ਅੱਜ-ਨਾਮਾ
ਚੋਣ ਪੰਚਾਇਤ ਦੀ ਸਿਰੇ ਗਈ ਲੱਗ ਭਾਵੇਂ,
ਹਲਚਲ ਅਜੇ ਵੀ ਕਹਿੰਦੇ ਆ ਹੋਈ ਜਾਂਦੀ।
ਜਿਹੜੀ ਪਾਰਟੀ ਦਾ ਗਿਆ ਈ ਹਾਰ ਆਗੂ,
ਫੈਮਿਲੀ ਉਹਦੀ ਤਾਂ ਸੁਣੀ ਹੈ ਰੋਈ ਜਾਂਦੀ।
ਜਿੱਤਣ ਵਾਲੇ ਦੇ ਉੱਪਰ ਹਨ ਦੋਸ਼ ਲੱਗਦੇ,
ਮੀਡੀਏ ਤੀਕਰ ਵੀ ਹੋਈ ਬਦਖੋਈ ਜਾਂਦੀ।
ਜਿਹੜੇ ਦਾਅ ਕਈ ਵਰਤ ਸੀ ਜਿੱਤ ਜਿੱਤੀ,
ਅੰਦਰਲੀ ਉਹਦੀ ਵੀ ਗੱਲ ਲੁਕੋਈ ਜਾਂਦੀ।
ਚੱਲਦਾ ਦੌਰ ਸ਼ਿਕਾਇਤਾਂ ਦਾ ਨਵਾਂ ਕਹਿੰਦੇ,
ਲੱਗੇ ਕੁਝ ਗੇੜੇ ਵਕੀਲਾਂ ਦੇ ਲਾਉਣ ਬੇਲੀ।
ਚੱਲਣੇ ਕੇਸ, ਵਿਕਾਸ ਨਹੀਂ ਯਾਦ ਰਹਿਣਾ,
ਉਨ੍ਹਾਂ ਨੂੰ ਜਾਊਗਾ ਕੌਣ ਸਮਝਾਉਣ ਬੇਲੀ।
ਤੀਸ ਮਾਰ ਖਾਂ
18 ਅਕਤੂਬਰ, 2024
ਇਹ ਵੀ ਪੜ੍ਹੋ: ਮਹਾਰਾਸ਼ਟਰ ਵਿੱਚ ਚੋਣਾਂ ਦੀ ਬਾਤ ਚੱਲੀ, ਲੀਡਰ ਲੱਗੇ ਆ ਹੋਵਣ ਸਰਗਰਮ ਬੇਲੀ