ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 17 ਮਈ, 2025
ਮਿਲਵੌਕੀ ਕਾਊਂਟੀ ਸਰਕਟ ਜੱਜ Hannah Dugan ਨੇ ਦਾਇਰ ਦਰਖਾਸਤ ਵਿਚ ਕਿਹਾ ਹੈ ਕਿ ਉਹ ਦੋਸ਼ੀ ਨਹੀਂ ਹੈ। ਸੰਘੀ ਦੋਸ਼ਾਂ ਅਨੁਸਾਰ ਜੱਜ ਨੇ ਇਕ ਗੈਰ ਕਾਨੂੰਨੀ ਪ੍ਰਵਾਸੀ ਦੀ ਇਮੀਗ੍ਰੇਸ਼ਨ ਏਜੰਟਾਂ ਦੀ ਗਿਫਤਾਰੀ ਤੋਂ ਬਚਣ ਵਿਚ ਮੱਦਦ ਕੀਤੀ।
ਡਾਊਨ ਟਾਊਨ ਮਿਲਵੌਕੀ ਵਿਚ ਸੁਣਵਾਈ ਮੌਕੇ ਅਦਾਲਤ ਦੇ ਬਾਹਰ ਲੋਕਾਂ ਨੇ ਜੱਜ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ। ਸੁਣਵਾਈ ਕੇਵਲ 5 ਮਿੰਟ ਤੋਂ ਵੀ ਘਟ ਸਮੇ ਵਿਚ ਮੁਕੰਮਲ ਹੋ ਗਈ।
ਡੂਗਨ ਦੇ ਪ੍ਰਮੁੱਖ ਵਕੀਲ ਸਾਬਕਾ ਯੂ ਐਸ ਅਟਾਰਨੀ ਸਟੀਵ ਬਿਸਕੂਪਿਕ ਨੇ ਉਸ ਦੀ ਤਰਫੋਂ ਦਰਖਾਸਤ ਦਾਇਰ ਕੀਤੀ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਨਿਰਦੋਸ਼ ਹੈ। ਬਕਾਇਦਾ ਮੁਕੱਦਮੇ ਦੀ ਸ਼ੁਰੂਆਤ 21 ਜੁਲਾਈ ਤੋਂ ਹੋਵੇਗੀ। ਯੂ ਐਸ ਡਿਸਟ੍ਰਿਕਟ ਜੱਜ ਲਿਨ ਐਡਲਮੈਨ ਮਾਮਲੇ ਦੀ ਸੁਣਵਾਈ ਕਰਨਗੇ ਹਾਲਾਂ ਕਿ ਹੋਰ ਜੱਜ ਵੀ ਉਨਾਂ ਦੀ ਮੱਦਦ ਕਰਨਗੇ।