Friday, March 29, 2024

ਵਾਹਿਗੁਰੂ

spot_img
spot_img

ਪਤੀ ਨੂੰ ਪ੍ਰੇਮੀ ਦੀ ਸਹਾਇਤਾ ਨਾਲ ਕਤਲ ਕਰਕੇ ਲਾਸ਼ ਘਰ ਅੰਦਰ ਹੀ ‘ਗਰਕੀ’ ਵਿੱਚ ਦੱਬਣ ਵਾਲੇ ਦੋਵੇਂ ਦੋਸ਼ੀ ਗ੍ਰਿਫ਼ਤਾਰ, ਕਤਲ ਦੇ ਮਹੀਨੇ ਬਾਅਦ ਹੋਇਆ ਖ਼ੁਲਾਸਾ

- Advertisement -

ਯੈੱਸ ਪੰਜਾਬ
ਸੰਗਰੂਰ, 26 ਨਵੰਬਰ, 2022 (ਦਲਜੀਤ ਕੌਰ)
ਸੰਗਰੂਰ ਜਿਲ੍ਹਾ ਪੁਲਿਸ ਮੁਖੀ ਆਈ ਪੀ ਐੱਸ ਸ੍ਰੀ ਸੁਰੇਂਦਰ ਲਾਂਬਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕੀ ਪਤਨੀ ਵੱਲੋਂ ਆਪਣੇ ਪਤੀ ਦੇ ਕੀਤੇ ਅੰਨੇ ਕਤਲ ਨੂੰ ਪੁਲਿਸ ਵੱਲੋਂ ਸੁਲਝਾਇਆ ਲਿਆ ਗਿਆ ਅਤੇ ਦੋਵੇਂ ਦੋਸੀ ਕਾਬੂ ਕਰ ਲਏ ਗਏ ਹਨ।

ਉਨ੍ਹਾਂ ਦੱਸਿਆ ਕਿ ਮਿਤੀ 20 ਨਵੰਬਰ, 2022 ਨੂੰ ਰੱਜੀ ਕੌਰ ਉਰਫ ਜਸਵੀਰ ਕੌਰ ਪਤਨੀ ਅਮਰੀਕ ਸਿੰਘ ਉਰਫ ਰੌਸਨੀ ਉਰਫ ਕਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਬਖਸੀਵਾਲਾ ਵੱਲੋਂ ਆਪਣੇ ਪਤੀ ਅਮਰੀਕ ਸਿੰਘ ਦੀ ਗੁੰਮਸੁਦਗੀ ਸਬੰਧੀ ਥਾਣਾ ਚੀਮਾਂ ਵਿਖੇ ਦਰਖਾਸਤ ਦਿੱਤੀ ਸੀ। ਮਿਤੀ 20 ਨਵੰਬਰ ਤੋਂ ਮਿਤੀ 25 ਨਵੰਬਰ ਤੱਕ ਪੁਲਿਸ ਵੱਲੋਂ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਉਦੇ ਹੋਏ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ।

ਉਨ੍ਹਾਂ ਅੱਗੇ ਦੱਸਿਆ ਕਿ ਮਿਤੀ 25 ਨਵੰਬਰ ਨੂੰ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਚੀਮਾਂ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰੱਜੀ ਕੌਰ ਉਕਤ ਵੱਲੋਂ ਜੋ ਦਰਖਾਸਤ ਉਸਦੇ ਪਤੀ ਅਮਰੀਕ ਸਿੰਘ ਉਰਫ ਰੌਸਨੀ ਉਰਫ ਕਾਲਾ ਦੀ ਗੁੰਮਸੁਦਗੀ ਸਬੰਧੀ ਦਿੱਤੀ ਸੀ, ਉਹ ਝੂਠੀ ਹੈ। ਅਸਲੀਅਤ ਵਿੱਚ ਦੋਸਣ ਰੱਜੀ ਕੌਰ ਉਰਫ ਜਸਵੀਰ ਕੌਰ ਨੇ ਮਿਤੀ 27 ਅਕਤੂਬਰ, 2022 ਦੀ ਰਾਤ ਨੂੰ ਆਪਣੇ ਪ੍ਰੇਮੀ ਸੁਰਜੀਤ ਸਿੰਘ ਉਰਫ ਬੱਗਾ ਪੁੱਤਰ ਨਛੱਤਰ ਸਿੰਘ ਉਰਫ ਭੱਪਾ ਵਾਸੀ ਬਖਸ਼ੀਵਾਲਾ ਨਾਲ ਸ਼ਾਜਿਸ ਰੱਚ ਕੇ ਆਪਣੇ ਪਤੀ ਅਮਰੀਕ ਸਿੰਘ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਹੈ।

ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜਿਸ ਸਬੰਧੀ ਮੁਕੱਦਮਾ ਨੰਬਰ 92 ਮਿਤੀ 25 ਨਵੰਬਰ ਅ/ਧ 302, 201, 120ਬੀ ਹਿੰ:ਡੰ: ਥਾਣਾ ਚੀਮਾਂ ਬਰਖਿਲਾਫ ਰੱਜੀ ਕੌਰ ਉਰਫ ਜਸਵੀਰ ਕੌਰ ਅਤੇ ਸੁਰਜੀਤ ਸਿੰਘ ਉਰਫ ਬੱਗਾ ਦਰਜ ਰਜਿਸਟਰ ਕਰਾਇਆ ਅਤੇ ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀ ਭਰਭੂਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਸੁਨਾਮ ਅਤੇ ਇੰਸਪੈਕਟਰ ਦੀਪਇੰਦਰਪਾਲ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ ਨੂੰ ਤੁਰੰਤ ਦਿਸ਼ਾ ਨਿਰਦੇਸ ਜਾਰੀ ਕੀਤੇ ਗਏ।

ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮਿਤੀ 26 ਨਵੰਬਰ ਨੂੰ ਦੋਸ਼ਣ ਰੱਜੀ ਕੌਰ ਉਰਫ ਜਸਵੀਰ ਕੌਰ ਅਤੇ ਸੁਰਜੀਤ ਸਿੰਘ ਉਰਫ ਬੱਗਾ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁੱਛ-ਗਿੱਛ ਦੌਰਾਨ ਦੋਸ਼ਣ ਰੱਜੀ ਕੌਰ ਉਰਫ ਜਸਵੀਰ ਕੌਰ ਅਤੇ ਸੁਰਜੀਤ ਸਿੰਘ ਉਰਫ ਬੱਗਾ ਨੇ ਮੰਨਿਆ ਕਿ ਮਿਤੀ 27 ਅਕਤੂਬਰ, 2022 ਦੀ ਸ਼ਾਮ ਨੂੰ ਇਨ੍ਹਾਂ ਨੇ ਮਿਲ ਕੇ ਕਿਸੇ ਨਾਮਲੂਮ ਵਿਅਕਤੀ ਤੋਂ ਨੀਂਦ ਦੀਆਂ ਗੋਲੀਆਂ ਮੰਗਵਾ ਕੇ ਅਮਰੀਕ ਸਿੰਘ ਉਰਫ ਰੌਸਨੀ ਨੂੰ ਬੇਹੋਸ਼ ਕਰਨ ਲਈ ਮੁਰਗੇ ਦੇ ਮੀਟ ਵਿੱਚ ਵਿੱਚ ਪਾ ਕੇ ਖੁਵਾ ਦਿੱਤੀਆਂ ਸਨ।

ਇਸ ਤੋਂ ਬਾਅਦ ਰੱਜੀ ਕੌਰ ਨੇ ਆਪਣੇ ਪ੍ਰੇਮੀ ਸੁਰਜੀਤ ਸਿੰਘ ਉਰਫ ਬੱਗਾ ਜੋ ਬਾਹਰ ਗਲੀ ਵਿੱਚ ਗੇੜੇ ਕੱਢ ਰਿਹਾ ਸੀ, ਨੂੰ ਇਸ਼ਾਰਾ ਕਰਕੇ ਬੁਲਾ ਲਿਆ ਸੀ। ਸੁਰਜੀਤ ਸਿੰਘ ਉਰਫ ਬੱਗਾ ਨੇ ਮੁਤਵਫੀ ਅਮਰੀਕ ਸਿੰਘ ਉਰਫ ਰੌਸਨੀ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ। ਗਲਾ ਘੁੱਟਣ ਸਮੇਂ ਦੋਸਨ ਰੱਜੀ ਕੌਰ ਨੇ ਆਪਣੇ ਪਤੀ ਦੀਆਂ ਲੱਤਾਂ ਦੱਬ ਲਈਆਂ। ਫਿਰ ਰੱਜੀ ਕੌਰ ਨੇ ਆਪਣੇ ਪਤੀ ਦੀਆਂ ਲੱਤਾਂ ਕੱਪੜੇ ਨਾਲ ਬੰਨ ਦਿੱਤੀਆਂ।

ਸੁਰਜੀਤ ਸਿੰਘ ਉਰਫ ਬੱਗਾ ਨੇ ਅਮਰੀਕ ਸਿੰਘ ਉਰਫ ਰੌਸਨੀ ਦਾ ਮੂੰਹ ਅਤੇ ਹੱਥ ਕੱਪੜੇ ਨਾਲ ਬੰਨ ਦਿੱਤੇ, ਫਿਰ ਦੋਵਾਂ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਪਹਿਲਾਂ ਹੀ ਇਸ ਮੰਤਵ ਲਈ ਘਰ ਵਿੱਚ ਪੁੱਟੇ ਹੋਏ ਗਰਕੀ ਵਾਲੇ ਟੋਏ (ਕਰੀਬ 25 ਫੁੱਟ ਡੂੰਘਾ) ਵਿੱਚ ਅਮਰੀਕ ਸਿੰਘ ਉਰਫ ਰੌਸਨੀ ਦੀ ਲਾਸ਼ ਨੂੰ ਸੁੱਟ ਦਿੱਤਾ ਅਤੇ ਉਸ ਉਪਰ ਮਿੱਟੀ ਪਾ ਦਿੱਤੀ। ਅਗਲੇ ਦਿਨ ਸਵੇਰੇ ਰੱਜੀ ਕੌਰ ਨੇ ਆਪਣੇ ਦੋਵੇਂ ਨਾਬਾਲਗ ਲੜਕਿਆਂ ਜੱਸੂ ਅਤੇ ਜੋਤ (ਜਿਨ੍ਹਾਂ ਨੂੰ ਇਸ ਘਟਨਾ ਬਾਰੇ ਕੁੱਝ ਵੀ ਪਤਾ ਨਹੀ ਸੀ) ਨੂੰ ਨਾਲ ਲੈ ਕੇ ਟੋਆ ਪੂਰ ਦਿੱਤਾ ਅਤੇ ਉੱਪਰੋਂ ਲਿੱਪ ਦਿੱਤਾ।

ਉਨ੍ਹਾਂ ਦੱਸਿਆ ਕਿ ਦੋਸੀਆਂ ਦੀ ਨਿਸ਼ਾਨਦੇਹੀ ਤੇ ਹਿਰਾਸਤ ਦੌਰਾਨ ਡਿਊਟੀ ਮੈਜਿਸਟ੍ਰੇਟ ਦੀ ਹਾਜਰੀ ਵਿੱਚ ਲਾਸ਼ ਨੂੰ ਬਰਾਮਦ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਸਣ ਨੇ ਨਸੀਲੀਆਂ ਗੋਲੀਆਂ ਕਿਸ ਪਾਸੋਂ ਪ੍ਰਾਪਤ ਕੀਤੀਆਂ ਅਤੇ ਹੱਤਿਆ ਵਿੱਚ ਉਸ ਨਾਲ ਹੋਰ ਕੌਣ ਕੌਣ ਸਾਮਲ ਸਨ, ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,257FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...