੇਲੀ।
ਰੁੱਤਾਂ-ਮੌਸਮ ਇਹ ਮੁੱਢਾਂ ਤੋਂ ਬਦਲਦੇ ਈ,
ਰਹਿੰਦਾ ਇੱਕੋ ਜਿਹਾ ਸਦਾ ਨਾ ਰੰਗ ਬੇਲੀ।
ਸਾਹਮਣਾ ਕਰਨਾ ਹਾਲਾਤ ਦਾ ਸਦਾ ਪੈਂਦਾ,
ਇਹ ਵੀ ਜਿਊਣ ਦੀ ਬੰਦੇ ਦੀ ਜੰਗ ਬੇਲੀ।
-ਤੀਸ ਮਾਰ ਖਾਂ
Dec 29, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ