ਅੱਜ-ਨਾਮਾ
ਕੇਂਦਰ ਵੱਲੋਂ ਸੰਕੇਤਾਂ ਦੀ ਬੜੀ ਉਲਝਣ,
ਕੋਈ ਵੀ ਸਾਫ ਨਾ ਆਏ ਬਿਆਨ ਬੇਲੀ।
ਆਪਣੀ ਜਗ੍ਹਾ ਕੁਝ ਪੈਂਤੜੇ ਸਖਤ ਧਾਰੇ,
ਪੁੱਜਣਾ ਦਿੱਲੀ ਹੈ ਕਹਿਣ ਕਿਸਾਨ ਬੇਲੀ।
ਹਰਿਆਣੇ ਵਿੱਚ ਹਾਲਾਤ ਨਾ ਸਾਫ ਹਾਲੇ,
ਕੀ ਸਰਕਾਰ ਦਾ ਅਸਲ ਫੁਰਮਾਨ ਬੇਲੀ।
ਚੁਆਤੀ ਕਦੀ ਵੀ ਦਿੱਸੇ ਕਿ ਭੜਕ ਪੈਣੀ,
ਸਿਆਸਤ ਬੈਠੀ ਸਭ ਮੱਲ ਮੈਦਾਨ ਬੇਲੀ।
ਸੈਂਕੜੇ ਘਰੀਂ ਜੇ ਸੱਥਰ ਵਿਛਾਏ ਪਹਿਲਾਂ,
ਸਿਆਸਤ ਜਾਪਦੀ ਫੇਰ ਨਹੀਂ ਨੇਕ ਬੇਲੀ।
ਤਾਰ ਜੀਹਨਾਂ ਦੀ ਜੁੜੀ ਪਈ ਕਈ ਪਾਸੀਂ,
ਉਨ੍ਹਾਂ ਉੇੱਪਰ ਆ ਜਾਪ ਰਹੀ ਟੇਕ ਬੇਲੀ।
ਤੀਸ ਮਾਰ ਖਾਂ
6 ਦਸੰਬਰ, 2024
ਇਹ ਵੀ ਪੜ੍ਹੋ: ਚੁੱਕਾ ਈ ਬਦਲ ਮਾਹੌਲ ਪੰਜਾਬ ਦੇ ਵਿੱਚ, ਆਉਂਦਾ ਅਜੇ ਨਹੀਂ ਲੱਗਦਾ ਰਾਸ ਮੀਆਂ