ਯੈੱਸ ਪੰਜਾਬ
ਚੰਡੀਗੜ੍ਹ, 22 ਜਨਵਰੀ, 2025
Youth Akali Dal ਦੀ ਮੁਹਿੰਮ ‘ਮੇਰੀ ਦਸਤਾਰ ਮੇਰੀ ਸ਼ਾਨ’ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਵੀ ਪਹੁੰਚ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ Lakhvir Sangha ਅਤੇ ਉਨ੍ਹਾਂ ਦੀ ਟੀਮ ਵਲੋਂ 25 ਜਨਵਰੀ ਨੂੰ ਗੁਰਦੁਆਰਾ ਕਲਗੀਧਰ ਦਰਬਾਰ, Winnipeg (Canada) ਵਿਖੇ ‘ਦਸਤਾਰਾਂ ਦਾ ਲੰਗਰ’ ਕੈਂਪ ਲਗਾਉਣ ਜਾ ਰਹੇ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ, Youth Akali Dal ਪ੍ਰਧਾਨ Sarabjeet Singh Jhinjer ਨੇ ਕਿਹਾ, “ਪੰਜਾਬ ਵਿੱਚ ‘ਦਸਤਾਰਾਂ ਦੇ ਲੰਗਰ’ ਕੈਂਪ ਦੀ ਸਫਲਤਾ ਤੋਂ ਪ੍ਰੇਰਿਤ ਹੋਕੇ, ਸਾਡੇ ਵਿਦੇਸ਼ੀ ਮੈਂਬਰਾਂ ਨੇ ਵੀ ਇਸ ਪਹਿਲਕਦਮੀ ਨੂੰ ਅੱਗੇ ਵਧਾਉਣ ਲਈ ਕੈਨੇਡਾ ਦੇ ਵਿੰਨੀਪੈਗ ਵਿੱਚ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ।”
ਉਨ੍ਹਾਂ ਅੱਗੇ ਕਿਹਾ, “ਅਸੀਂ ਅਹਿਜੇ ਕੈਂਪ ਆਪਣੇ ਨੌਜਵਾਨਾਂ ਨੂੰ ਸਿੱਖੀ ਨਾਲ ਮੁੜ ਤੋਂ ਜੋੜਨ ਲਈ ਲਗਾਉਂਦੇ ਆ ਰਹੇ ਹਾਂ ਅਤੇ ਪੰਜਾਬ ਵਿੱਚ ਸੈਂਕੜਿਆਂ ਨੌਜਵਾਨਾਂ ਨੂੰ ਮੁੜ ਦਸਤਾਰ ਬੰਨ੍ਹਣ ਲਈ ਅਸੀਂ ਪ੍ਰੇਰਿਤ ਕੀਤਾ ਹੈ। ਕਨੇਡਾ ਵਿੱਚ ਵੀ ਇਕ ਵੱਡੀ ਪੰਜਾਬੀ ਆਬਾਦੀ ਹੈ, ਜਿਸ ਨੂੰ ਦੇਖਦੇ ਹੋਏ, ਸਾਡੇ ਅਕਾਲੀ ਆਗੂ ਲਖਵੀਰ ਸੰਘਾ ਨੇ ‘ਮੇਰੀ ਦਸਤਾਰ ਮੇਰੀ ਸ਼ਾਨ’ ਤਹਿਤ ਇੱਕ ਕੈਂਪ ਲਗਾਉਣ ਦਾ ਫੈਸਲਾ ਕੀਤਾ, ਤਾਂ ਕਿ ਉਥੇ ਰਹਿੰਦੇ ਨੌਜਵਾਨ ਵੀ ਆਪਣੇ ਰਵਾਇਤੀ ਵਿਰਾਸਤ ਵੱਲ ਮੁੜ ਵਧਣ ਅਤੇ ਆਪਣੇ ਗੁਰੂ ਸਾਹਿਬਾਨ ਦੀ ਬਖਸ਼ੀ ਹੋਈ ਦਸਤਾਰ ਨੂੰ ਗਰਵ ਨਾਲ ਸਜਾਉਣ।”
ਸਰਬਜੀਤ ਸਿੰਘ ਝਿੰਜਰ ਨੇ ਆਖਿਰ ਵਿੱਚ ਕਿਹਾ, “ਮੈਂ ਬਹੁਤ ਖੁਸ਼ ਹਾਂ ਕਿ ਦਸਤਾਰ ਅਤੇ ਸਿੱਖ ਪੰਥ ਬਾਰੇ ਜਾਗਰੂਕਤਾ ਫੈਲਾਉਣ ਦੀ ਸਾਡੀ ਪਹਲ ਹੁਣ ਵਿਦੇਸ਼ੀ ਪੱਧਰ ‘ਤੇ ਵੀ ਪਹੁੰਚ ਰਹੀ ਹੈ। ਸਾਡੇ ਵੀਰ ਜੋ ਕਨੇਡਾ ‘ਚ ਬੈਠੇ ਹਨ, ਹੁਣ ਆਪਣੀਆਂ ਸਿੱਖੀ ਜੜ੍ਹਾਂ ਵੱਲ ਵਾਪਸ ਆਉਣ ਦੀ ਪਹਿਲ ਕਰ ਰਹੇ ਹਨ। ਇਹ ਲਖਵੀਰ ਸੰਘਾ ਅਤੇ ਉਨ੍ਹਾਂ ਦੀ ਟੀਮ ਵਲੋਂ ਇੱਕ ਸ਼ਲਾਘਾਯੋਗ ਕਦਮ ਹੈ, ਜਿਸਨੂੰ ਦੇਖ ਕੇ ਹੋਰ ਨੌਜਵਾਨ ਵੀ ਪ੍ਰੇਰਿਤ ਹੋਣਗੇ ਅਤੇ ਨਿਯਮਿਤ ਤੌਰ ‘ਤੇ ਦਸਤਾਰ ਬੰਨ੍ਹਣ ਦੀ ਸ਼ੁਰੂਆਤ ਕਰਨਗੇ।”
‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ ਨੇ ਨਾ ਸਿਰਫ਼ ਸਾਡੀਆਂ ਸੱਭਿਆਚਾਰਕ ਜੜ੍ਹਾਂ ਨੂੰ ਮਜ਼ਬੂਤ ਕੀਤਾ ਹੈ, ਸਗੋਂ ਸਿੱਖ ਨੌਜਵਾਨਾਂ ਵਿੱਚ ਗਰਵ ਅਤੇ ਪਛਾਣ ਦਾ ਅਹਿਸਾਸ ਵੀ ਜਗਾਇਆ ਹੈ। ਵਿਦੇਸ਼ਾਂ ਵਿੱਚ ਅਜਿਹੇ ਕੈਂਪ ਲਗਾ ਕੇ, ਯੂਥ ਅਕਾਲੀ ਦਲ ਸਾਡੀ ਧਾਰਮਿਕ ਅਤੇ ਰੂਹਾਨੀ ਵਿਰਾਸਤ ਬਾਰੇ ਜਾਗਰੂਕਤਾ ਪੈਦਾ ਕਰਨਾ ਚਾਹੁੰਦਾ ਹੈ, ਤਾਂ ਜੋ ਨੌਜਵਾਨ ਵਿਸ਼ਵਾਸ ਅਤੇ ਮਾਣ ਨਾਲ ਆਪਣੇ ਸੰਸਕਾਰਾਂ ਨੂੰ ਅਪਣਾਉਣ।



