Wednesday, October 23, 2024
spot_img
spot_img

ਕੇਂਦਰ ਦੀ ਸਰਕਾਰ ਪਹਿਲਾ ਤੋਂ ਹੀ ਪੰਜਾਬ ਨਾਲ ਖੇਡ ਖੇਡਦੀ ਆ ਰਹੀ ਹੈ: ਲਾਲ ਚੰਦ ਕਟਾਰੂਚੱਕ

ਯੈੱਸ ਪੰਜਾਬ
ਚੰਡੀਗੜ੍ਹ/ਪਠਾਨਕੋਟ, 22 ਅਕਤੂਬਰ, 2024

ਪੂਰੇ ਪੰਜਾਬ ਅੰਦਰ ਝੋਨੇ ਦੀ ਖਰੀਦ ਨੂੰ ਲੈ ਕੇ ਚੰਗੀ ਵਿਵਸਥਾ ਕੀਤੀ ਗਈ ਹੈ। ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਵੀ ਹਰ ਰੋਜ ਸਮੀਖਿਆ ਮੀਟਿੰਗਾਂ ਕਰਕੇ ਮੰਡੀਆਂ ਦੀ ਤਾਜਾ ਸਥਿਤੀ ਬਾਰੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਇਸ ਸਾਲ ਪੰਜਾਬ ਅੰਦਰ ਝੋਨਾ ਬਹੁਤ ਵਧੀਆ ਹੋਇਆ ਹੈ ਅਤੇ ਪੈਦਾਵਾਰ ਵੀ ਬਹੁਤ ਜ਼ਿਆਦਾ ਹੋਈ ਹੈ।

ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਨਰੋਟ ਜੈਮਲ ਸਿੰਘ ਦੀ ਦਾਨਾ ਮੰਡੀ ਦਾ ਦੌਰਾ ਕਰਨ ਮਗਰੋਂ ਕੀਤਾ।

ਇਸ ਮੌਕੇ ਉੱਤੇ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਨੂੰ ਕੇਂਦਰੀ ਪੁਲ ਅੰਦਰ 185 ਲੱਖ ਐਮ.ਟੀ. ਦਾ ਟੀਚਾ ਮਿਲਿਆ ਹੈ ਅਤੇ ਸਾਡੇ ਵੱਲੋਂ 190 ਲੱਖ ਐਮ.ਟੀ. ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੀਆਂ ਮੰਡੀਆ ਅੰਦਰ 26 ਲੱਖ ਮੀਟਰਿਕ ਟਨ ਤੋਂ ਜਿਆਦਾ ਝੋਨਾ ਆ ਗਿਆ ਹੈ ਅਤੇ 24 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਖਰੀਦ ਕੀਤੇ ਗਏ ਝੋਨੇ ਦੀ ਲਿਫਟਿੰਗ ਨੇ ਵੀ ਤੇਜੀ ਫੜ ਗਈ ਹੈ 6 ਲੱਖ ਐਮ.ਟੀ. ਦੇ ਕਰੀਬ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਹੁਣ ਤੱਕ 4 ਹਜਾਰ ਕਰੋੜ ਤੋਂ ਜਿਆਦਾ ਰਾਸੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਪਹਿਲਾ ਤੋਂ ਹੀ ਪੰਜਾਬ ਨਾਲ ਖੇਡ ਖੇਡਦੀ ਆ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੀ ਫਸਲ ਨੂੰ ਕੇਂਦਰੀ ਪੁੂਲ ਵਿੱਚ ਭੇਜਦੇ ਹਾਂ। ਪੰਜਾਬ ਅੰਦਰ ਜੋ ਗੋਦਾਮ ਭਰੇ ਪਏ ਹਨ ਉਹ ਕੇਂਦਰ ਦੇ ਹਨ ਅਤੇ ਉਨ੍ਹਾਂ ਵੱਲੋਂ ਕੇਂਦਰ ਨੂੰ ਪਿਛਲੇ 6 ਮਹੀਨਿਆਂ ਤੋਂ ਕਿਹਾ ਜਾ ਰਿਹਾ ਹੈ ਕਿ ਗੋਦਾਮਾਂ ਵਿੱਚੋਂ ਅਪਣਾ ਮਾਲ ਚੁੱਕਿਆ ਜਾਵੇ ਤਾਂ ਜੋ ਅਸੀਂ ਨਵੇਂ ਮਾਲ ਨੂੰ ਗੋਦਾਮਾਂ ਅੰਦਰ ਸਟੋਰ ਕਰ ਸਕੀਏ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਅੰਦਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਂਣ ਦਿੱਤੀ ਜਾਵੇਗੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ