Saturday, December 2, 2023

ਵਾਹਿਗੁਰੂ

spot_img

ਲੰਬੀ ਹਲਕੇ ਦੀ ਬਾਦਲ ਸਾਹਿਬ ਵਾਂਗ ਪੂਰੀ ਲਗਨ ਨਾਲ ਸੇਵਾ ਕਰਦਾ ਰਹਾਂਗਾ: ਸੁਖਬੀਰ ਸਿੰਘ ਬਾਦਲ

- Advertisement -

ਕਾਂਗਰਸ-ਆਪ ਗਠਜੋੜ ਖਤਮ ਕਰਨ ਵਾਸਤੇ ਨੌਜਵਾਨਾਂ ਨੂੰ ਅਕਾਲੀ ਦਲ ਦੇ ਝੰਡੇ ਹੇਠ ਇਕਜੁੱਟ ਹੋਣ ਦਾ ਦਿੱਤਾ ਸੱਦਾ

ਯੈੱਸ ਪੰਜਾਬ
ਲੰਬੀ, 1 ਅਕਤੂਬਰ, 2023:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਇਸ ਹਲਕੇ ਦੀ ’ਸੇਵਾ’ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਉਹ ਉਸੇ ਲਗਨ ਨਾਲ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ ਜਿਵੇਂ ਸਾਬਕਾ ਮੁੱਖ ਮੰਤਰੀ ਕਰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਹਲਕੇ ਦੇ ਲੋਕਾਂ ਨਾਲ ਕੋਈ ਅਨਿਆਂ ਨਾ ਹੋਵੇ।

ਇਥੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਵੱਲੋ਼ ਆਯੋਜਿਤ ਯੁਵਕ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਾਦਲ ਸਾਹਿਬ ਨੇ ਤੁਹਾਡੇ ਵਾਸਤੇ ਜੋ ਸੰਭਵ ਸੀ ਕੀਤਾ। ਉਹਨਾਂ ਇਸ ਰੇਗਿਸਤਾਨ ਖਿੱਤੇ ਨੂੰ ਹਰਿਆਵਲ ਸਵਰਗ ਵਿਚ ਬਦਲ ਦਿੱਤਾ। ਉਹਨਾਂ ਨੇ ਨਾ ਸਿਰਫ ਇਸ ਇਲਾਕੇ ਦੇ ਸਾਰੇ ਪਿੰਡਾਂ ਵਿਚ ਸਿੰਜਾਈ ਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਦਿੱਤੀਆਂ ਬਲਕਿ ਆਧੁਨਿਕ ਦੌਰ ਦੀਆਂ ਸ਼ਹਿਰੀ ਨਾਗਰਿਕ ਸਹੂਲਤਾਂ ਵੀ ਦਿੱਤੀਆਂ। ਇਸ ਹਲਕੇ ਵਿਚ 7 ਸਾਲਾਂ ਤੋਂ ਕੋਈ ਵਿਕਾਸ ਨਹੀਂ ਹੋਇਆ। ਮੈਂ ਇਸ ਹਲਕੇ ਦੇ ਵਿਕਾਸ ਤੇ ਇਥੇ ਨੌਕਰੀਆਂ ਲਿਆਉਣ ਲਈ ਵਚਨਬੱਧ ਹਾਂ।

ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਇਸ ਹਲਕੇ ਤੋਂ ਹਾਰਨੇ ਨਹੀਂ ਚਾਹੀਦੇ ਸਨ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨੌਜਵਾਨ ਤੇ ਸਮਾਜ ਦੇ ਸਾਰੇ ਵਰਗ ਕਾਂਗਰਸ-ਆਮ ਆਦਮੀ ਪਾਰਟੀ ਗਠਜੋੜ ਦੇ ਮਾੜੇ ਮਨਸੂਬਿਆਂ ਤੋਂ ਜਾਣੂ ਹੋਣ ਤੇ ਅਕਾਲੀ ਦਲ ਦੇ ਝੰਡੇ ਥੱਲੇ ਇਕਜੁੱਟ ਹੋਣ ਤਾਂ ਜੋ ਪੰਜਾਬ ਵਿਰੋਧੀ ਪਾਰਟੀਆਂ ਨੂੰ ਮਾਤ ਦਿੱਤੀ ਜਾ ਸਕੇ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਸਮਾਜ ਦਾ ਹਰ ਵਰਗ ਅੱਜ ਪੀੜਤ ਹੈ ਜਦੋਂ ਕਿ ਆਪ ਨੂੰ ਬਹੁਤ ਵੱਡੇ ਬਹੁਮਤ ਨਾਲ ਸਰਕਾਰ ਦੀ ਵਾਗਡੋਰ ਸੌਂਪੀ ਗਈ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵਾਰ-ਵਾਰ ਫਸਲਾਂ ਦੇ ਹੋ ਰਹੇ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਜੁਲਾਈ ਵਿਚ ਆਏ ਹੜ੍ਹਾਂ ਦੇ ਮਾਮਲੇ ਵਿਚ ਹਾਲੇ ਤੱਕ ਗਿਰਦਾਵਰੀ ਹੀ ਪੂਰੀ ਨਹੀਂ ਕੀਤੀ ਗਈ।

ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਨੇ ਪਹਿਲਾਂ ਬਾਦਲ ਸਰਕਾਰ ਵੱਲੋਂ ਦਿੱਤੀ ਜਾ ਰਹੀ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਨਾਲੋਂ 100 ਯੂਨਿਟ ਵੱਧ ਬਿਜਲੀ ਦਿੱਤੀ। ਉਹਨਾਂ ਕਿਹਾ ਕਿ ਬਦਲੇ ਵਿਚ ਸਰਕਾਰ ਨੇ ਤੇਲ ਕੀਮਤਾਂ ਵਿਚ 2.50 ਰੁਪਏ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਤੇ ਸ਼ਗਨ ਸਕੀਮ, ਐਸ ਸੀ ਸਕਾਲਰਸ਼ਿਪ ਸਕੀਮ, ਲੜਕੀਆਂ ਲਈ ਮੁਫਤ ਸਾਈਕਲਾਂ ਤੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸਮੇਤ ਸਾਰੇ ਸਮਾਜ ਭਲਾਈ ਲਾਭ ਬੰਦ ਕਰ ਦਿੱਤੇ। ਉਹਨਾਂ ਕਿਹਾ ਕਿ ਆਟਾ ਦਾਲ ਸਕੀਮ ਵੀ ਬੰਦ ਕਰ ਦਿੱਤੀ ਗਈ ਤੇ ਆਪ ਸਰਕਾਰ ਸਿਰਫ ਲਾਭਪਾਤਰੀਆਂ ਨੂੰ ਆਟਾ ਪ੍ਰਦਾਨ ਕਰ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਬੁਢਾਪਾ ਪੈਨਸ਼ਨ ਸਕੀਮ ਵਿਚੋਂ ਲੱਖਾਂ ਲੋਕਾਂ ਦੇ ਨਾਂ ਕੱਟ ਦਿੱਤੇ ਗਏ ਹਨ।

ਸਰਦਾਰ ਬਾਦਲ ਨੇ ਆਪ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦਾ ਵੀ ਜ਼ਿਕਰ ਕੀਤਾ ਤੇ ਦੱਸਿਆ ਕਿ ਕਿਵੇਂ ਕਾਨੂੰਨ ਵਿਵਸਥਾ ਢਹਿ ਢੇਰੀ ਹੋਗਈ ਹੈ ਤੇ ਨਸ਼ਾ ਤਸਕਰੀ ਵੱਧ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਖਡੂਰ ਸਾਹਿਬ ਦੇ ਵਿਧਾਇਕ ਨੇ ਸਰਕਾਰ ਨੂੰ ਬਲੈਕਮੇਲ ਕੀਤਾ ਜਿਸ ਕਾਰਨ ਇਕ ਇਮਾਨਦਾਰ ਪੁਲਿਸ ਅਫਸਰ ਦਾ ਤਬਾਦਲਾ ਕੀਤਾ ਗਿਆ ਜਿਸਨੇ ਉਸਦੇ ਜੀਜੇ ਨੂੰ ਨਜਾਇਜ਼ ਮਾਇਨਿੰਗ ਵਿਚ ਗ੍ਰਿਫਤਾਰ ਕੀਤਾ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਤੇ ਉਹਨਾਂ ਤੋਂ ਮਹੀਨੇ ਲੈ ਰਹੇ ਹਨ ਜਿਸ ਕਾਰਨ ਨਸ਼ਿਆਂ ਦਾ ਕਾਰੋਬਾਰ ਬਹੁਤ ਜ਼ਿਆਦਾ ਵੱਧ ਗਿਆ ਹੈ।

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਇਹ ਦੱਸਿਆ ਕਿ ਕਿਵੇਂ ਨੌਜਵਾਨਾਂ ਨੂੰ ਕੀਤੇ ਵਾਅਦੇ ਅਨੁਸਾਰ ਰੋਜ਼ਗਾਰ ਨਾਲ ਨਹੀਂ ਮਿਲ ਰਹੇ ਤੇ ਆਪ ਸਰਕਾਰ ਉਹਨਾਂ ਦੇ ਰੋਸ ਪ੍ਰਗਟਾਵੇ ਦੇ ਲੋਕਤੰਤਰੀ ਅਧਿਕਾਰ ਨੂੰ ਕੁਚਲ ਰਹੀ ਹੈ।

ਇਸ ਮੌਕੇ ਯੂਥ ਅਕਾਲੀ ਆਗੂ ਆਕਾਸ਼ਦੀਪ ਸਿੰਘ ਮਿੱਡੂਖੇੜਾ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਸੁਲਤਾਨਪੁਰ ਲੋਧੀ ਗੁਰਦੁਆਰਾ ਘਟਨਾ – ਮਣੀ ਅਕਾਲੀ ਦਲ ਕਿਹੜੇ ਮੂੰਹ ਨਾਲ ਧਰਨਾ ਲਾਉਣ ਜਾ ਰਿਹਾ ਧਰਨਾ: ਰਵੀਇੰਦਰ ਸਿੰਘ

ਯੈੱਸ ਪੰਜਾਬ ਚੰਡੀਗੜ੍ਹ, 2 ਦਸੰਬਰ, 2023: ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸਤਾਧਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਇਆ ਹੈ ਕਿ ਇਨ੍ਹਾ ਨੇ ਅਤੀਤ ਤੋਂ ਕੁਝ ਸਬਕ...

EcoSikh ਦੁਬਈ ਵਿੱਚ ਧਰਤੀ ਦੇ ਤਾਪਮਾਨ ਬਾਰੇ ਮੀਟਿੰਗ ਚ ਸ਼ਾਮਿਲ

ਯੈੱਸ ਪੰਜਾਬ ਦੁਬਈ, ਦਸੰਬਰ 2, 2023: ਵਾਸ਼ਿੰਗਟਨ ਸਥਿਤ ਵਾਤਾਵਰਣ ਜਥੇਬੰਦੀ ਈਕੋਸਿੱਖ ਦੁਬਈ ਵਿੱਚ ਹੋ ਰਹੀ ਸੰਸਾਰ ਪੱਧਰ ਦੀ ਧਰਤੀ ਨੂੰ ਬਚਾਉਣ ਲਈ ਸੱਦੀ ਗਈ ਮੀਟਿੰਗ COP28 ਵਿੱਚ ਪੰਜਾਬ ਅਤੇ ਭਾਰਤ ਚ...

ਮਨੋਰੰਜਨ

ਸੰਗੀਤਕਾਰ ਭੁਪਿੰਦਰ ਬੱਬਲ ਅਤੇ ਮਨਨ ਭਾਰਦਵਾਜ ਨੇ ਮੋਹਾਲੀ ਵਿਖੇ ਬਾਲੀਵੁੱਡ ਫਿਲਮ ‘ਐਨੀਮਲ’ ਦੀ ਮੇਜ਼ਬਾਨੀ ਕੀਤੀ

ਯੈੱਸ ਪੰਜਾਬ ਚੰਡੀਗੜ੍ਹ, 2 ਦਸੰਬਰ 2023: ਪ੍ਰਸਿੱਧ ਗਾਇਕ ਭੁਪਿੰਦਰ ਬੱਬਲ, ਜਿਨ੍ਹਾਂ ਨੇ ਸਭ ਤੋਂ ਦਮਦਾਰ ਤੇ ਰੌਂਗਟੇ ਖੜ੍ਹੇ ਕਰਨ ਵਾਲਾ ਗੀਤ “ਅਰਜਨ ਵੈਲੀ” ਗਾਇਆ ਅਤੇ ਪ੍ਰਸਿੱਧ ਸੰਗੀਤ ਨਿਰਮਾਤਾ ਮਨਨ ਭਾਰਦਵਾਜ ਨੇ ਪ੍ਰਸਿੱਧ ਕਲਾਕਾਰ ਰਣਬੀਰ ਕਪੂਰ, ਬੌਬੀ...

ਪਿਆਰ ਦੀ ਅਨੋਖੀ ਕਹਾਣੀ ਗੁਰਨਾਮ ਭੁੱਲਰ ਤੇ ਰੂਪੀ ਗਿੱਲ ਦੀ ਫ਼ਿਲਮ ‘ਪਰਿੰਦਾ ਪਾਰ ਗਿਆ’

ਜਿੰਦ ਜਵੰਦਾ ਜੀ ਐਸ ਗੋਗਾ ਪ੍ਰੋਡਕਸ਼ਨਜ਼ ਅਤੇ ਆਰ ਆਰ ਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਬਣੀ ਗਾਇਕ ਤੇ ਨਾਇਕ ਗੁਰਨਾਮ ਭੁੱਲਰ ਤੇ ਅਦਾਕਾਰਾ ਰੂਪੀ ਗਿੱਲ ਦੀ ਜੋੜੀ ਵਾਲੀ ਫ਼ਿਲਮ ‘ਪਰਿੰਦਾ ਪਾਰ ਗਿਆ’ 24 ਨਵੰਬਰ 2023...

ਬੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਈ ਨਾਮੀ ਗਾਇਕਾਂ ਦੀ ਆਵਾਜ਼ ਵਿੱਚ ਸਾਂਝਾ ਕੀਤਾ ਨਵਾਂ ਗ਼ੀਤ ‘ਪੁਰਬ ਮੁਬਾਰਿਕ’

ਯੈੱਸ ਪੰਜਾਬ ਔਕਲੈਂਡ, 24 ਨਵੰਬਰ, 2023 (ਹਰਜਿੰਦਰ ਸਿੰਘ ਬਸਿਆਲਾ) ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਦੇਸ਼-ਵਿਦੇਸ਼ ’ਚ ਮਨਾਇਆ ਜਾ ਰਿਹਾ ਹੈ। ਹਰ ਸਾਲ ਜਿੱਥੇ ਗੁਰਬਾਣੀ ਦੀਆਂ ਨਵੀਂਆਂ ਐਲਬਮਾਂ ਆਉਂਦੀਆਂ ਹਨ...
spot_img
spot_img

ਸੋਸ਼ਲ ਮੀਡੀਆ

223,227FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...
error: Content is protected !!