Sunday, December 29, 2024
spot_img
spot_img
spot_img

ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਹਾਂ ਤੇ ਮੁਕਾਬਲੇ ਵਿਚੋਂ ਨਹੀਂ ਹਟਾਂਗਾ- ਜੋ ਬਾਈਡਨ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 7, 2024:

ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਚੋਣ ਮੁਹਿੰਮ ਸਟਾਫ ਨੂੰ ਮੁੜ ਯਕੀਨ ਦਵਾਇਆ ਹੈ ਕਿ ਉਹ 2024 ਦੀਆਂ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਹੋਣਗੇ ਤੇ ਆਪਣੇ ਵਿਰੋਧੀ ਉਮੀਦਵਾਰ ਨੂੰ 2020 ਵਾਂਗ ਹਰਾਉਣਗੇ।

ਉਨਾਂ ਨੇ ਇਕ ਕਾਨਫਰੰਸ ਕਾਲ ਰਾਹੀਂ ਆਪਣੀ ਟੀਮ ਨੂੰ ਸਪੱਸ਼ਟ ਕੀਤਾ ਕਿ ਉਹ ਮੁਕਾਬਲੇ ਵਿਚੋਂ ਹਟ  ਨਹੀਂ ਰਹੇ ਤੇ ਸਮੁੱਚੀ ਟੀਮ ਇਕਜੁੱਟ ਹੋ ਕੇ ਚੋਣ ਲੜੇ।

ਰਾਸ਼ਟਰਪਤੀ ਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੋਨਾਂ ਨੇ ਇਕੱਠਿਆਂ ਪਿਛਲੇ ਹਫਤੇ ਡੋਨਲਡ ਟਰੰਪ ਨਾਲ ਬਹਿਸ ਤੋਂ ਬਾਅਦ 81 ਸਾਲਾ ਬਾਈਡਨ ਉਪਰ ਬਣੇ ਦਬਾਅ ਨੂੰ ਖਤਮ ਕਰਨ ਲਈ ‘ਆਲ-ਸਟਾਫ ਕੰਪੇਨ ਕਾਲ’ ਰਾਹੀਂੇ ਆਪਣੀ ਟੀਮ ਤੇ ਪਾਰਟੀ ਸਮਰਥਕਾਂ ਵਿਚ ਉਤਸ਼ਾਹ ਭਰਨ ਦੀ ਕੋਸ਼ਿਸ਼ ਕੀਤੀ।

ਬਾਈਡਨ ਨੇ ਕਿਹਾ ” ਪਿਛਲੇ ਕੁਝ ਦਿਨ ਮੁਸ਼ਕਿਲ ਭਰੇ ਰਹੇ ਹਨ। ਮੈਨੂੰ ਯਕੀਨ ਹੈ ਕਿ ਤੁਹਾਨੂੰ ਕੁਝ ਫੋਨ ਆਏ ਹੋਣਗੇ ਤੇ ਮੈਨੂੰ ਇਹ ਵੀ ਯਕੀਨ ਹੈ ਕਿ ਤੁਹਾਡੇ ਵਿਚੋਂ ਬਹੁਤ ਸਾਰਿਆਂ ਨੇ ਸਵਾਲ ਖੜੇ ਕੀਤੇ ਹੋਣਗੇ।

ਮੈ ਸੰਭਾਵੀ ਹੱਦ ਤੱਕ ਸਿੱਧੇ ਤੌਰ ‘ਤੇ ਸਪੱਸ਼ਟ ਕਰ ਰਿਹਾ ਹਾਂ ਕਿ ਮੈ ਚੋਣ ਲੜ ਰਿਹਾ ਹਾਂ।” ਉਨਾਂ ਕਿਹਾ ” ਮੈ ਡੈਮੋਕਰੈਟਿਕ ਪਾਰਟੀ ਦਾ ਨਾਮਜ਼ਦ ਉਮੀਦਵਾਰ ਹਾਂ। ਕੋਈ ਵੀ ਮੈਨੂੰ ਹਟਣ ਲਈ ਨਹੀਂ ਕਹਿ ਰਿਹਾ ਤੇ ਮੈ ਹਟ ਨਹੀਂ ਰਿਹਾ।

ਮੈ ਅੰਤ ਤੱਕ ਮੁਕਾਬਲਾ ਲੜਾਂਗਾ ਤੇ ਅਸੀਂ ਇਹ ਚੋਣ ਜਿੱਤਣ ਜਾ ਰਹੇ ਹਾਂ ਕਿਉਂਕ ਜਦੋਂ ਵੀ ਡੈਮੋਕਰੈਟਿਕ ਇਕਜੁੱਟ ਹੋਏ ਹਨ ਤਾਂ ਅਸੀਂ ਹਮੇਸ਼ਾਂ ਜਿੱਤੇ ਹਾਂ।

” ਸਮਝਿਆ ਜਾਂਦਾ ਹੈ ਕਿ ਰਿਪਬਲੀਕਨ ਨਾਮਜ਼ਦ ਉਮੀਦਵਾਰ ਡੋਨਲਡ ਟਰੰਪ ਨਾਲ ਬਹਿਸ ਦੌਰਾਨ ਬਾਈਡਨ ਨੂੰ ਆਪਣੀ ਗੱਲ ਪੂਰੀ ਕਰਨ ਵਿੱਚ ਮੁਸ਼ਕਿਲ ਆਈ ਤੇ ਉਨਾਂ ਨੇ ਕੁਝ ਮੁੱਦਿਆਂ ‘ਤੇ ਰਲਗਡ ਵਿਚਾਰੇ ਪੇਸ਼ ਕੀਤੇ।

ਜਿਸ ਉਪਰੰਤ ਵਧਦੀ ਉਮਰ ਦੇ ਮੱਦੇਨਜਰ ਬਾਈਡਨ ਦੇ ਮੁਕਾਬਲੇ ਵਿਚੋਂ ਹਟ ਜਾਣ ਦਾ ਮੁੱਦਾ ਉਠਿਆ ਹੈ। ਫਿਲਹਾਲ ਬਾਈਡਨ ਚੁਸਤ ਤੇ ਤੰਦਰੁਸਤ ਨਜਰ ਆ ਰਹੇ ਹਨ ਤੇ ਉਹ ਇਸ ਤੋਂ ਪਹਿਲਾਂ ਵੀ ਸਾਫ ਕਰ ਚੁੱਕੇ ਹਨ ਕਿ ਉਹ ਪੂਰੀ ਤਾਕਤ ਨਾਲ ਮੁਕਾਬਲਾ ਲੜਣਗੇ।

ਕਾਨਫਰੰਸ ਕਾਲ ਰਾਹੀਂ ਉਨਾਂ ਨੇ ਆਪਣੀ ਗੱਲ ਇਨਾਂ ਸ਼ਬਦਾਂ ਨਾਲ ਖਤਮ ਕੀਤੀ ” ਆਓ ਚੋਣ ਜਿਤੀਏ”।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ