Thursday, December 26, 2024
spot_img
spot_img
spot_img

ਲਾਇਆ ਜ਼ੋਰ ਸੁਖਬੀਰ ਨੇ ਬਹੁਤ ਬੇਸ਼ੱਕ, ਵਧ ਗਿਆ ਪਾਰਟੀ ਦਾ ਪਾਟਕ ਹੋਰ ਬੇਲੀ

ਅੱਜ-ਨਾਮਾ

ਲਾਇਆ ਜ਼ੋਰ ਸੁਖਬੀਰ ਨੇ ਬਹੁਤ ਬੇਸ਼ੱਕ,
ਵਧ ਗਿਆ ਪਾਰਟੀ ਦਾ ਪਾਟਕ ਹੋਰ ਬੇਲੀ।

ਕਰਦਾ ਅਰਜ਼ ਸੁਖਬੀਰ ਨਹੀਂ ਕਦੀ ਕੋਈ,
ਸਾਰਾ ਈ ਦਬਕਿਆਂ ਦਾ ਲਾਵੇ ਜ਼ੋਰ ਬੇਲੀ।

ਰਿੱਝਦੀ ਅੰਦਰ ਦੀ ਕੜ੍ਹੀ ਜਾਂ ਬਾਹਰ ਆਈ,
ਬਦਲ ਗਈ ਬਹੁਤ ਹਾਲਾਤ ਦੀ ਤੋਰ ਬੇਲੀ।

ਸਮਝੌਤੇ ਵਾਲੇ ਨਹੀਂ ਕੋਈ ਸੰਕੇਤ ਦਿੱਸਣ,
ਖਿਸਕਦੀ ਹੱਥਾਂ ਤੋਂ ਦਿੱਸੇ ਪਈ ਡੋਰ ਬੇਲੀ।

ਸੋਸ਼ਲ ਮੀਡੀਆ`ਤੇ ਨਾਲੋ-ਨਾਲ ਸਭ ਕੁਝ,
ਸਾਹਮਣੇ ਸਾਰਿਆਂ ਦੇ ਸਾਰਾ ਆਈ ਜਾਂਦਾ।

ਟੁੱਟ ਗਈ ਪਾਰਟੀ ਤਾਂ ਮਗਰੋਂ ਬਣੂਗਾ ਕੀ,
ਅੰਦਾਜ਼ਾ ਇਹਦਾ ਪੰਜਾਬ ਆ ਲਾਈ ਜਾਂਦਾ।

-ਤੀਸ ਮਾਰ ਖਾਂ
26 ਜੂਨ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ