‘ਸਾਬਕਾ ਵਿੱਤ ਮੰਤਰੀ’ ਦੇ ਬੋਲੈਰੋ ਵਿੱਚ ਸਵਾਰ ਹੋਣ ਦੀ ਖ਼ਬਰ ਨਾਲ ‘ਐਕਸ਼ਨ’ ਵਿੱਚ ਆਈ ਵਿਜੀਲੈਂਸ
ਯੈੱਸ ਪੰਜਾਬ
ਬਠਿੰਡਾ, 29 ਸਤੰਬਰ, 2023:
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਵਿਜੀਲੈਂਸ ਬਿਓਰੋ ਨੂੰ ਬਠਿੰਡਾ ਪਲਾਟ ਮਾਮਲੇ ਵਿੱਚ ਲੋੜੀਂਦੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਇੱਕ ਹਮਸ਼ਕਲ ਕਰਕੇ ਪੁਲਿਸ ਅਤੇ ਵਿਜੀਲੈਂਸ ਨੂੰ ਭਾਜੜਾਂ ਪੈ ਗਈਆਂ।
ਇੱਕ ਵਾਰ ਤਾਂ ਪੁਲਿਸ ਅਤੇ ਵਿਜੀਲੈਂਸ ਨੂੰ ਲੱਗਿਆ ਕਿ ਉਨ੍ਹਾਂ ਦੀ ਸਾਬਕਾ ਖ਼ਜ਼ਾਨਾ ਮੰਤਰੀ ਦੀ ਭਾਲ ਦਾ ਸਿਲਸਿਲਾ ਸ਼ਾਇਦ ਅੱਜ ਛੇਤੀ ਹੀ ਖ਼ਤਮ ਹੋ ਸਕਦਾ ਹੈ, ਪਰ ਇਹ ਪੁਲਿਸ ਅਤੇ ਵਿਜੀਲੈਂਸ ਦਾ ਭਰਮ ਹੀ ਬਣ ਕੇ ਰਹਿ ਗਿਆ।
ਹੋਇਆ ਇੰਜ ਕਿ ਲੰਬੀ ਰੋਡ ’ਤੇ ਇੱਕ ਬੋਲੇਰੌ ਗੱਡੀ ਵਿੱਚ ਇਕ ਜਗ੍ਹਾ ਪੁਲਿਸ ਕਰਮੀਆਂ ਨੂੂੰ ਲੱਗਿਆ ਕਿ ਬੋਲੈਰੋ ਵਿੱਚ ਮਨਪ੍ਰੀਤ ਬਾਦਲ ਜਾ ਰਹੇ ਹਨ। ਇਸ ’ਤੇ ਤਾਰਾਂ ਖ਼ੜਕ ਗਈਆਂ ’ਤੇ ਸੜਕ ਦੇ ਅਗਲੇ ਬੰਨੇ ਪੁਲਿਸ ’ਤੇ ਵਿਜੀਲੈਂਸ ਨੇ ਨਾਕਾ ਲਾ ਲਿਆ।
ਬੋਲੈਰੋ ਨੂੰ ਰੋਕ ਕੇ ਜਦ ਵਿਅਕਤੀ ਨੂੰ ਬਾਹਰ ਬੁਲਾਇਆ ਗਿਆ ਤਾਂ ਜਾ ਕੇ ਸਪਸ਼ਟ ਹੋਇਆ ਕਿ ਉਹ ਮਨਪ੍ਰੀਤ ਬਾਦਲ ਨਹੀਂ ਸਗੋਂ ਉਨ੍ਹਾਂ ਦੀ ਹੀ ਕੱਦ ਕਾਠੀ ਵਾਲਾ, ਉਨ੍ਹਾਂ ਜਿਹੀ ਹੀ ਪੱਗ ਬੰਨ੍ਹਣ ਅਤੇ ਸ਼ਕਲ ਸੂਰਤ ਵਾਲਾ ਇੱਕ ਪਿੰਡ ਗੁਰੂਸਰ ਦਾ ਸਰਪੰਚ ਹੈ।
ਇੱਕ ਚੈਨਲ ਅਨੁਸਾਰ ਉਸਤੋਂ ਕੁਝ ਸਮਾਂ ਪੁੱਛ ਗਿੱਛ ਕਰਨ ਬਾਅਦ ਉਸ ਨੂੰ ਜਾਣ ਦਿੱਤਾ ਗਿਆ।
ਇਸ ਨੂੰ ਵੀ ਪੜ੍ਹੋ:
ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸੁਖ਼ਬੀਰ ਬਾਦਲ, ਸੁਮੇਧ ਸੈਣੀ, ਉਮਰਾਨੰਗਲ ਤੇ ਹੋਰਨਾਂ ਨੂੰ ਮਿਲੀ ਹਾਈਕੋਰਟ ਤੋਂ ਰਾਹਤ
ਮਨਪ੍ਰੀਤ ਬਾਦਲ ਨੂੰ ਭਾਲ ਰਹੀ ਵਿਜੀਲੈਂਸ, ਪੰਜਾਬ ਸਣੇ 6 ਸੂਬਿਆਂ ਵਿੱਚ ਛਾਪੇਮਾਰੀ ਦੀਆਂ ਖ਼ਬਰਾਂ
ਸਿੱਧੂ ਮੂਸੇਵਾਲਾ ਕਤਲ ਕਾਂਡ: ਸਚਿਨ ਥਾਪਨ ਨੂੰ ਦਿੱਲੀ ਤੋਂ ਲੈ ਕੇ ਆਈ ਪੰਜਾਬ ਪੁਲਿਸ
ਸੁਖ਼ਪਾਲ ਖ਼ਹਿਰਾ ਨੂੰ ਮਿਲਣ ਜਲਾਲਾਬਾਦ ਪੁੱਜੇ ਸੀਨੀਅਰ ਕਾਂਗਰਸ ਆਗੂਆਂ ਨੂੰ ਮੁਲਾਕਾਤ ਦੀ ਨਹੀਂ ਮਿਲੀ ਇਜਾਜ਼ਤ
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ